ਨਵੀਂ ਦਿੱਲੀ- ਪ੍ਰਸਿੱਧ ਟੈਕ ਕੰਪਨੀ ਗੂਗਲ ਅਤੇ ਐਲਫਾਬੇਟ ਦੇ ਸੀਈਓ ਸੁੰਦਰ ਪਿਚਾਈ ਨੂੰ ਕੰਪਨੀ ਦੇ 500 ਕਰਮਚਾਰੀਆਂ ਨੇ ਪੱਤਰ ਲਿਖ ਕੇ ਗੂਗਲ ਦਫ਼ਤਰ ਵਿੱਚ ਪ੍ਰੇਸ਼ਾਨੀ ਦੀ ਸ਼ਿਕਾਇਤ ਕੀਤੀ ਹੈ ਅਤੇ ਕਿਹਾ ਕਿ ਕੰਪਨੀ ਜ਼ੁਲਮ ਕਰਨ ਵਾਲਿਆਂ ਦੀ ਸਰਪ੍ਰਸਤੀ ਕਰਨੀ ਬੰਦ ਕਰੋ ਅਤੇ ਕਰਮਚਾਰੀਆਂ ਨੂੰ ਕੰਮ ਕਰਨ ਲਈ ਸ਼ਾਂਤਮਈ ਮਾਹੌਲ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ।
ਗੂਗਲ ਵਿਚ ਬਤੌਰ ਇਕ ਇੰਜੀਨੀਅਰ ਵਜੋਂ ਕੰਮ ਕਰ ਚੁੱਕੀ ਐਮੀ ਨੀਟਫੀਲਡ ਨੇ 'ਦਿ ਨਿਊਯਾਰਕ ਟਾਈਮਜ਼' ਵਿਚ ਲਿਖੇ ਆਪਣੇ ਓਪੀਨੀਅਨ ਪੀਸ ਵਿਚ ਦੋਸ਼ ਲਾਇਆ ਸੀ ਉਸ ਨੂੰ ਇਕ ਆਦਮੀ ਨਾਲ ਮੀਟਿੰਗ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ, ਜਿਸ ਨੂੰ ਉਨ੍ਹਾਂ ਨੂੰ ਪ੍ਰੇਸ਼ਾਨ ਕਰਦਾ ਸੀ। ਐਮੀ ਦੇ ਵਿਚਾਰ ਤੋਂ ਬਾਅਦ ਹੀ ਮਾਮਲਾ ਭੱਖ ਗਿਆ ਹੈ।
ਐਮੀ ਨੇ ਆਪਣੇ ਓਪੀਨੀਅਨ ਵਿਚ ਇਹ ਵੀ ਲਿਖਿਆ ਸੀ ਕਿ ਮੈਨੂੰ ਪ੍ਰੇਸ਼ਾਨ ਕਰਨ ਵਾਲਾ ਆਦਮੀ ਅਜੇ ਵੀ ਮੇਰੇ ਨਾਲ ਬੈਠਦਾ ਹੈ। ਮੇਰੇ ਮੈਨੇਜਰ ਨੇ ਮੈਨੂੰ ਦੱਸਿਆ ਕਿ ਐਚਆਰ ਦੁਆਰਾ ਉਸਦੇ ਡੈਸਕ ਨੂੰ ਨਹੀਂ ਬਦਲਿਆ ਜਾਵੇਗਾ। ਇਸ ਸਥਿਤੀ ਵਿੱਚ ਜਾਂ ਤਾਂ ਘਰ ਤੋਂ ਕੰਮ ਕਰੋ ਜਾਂ ਛੁੱਟੀਆਂ 'ਤੇ ਜਾਓ। ਹਾਲਾਂਕਿ, ਹੁਣ ਤੱਕ ਇਸ ਬਾਰੇ ਗੂਗਲ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਇਸ ਸਾਰੇ ਮਾਮਲੇ ਵਿਚ ਕੋਈ ਸਪਸ਼ਟੀਕਰਨ ਦਿੱਤਾ ਗਿਆ ਹੈ।
ਇਸ ਵਿਚ ਅੱਗੇ ਲਿਖਿਆ ਕਿ ਅਲਫਾਬੇਟ ਦੇ 20,000 ਤੋਂ ਵੱਧ ਕਰਮਚਾਰੀ ਜਿਨਸੀ ਪਰੇਸ਼ਾਨੀ ਦੇ ਵਿਰੁੱਧ ਪ੍ਰਦਰਸ਼ਨ ਕਰਨ ਅਤੇ ਪ੍ਰੇਸ਼ਾਨ ਹੋਏ ਵਿਅਕਤੀ ਨੂੰ ਸੁਰੱਖਿਆ ਦੇਣ ਦੇ ਬਾਵਜੂਦ, ਅਲਫਾਬੇਟ ਵਿਚ ਕੋਈ ਬਦਲਾਅ ਨਹੀਂ ਹੋਇਆ ਅਤੇ ਅਤੇ ਗੂਗਲ ਦੇ ਨਿਯਮਾਂ ਦੀ ਪਾਲਣਾ ਕਰਨਾ ਵਿਅਰਥ ਰਿਹਾ ਹੈ। ਕਰਮਚਾਰੀਆਂ ਨੇ ਇਹ ਵੀ ਲਿਖਿਆ ਕਿ ਅਲਫਾਬੇਟ ਦੇ ਕਰਮਚਾਰੀ ਅਜਿਹੇ ਮਾਹੌਲ ਵਿੱਚ ਕੰਮ ਕਰਨਾ ਚਾਹੁੰਦੇ ਹਨ, ਜੋ ਪ੍ਰੇਸ਼ਾਨੀਆਂ ਤੋਂ ਮੁਕਤ ਹੋਵੇ। ਕੰਪਨੀ ਨੂੰ ਪੀੜਤਾਂ ਦੀ ਚਿੰਤਾ ਨੂੰ ਪਹਿਲ ਦਿੰਦਿਆਂ ਆਪਣੇ ਕਰਮਚਾਰੀਆਂ ਦੀ ਸੁਰੱਖਿਆ ਦਾ ਖਿਆਲ ਰੱਖਣਾ ਚਾਹੀਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Google, Sundar Pichai