
ਇਸ ਵਾਰ ਜਲਦੀ ਆਵੇਗਾ ਮਾਨਸੂਨ, 27 ਮਈ ਨੂੰ ਹੀ ਕੇਰਲ 'ਚ ਦੇਵੇਗਾ ਦਸਤਕ
(ਫਾਇਲ ਫੋਟੋ)
ਪਿਛਲੇ ਦੋ-ਤਿੰਨ ਦਿਨਾਂ ਨੂੰ ਛੱਡ ਕੇ ਦੇਸ਼ ਵਿੱਚ ਗਰਮੀ ਦਾ ਕਹਿਰ ਜਾਰੀ ਰਿਹਾ ਹੈ। ਅਤਿ ਦੀ ਗਰਮੀ ਕਾਰਨ ਕਈ ਚੀਜ਼ਾਂ ਪ੍ਰਭਾਵਿਤ ਹੋਈਆਂ ਹਨ। ਗਰਮੀ ਕਾਰਨ ਲੋਕਾਂ ਨੂੰ ਘਰੋਂ ਨਿਕਲਣਾ ਔਖਾ ਹੋ ਰਿਹਾ ਹੈ।
ਅਜਿਹੇ 'ਚ ਹਰ ਕੋਈ ਇਕ ਹੀ ਚੀਜ਼ ਦਾ ਇੰਤਜ਼ਾਰ ਕਰ ਰਿਹਾ ਹੈ, ਉਹ ਹੈ ਮਾਨਸੂਨ। ਹਾਲਾਂਕਿ ਭਾਰਤੀ ਮੌਸਮ ਵਿਭਾਗ (IMD) ਪਹਿਲਾਂ ਹੀ ਦੱਸ ਚੁੱਕਾ ਹੈ ਕਿ ਇਸ ਵਾਰ ਮਾਨਸੂਨ ਸਮੇਂ ਤੋਂ ਪਹਿਲਾਂ ਹੀ ਦੇਸ਼ ਵਿੱਚ ਆ ਜਾਵੇਗਾ। ਆਈਐਮਡੀ ਮੁੰਬਈ ਡਿਵੀਜ਼ਨ ਦੇ ਮੁਖੀ ਜਯੰਤ ਸਰਕਾਰ ਨੇ ਦੱਸਿਆ ਹੈ ਕਿ ਇਸ ਵਾਰ ਮਾਨਸੂਨ 27 ਮਈ ਨੂੰ ਹੀ ਕੇਰਲ ( monsoon in kerala) ਵਿੱਚ ਦਸਤਕ ਦੇਵੇਗਾ।
ਆਮ ਤੌਰ 'ਤੇ ਮਾਨਸੂਨ 1 ਜੂਨ ਨੂੰ ਕੇਰਲ ਦੇ ਤੱਟ 'ਤੇ ਪਹੁੰਚਦਾ ਹੈ। ਮਾਨਸੂਨ ਨੇ ਪਿਛਲੇ ਸਾਲ 3 ਜੂਨ ਦੇ ਆਸਪਾਸ ਕੇਰਲ 'ਚ ਦਸਤਕ ਦਿੱਤੀ ਸੀ ਪਰ ਇਸ ਸਾਲ ਇਸ ਦੇ ਜਲਦੀ ਪਹੁੰਚਣ ਦੀ ਸੰਭਾਵਨਾ ਹੈ।
ਜੈਅੰਤ ਸਰਕਾਰ ਨੇ ਕਿਹਾ ਕਿ ਇਸ ਵਾਰ ਮੌਸਮੀ ਮਾਨਸੂਨ ਦੇ ਆਮ ਵਾਂਗ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ 99 ਫੀਸਦੀ ਬਾਰਿਸ਼ ਹੋਵੇਗੀ ਜਦਕਿ ਮਾਨਸੂਨ 27 ਮਈ ਨੂੰ ਕੇਰਲ 'ਚ ਪਹੁੰਚ ਜਾਵੇਗਾ।
ਇਸ ਤੋਂ ਬਾਅਦ ਕੋਂਕਣ ਅਤੇ ਗੋਆ ਖੇਤਰ 'ਚ 5 ਦਿਨਾਂ ਤੱਕ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਜਦਕਿ ਸੂਬੇ ਦੇ ਹੋਰ ਹਿੱਸਿਆਂ 'ਚ ਵੀ ਹਲਕੀ ਬਾਰਿਸ਼ ਹੋਵੇਗੀ। ਆਈਐਮਡੀ ਮੁਤਾਬਕ ਦੱਖਣ-ਪੱਛਮੀ ਮਾਨਸੂਨ ਸਮੇਂ ਤੋਂ ਕੁਝ ਸਮਾਂ ਪਹਿਲਾਂ ਅਰਬ ਸਾਗਰ ਵਿੱਚ ਪਹੁੰਚ ਜਾਵੇਗਾ।
ਅਗਲੇ 48 ਘੰਟਿਆਂ 'ਚ ਦੱਖਣ-ਪੱਛਮੀ ਅਰਬ ਸਾਗਰ, ਮਾਲਦੀਵ, ਬੰਗਾਲ ਦੀ ਦੱਖਣੀ ਖਾੜੀ ਅਤੇ ਉੱਤਰੀ ਖੇਤਰਾਂ ਦੇ ਕੁਝ ਖੇਤਰਾਂ 'ਚ ਮਾਨਸੂਨ ਆਉਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ ਪੰਜ ਦਿਨਾਂ ਤੱਕ ਹੀਟਵੇਵ ਦੀ ਕੋਈ ਸੰਭਾਵਨਾ ਨਹੀਂ ਹੈ। ਯਾਨੀ ਕਿ ਲੋਕਾਂ ਨੂੰ ਕੜਾਕੇ ਦੀ ਗਰਮੀ ਤੋਂ ਰਾਹਤ ਮਿਲੇਗੀ ਅਤੇ ਤਾਪਮਾਨ 'ਚ ਕੋਈ ਖਾਸ ਵਾਧਾ ਨਹੀਂ ਹੋਵੇਗਾ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।