ਚਿਦੰਬਰਮ ਦੀ ਆਤਮ ਸਮਰਪਣ ਵਾਲੀ ਅਰਜ਼ੀ ਖਾਰਜ

News18 Punjab
Updated: September 13, 2019, 9:11 PM IST
ਚਿਦੰਬਰਮ ਦੀ ਆਤਮ ਸਮਰਪਣ ਵਾਲੀ ਅਰਜ਼ੀ ਖਾਰਜ
News18 Punjab
Updated: September 13, 2019, 9:11 PM IST
ਦਿੱਲੀ ਰਾਊਜ ਐਵੀਨਿਊ ਦੀ ਇਕ ਅਦਾਲਤ ਨੇ ਮਨੀ ਲਾਡਰਿੰਗ ਦੇ ਮਾਮਲੇ ਵਿਚ ਸਾਬਕਾ ਵਿਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਪੀ. ਚਿਦੰਬਰਮ ਦੀ ਆਤਮ ਸਮਰਪਣ ਵਾਲੀ ਅਰਜ਼ੀ (Surrender Plea) ਖਾਰਜ ਕਰ ਦਿੱਤੀ ਹੈ। ਫਿਲਹਾਲ ਉਨ੍ਹਾਂ ਨੂੰ 19 ਸਤੰਬਰ ਤੱਕ ਜੇਲ ਵਿਚ ਹੀ ਰਹਿਣਾ ਪਵੇਗਾ।  ਅਦਾਲਤ ਨੇ ਵੀਰਵਾਰ ਨੂੰ ਆਪਣਾ ਆਦੇਸ਼ ਅੱਜ ਤੱਕ ਰਾਖਵਾਂ ਕਰ ਲਿਆ ਹੈ।

ਈ.ਡੀ. ਨੇ ਅਦਾਲਤ ਨੂੰ ਵੀਰਵਾਰ ਨੂੰ ਦਸਿਆ ਸੀ ਕਿ ਆਈ.ਐਨ.ਐਕਸ. ਮੀਡੀਆ ਧਨ ਸੋਧ ਮਾਮਲੇ 'ਚ ਚਿਦੰਬਰਮ ਦੀ ਗ੍ਰਿਫ਼ਤਾਰੀ ਜ਼ਰੂਰੀ ਹੈ ਅਤੇ ਸਹੀ ਸਮਾਂ ਆਉਣ 'ਤੇ ਅਜਿਹਾ ਕੀਤਾ ਜਾਵੇਗਾ। ਚਿਦੰਬਰਮ ਦੇ ਵਕੀਲ ਨੇ ਕਿਹਾ ਸੀ ਕਿ ਈ.ਡੀ. ਦੀ ਦਲੀਲ ਮੰਦਭਾਗੀ ਹੈ ਅਤੇ ਉਸ ਦੀ ਮੰਸ਼ਾ ਚਿਦੰਬਰਮ ਨੂੰ ਪ੍ਰੇਸ਼ਾਨ ਕਰਨ ਦੀ ਹੈ। ਈ.ਡੀ. ਨੇ ਕਿਹਾ ਕਿ ਉਹ ਇਸ ਮਾਮਲੇ ਵਿਚ 6 ਹੋਰਨਾਂ ਲੋਕਾਂ ਤੋਂ ਪੁਛਗਿਛ ਕਰਨਾ ਚਾਹੁੰਦੀ ਹੈ।

Loading...
ਉਧਰ ਚਿਦੰਬਰਮ ਨੇ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਇਹ ਸਾਰੇ ਚਿਦੰਬਰਮ ਨੂੰ ਤਕਲੀਫ ਦੇਣ ਲਈ ਅਜਿਹਾ ਕਰ ਰਹੇ ਹਨ। ਚਿਦੰਬਰਮ ਜਾਂਚ ਵਿਚ ਸਹਿਯੋਗ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਦੋਸ਼ੀ ਕੋਲ ਤਾਂ ਹੱਕ ਹੁੰਦਾ ਹੈ ਕਿ ਉਹ ਕੋਰਟ ਵਿਚ ਸਰੰਡਰ ਕਰੇ। ਚਿਦੰਬਰਮ ਨੇ ਕੋਰਟ ਵਿਚ ਖੁਦ ਕਿਹਾ ਕਿ ਮੈਂ ਸਰੰਡਰ ਕਰਨਾ ਚਾਹੁੰਦਾ ਹਾਂ। ਜ਼ਿਕਰਯੋਗ ਹੈ ਕਿ ਚਿਦੰਬਰਮ ਇਸ ਸਮੇਂ ਆਈਐਨਐਕਸ ਮੀਡੀਆ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਹਨ।
First published: September 13, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...