Home /News /national /

ਫਲਿੱਪਕਾਰਟ ਤੋਂ ਮੰਗਵਾਇਆ ਲੈਪਟਾਪ, ਨਿਕਲਿਆ ਕੱਪੜੇ ਧੋਣ ਵਾਲਾ ਸਾਬਣ, ਸ਼ਿਕਾਇਤ ਕਰਨ ਤੇ ਮਿਲਿਆ ਇਹ ਜਵਾਬ

ਫਲਿੱਪਕਾਰਟ ਤੋਂ ਮੰਗਵਾਇਆ ਲੈਪਟਾਪ, ਨਿਕਲਿਆ ਕੱਪੜੇ ਧੋਣ ਵਾਲਾ ਸਾਬਣ, ਸ਼ਿਕਾਇਤ ਕਰਨ ਤੇ ਮਿਲਿਆ ਇਹ ਜਵਾਬ

ਫਲਿੱਪਕਾਰਟ ਤੋਂ ਮੰਗਵਾਇਆ ਲੈਪਟਾਪ, ਨਿਕਲਿਆ ਕੱਪੜੇ ਧੋਣ ਵਾਲਾ ਸਾਬਣ

ਫਲਿੱਪਕਾਰਟ ਤੋਂ ਮੰਗਵਾਇਆ ਲੈਪਟਾਪ, ਨਿਕਲਿਆ ਕੱਪੜੇ ਧੋਣ ਵਾਲਾ ਸਾਬਣ

ਯਸ਼ਸਵੀ ਨੇ ਲਿੰਕਡਇਨ 'ਤੇ ਇਕ ਲੰਬੀ ਪੋਸਟ 'ਚ ਆਪਣੇ ਨਾਲ ਹੋਈ ਘਟਨਾ ਨੂੰ ਸ਼ੇਅਰ ਕੀਤਾ ਹੈ। ਉਸਨੇ ਦੱਸਿਆ ਕਿ ਉਸਨੇ ਫਲਿੱਪਕਾਰਟ ਤੋਂ ਆਪਣੇ ਪਿਤਾ ਲਈ ਇੱਕ ਲੈਪਟਾਪ ਆਰਡਰ ਕੀਤਾ ਸੀ। ਉਸ ਨੇ ਦੱਸਿਆ ਕਿ ਜਦੋਂ ਉਸ ਦੇ ਪਿਤਾ ਨੇ ਡੱਬਾ ਖੋਲ੍ਹਿਆ ਤਾਂ ਲੈਪਟਾਪ ਦੀ ਥਾਂ ਸਾਬਣ ਦਾ ਡੱਬਾ ਮਿਲਿਆ।

ਹੋਰ ਪੜ੍ਹੋ ...
 • Share this:

  ਚੰਡੀਗੜ੍ਹ: ਇਕ ਵਿਅਕਤੀ ਨੇ ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ ਤੋਂ ਆਪਣੇ ਪਿਤਾ ਲਈ ਲੈਪਟਾਪ ਆਰਡਰ ਕੀਤਾ ਸੀ ਅਤੇ ਜਦੋਂ ਆਰਡਰ ਆਇਆ ਤਾਂ ਉਸ ਸਮੇਂ ਹੋਸ਼ ਉੱਡ ਗਏ ਜਦੋਂ ਉਸ ਨੂੰ ਡਿਟਰਜੈਂਟ ਬਾਰ ਮਿਲਿਆ। ਉਹ ਹੈਰਾਨ ਰਹਿ ਗਿਆ ਜਦੋਂ ਉਸਨੇ ਕੰਪਨੀ ਨੂੰ ਸ਼ਿਕਾਇਤ ਕੀਤੀ ਤਾਂ ਉਸਨੂੰ 'ਨੋ ਰਿਟਰਨ ਪਾਲਿਸੀ' ਦਾ ਹਵਾਲਾ ਦਿੰਦੇ ਹੋਏ ਕੋਈ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਯਸ਼ਸਵੀ ਸ਼ਰਮਾ ਆਈਆਈਐਮ-ਅਹਿਮਦਾਬਾਦ ਦੀ ਵਿਦਿਆਰਥਣ ਹੈ। ਉਸਨੇ ਫਲਿੱਪਕਾਰਟ 'ਤੇ ਬਿਗ ਬਿਲੀਅਨ ਡੇ ਸੇਲ ਦੌਰਾਨ ਆਪਣੇ ਪਿਤਾ ਲਈ ਇੱਕ ਲੈਪਟਾਪ ਆਰਡਰ ਕੀਤਾ ਸੀ। ਡਿਲੀਵਰੀ ਬੁਆਏ ਤੋਂ ਆਰਡਰ ਲੈ ਕੇ ਜਦੋਂ ਉਸ ਦੇ ਪਿਤਾ ਨੇ ਪੈਕੇਟ ਖੋਲ੍ਹਿਆ ਤਾਂ ਉਹ ਹੈਰਾਨ ਰਹਿ ਗਿਆ ਕਿਉਂਕਿ ਉਸ ਵਿੱਚ ਡਿਟਰਜੈਂਟ ਬਾਰ ਨਿਕਲੀਆਂ ।

  ਯਸ਼ਸਵੀ ਨੇ ਲਿੰਕਡਇਨ 'ਤੇ ਇਕ ਲੰਬੀ ਪੋਸਟ 'ਚ ਆਪਣੇ ਨਾਲ ਹੋਈ ਘਟਨਾ ਨੂੰ ਸ਼ੇਅਰ ਕੀਤਾ ਹੈ। ਉਸਨੇ ਦੱਸਿਆ ਕਿ ਉਸਨੇ ਫਲਿੱਪਕਾਰਟ ਤੋਂ ਆਪਣੇ ਪਿਤਾ ਲਈ ਇੱਕ ਲੈਪਟਾਪ ਆਰਡਰ ਕੀਤਾ ਸੀ। ਉਸ ਨੇ ਦੱਸਿਆ ਕਿ ਜਦੋਂ ਉਸ ਦੇ ਪਿਤਾ ਨੇ ਡੱਬਾ ਖੋਲ੍ਹਿਆ ਤਾਂ ਲੈਪਟਾਪ ਦੀ ਥਾਂ ਸਾਬਣ ਦਾ ਡੱਬਾ ਮਿਲਿਆ। ਜਦੋਂ ਉਸ ਨੇ ਇਸ ਦੀ ਸ਼ਿਕਾਇਤ ਫਲਿੱਪਕਾਰਟ ਕਸਟਮਰ ਕੇਅਰ ਨੂੰ ਕੀਤੀ ਤਾਂ ਉਹਨਾਂ ਨੇ ਆਪਣੀ ਗਲਤੀ ਮੰਨਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਯਸ਼ਸਵੀ ਨੇ ਉਸ ਕੋਲ ਡਿਲੀਵਰੀ ਦੀ ਸੀਸੀਟੀਵੀ ਫੁਟੇਜ ਹੋਣ ਦੀ ਗੱਲ ਵੀ ਕਹੀ ਸੀ ਪਰ ਕੰਪਨੀ ਨੇ 'ਨੋ ਰਿਟਰਨ ਪਾਲਿਸੀ' ਦਾ ਹਵਾਲਾ ਦਿੰਦੇ ਹੋਏ ਯਸ਼ਸਵੀ ਤੋਂ ਇਨਕਾਰ ਕਰ ਦਿੱਤਾ।

  Linkdin Complain Copy
  ਯਸ਼ਸਵੀ ਨੇ ਲਿੰਕਡਇਨ 'ਤੇ ਆਪਣੇ ਨਾਲ ਹੋਈ ਧੋਖਾਧੜੀ ਬਾਰੇ ਸਬੂਤ ਦੇ ਨਾਲ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਨਾਲ ਡਿਲੀਵਰੀ ਤੋਂ ਲੈ ਕੇ ਸ਼ਿਕਾਇਤ ਤੱਕ ਹੋਈ ਬੇਇਨਸਾਫ਼ੀ ਦਾ ਵੇਰਵਾ ਸਾਂਝਾ ਕੀਤਾ। ਦੇਖੋ

  ਗਾਹਕ ਨੇ ਆਪਣੀ ਗਲਤੀ ਮੰਨ ਲਈ

  ਪੀੜਤ ਯਸ਼ਸਵੀ ਨੇ ਆਪਣੀ ਗਲਤੀ ਮੰਨ ਲਈ ਹੈ ਕਿ ਡੱਬਾ ਡਲਿਵਰੀ ਬੁਆਏ ਦੇ ਸਾਹਮਣੇ ਖੋਲ੍ਹਣਾ ਚਾਹੀਦਾ ਸੀ। ਉਸਨੇ ਅੱਗੇ ਕਿਹਾ ਕਿ ਹਾਲਾਂਕਿ ਮੇਰੇ ਪਿਤਾ ਫਲਿੱਪਕਾਰਟ ਦੇ 'ਓਪਨ ਬਾਕਸ ਡਿਲੀਵਰੀ' ਦੇ ਸੰਕਲਪ ਤੋਂ ਜਾਣੂ ਨਹੀਂ ਸਨ। ਪਰ ਡਲਿਵਰੀ ਬੁਆਏ ਨੂੰ ਓਟੀਪੀ ਲੈਂਦੇ ਸਮੇਂ ਇਸ ਬਾਰੇ ਦੱਸਣਾ ਚਾਹੀਦਾ ਸੀ। ਉਹ ਪਿਤਾ ਨੂੰ ਬਿਨਾਂ ਦੱਸੇ ਓਟੀਪੀ ਲੈ ਕੇ ਚਲਾ ਗਿਆ। ਉਸ ਦੇ ਜਾਣ ਤੋਂ ਬਾਅਦ ਜਦੋਂ ਪਿਤਾ ਨੇ ਪੈਕੇਜ ਖੋਲ੍ਹਿਆ ਤਾਂ ਉਹ ਹੈਰਾਨ ਰਹਿ ਗਿਆ ਕਿਉਂਕਿ ਉਸ ਵਿੱਚ ਲੈਪਟਾਪ ਦੀ ਬਜਾਏ ਕਪੜੇ ਧੋਣ ਵਾਲਾ ਸਾਬਣ ਸੀ।

  ਜਦੋਂ ਉਸ (ਯਸ਼ਸਵੀ) ਨੇ ਕੰਪਨੀ ਨਾਲ ਸੰਪਰਕ ਕੀਤਾ ਤਾਂ ਉਸ ਨੇ 'ਓਪਨ ਬਾਕਸ ਡਿਲੀਵਰੀ' ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਫਲ ਡਿਲੀਵਰੀ ਤੋਂ ਬਾਅਦ 'ਨੋ ਰਿਟਰਨ ਅਤੇ ਨੋ ਰਿਫੰਡ'। ਹਾਲਾਂਕਿ ਉਨ੍ਹਾਂ ਕੋਲ ਪੈਕੇਜ ਦੀ ਡਿਲੀਵਰੀ ਅਤੇ ਖੋਲ੍ਹਣ ਦੋਵਾਂ ਦੀ ਸੀਸੀਟੀਵੀ ਫੁਟੇਜ ਹੈ, ਪਰ ਕੰਪਨੀ ਨੇ ਇਸ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

  ਹੁਣ ਗਾਹਕ ਨੇ ਸੋਸ਼ਲ ਮੀਡੀਆ ਰਾਹੀਂ ਇਹ ਮਾਮਲਾ ਉਠਾਇਆ ਹੈ। ਉਨ੍ਹਾਂ ਨੇ ਫਲਿੱਪਕਾਰਟ ਦੇ ਸੀਈਓ ਕਲਿਆਣ ਕ੍ਰਿਸ਼ਨਮੂਰਤੀ ਅਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੂੰ ਵੀ ਆਪਣੀ ਪੋਸਟ ਵਿੱਚ ਟੈਗ ਕੀਤਾ ਹੈ। ਇਹ ਮਾਮਲਾ ਇੰਟਰਨੈੱਟ 'ਤੇ ਜ਼ੋਰਦਾਰ ਢੰਗ ਨਾਲ ਉਠਾਇਆ ਜਾ ਰਿਹਾ ਹੈ।

  Published by:Tanya Chaudhary
  First published:

  Tags: Flipkart, Fraud, Trending News, Viral news