Home /News /national /

Delhi: ਆਕਸੀਜਨ ਕੰਸਰੇਂਟਰ ਕਾਲਾਬਾਜ਼ਾਰੀ ਕੇਸ 'ਚ ਦੋਸ਼ੀ ਨਵਨੀਤ ਕਾਲੜਾ ਨੂੰ ਮਿਲੀ ਜ਼ਮਾਨਤ

Delhi: ਆਕਸੀਜਨ ਕੰਸਰੇਂਟਰ ਕਾਲਾਬਾਜ਼ਾਰੀ ਕੇਸ 'ਚ ਦੋਸ਼ੀ ਨਵਨੀਤ ਕਾਲੜਾ ਨੂੰ ਮਿਲੀ ਜ਼ਮਾਨਤ

Delhi: ਆਕਸੀਜਨ ਕੰਸਰੇਂਟਰ ਕਾਲਾਬਾਜ਼ਾਰੀ ਕੇਸ 'ਚ ਦੋਸ਼ੀ ਨਵਨੀਤ ਕਾਲੜਾ ਨੂੰ ਮਿਲੀ ਜ਼ਮਾਨਤ

Delhi: ਆਕਸੀਜਨ ਕੰਸਰੇਂਟਰ ਕਾਲਾਬਾਜ਼ਾਰੀ ਕੇਸ 'ਚ ਦੋਸ਼ੀ ਨਵਨੀਤ ਕਾਲੜਾ ਨੂੰ ਮਿਲੀ ਜ਼ਮਾਨਤ

ਦਿੱਲੀ ਦੀ ਇੱਕ ਅਦਾਲਤ ਨੇ ਆਕਸੀਜਨ ਕੰਸਰੇਂਟਰ ਦੀ ਕਾਲਾਬਾਜਾਰੀ ਮਾਮਲੇ ਵਿੱਚ ਮੁਲਜ਼ਮ ਕਾਰੋਬਾਰੀ ਨਵਨੀਤ ਕਾਲੜਾ ਨੂੰ ਜ਼ਮਾਨਤ ਦੇ ਦਿੱਤੀ ਹੈ।

  • Share this:

    ਨਵੀਂ ਦਿੱਲੀ - ਦੱਖਣੀ ਦਿੱਲੀ ਦੇ ਇੱਕ ਰੈਸਟੋਰੈਂਟ ਵਿੱਚ ਆਕਸੀਜਨ ਕੰਸਰੇਂਟਰ ਦੇ ਭੰਡਾਰ ਨਾਲ ਜੁੜੇ ਮਾਮਲੇ ਵਿੱਚ ਇੱਕ ਵੱਡਾ ਫੈਸਲਾ ਆਇਆ ਹੈ। ਦਿੱਲੀ ਦੀ ਇਕ ਅਦਾਲਤ ਨੇ ਦੋਸ਼ੀ ਕਾਰੋਬਾਰੀ ਨਵਨੀਤ ਕਾਲੜਾ ਨੂੰ ਜ਼ਮਾਨਤ ਦੇ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ ਆਕਸੀਜਨ ਕੰਸਰੇਂਟਰ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਐਤਵਾਰ ਦੇਰ ਰਾਤ ਨੂੰ ਦਿੱਲੀ ਦੇ ਮਸ਼ਹੂਰ ਖਾਨ ਚਾਚਾ ਰੈਸਟੋਰੈਂਟ ਦੇ ਮਾਲਕ ਨਵਨੀਤ ਕਾਲੜਾ ਨੂੰ ਗ੍ਰਿਫਤਾਰ ਕੀਤਾ ਸੀ। ਨਵਨੀਤ ਕਾਲੜਾ ਇਸ ਮਾਮਲੇ ਵਿੱਚ ਫਰਾਰ ਸੀ। ਏਸੀਪੀ ਸੰਦੀਪ ਲਾਂਬਾ ਅਤੇ ਡੀਐਸਪੀ ਮੋਨਿਕਾ ਭਾਰਦਵਾਜ ਦੀ ਟੀਮ ਨੇ ਗੁਰੂਗ੍ਰਾਮ ਤੋਂ ਗ੍ਰਿਫਤਾਰ ਕੀਤਾ। ਉਹ ਗੁਰੂਗਰਾਮ ਵਿਚ ਆਪਣੇ ਰਿਸ਼ਤੇਦਾਰ ਦੇ ਫਾਰਮ ਹਾਊਸ ਵਿਚ ਛੁਪਿਆ ਹੋਇਆ ਸੀ।

    ਆਕਸੀਜਨ ਕੰਸਟ੍ਰੇਟਰ ਦੀ ਕਾਲਾਬਾਜ਼ਾਰੀ ਦੇ ਮਾਮਲੇ ਵਿੱਚ ਦਿੱਲੀ ਕਰਾਈਮ ਬ੍ਰਾਂਚ ਨੇ ਕਾਬੂ ਕੀਤੇ ਗਏ ਨਵਨੀਤ ਕਾਲੜਾ ਦੇ 2 ਮੋਬਾਈਲ ਫੋਨ ਜ਼ਬਤ ਕੀਤੇ ਗਏ ਸਨ। ਇਹ ਮੋਬਾਈਲ ਫੋਨ ਬਰਾਮਦ ਹੋਏ ਕੰਸਰੇਂਟਰ ਨੂੰ ਖਰੀਦਣ ਅਤੇ ਵੇਚਣ ਲਈ ਵਰਤੇ ਗਏ ਸਨ। ਇਨ੍ਹਾਂ ਮੋਬਾਈਲ ਫੋਨਾਂ ਵਿਚ ਕੰਸਰੇਂਟਰ ਖਰੀਦਣ ਅਤੇ ਵੇਚਣ ਦੀ ਬਹੁਤ ਸਾਰੀਆਂ ਇਨਵਾਇਸ ਮੌਜੂਦ ਹਨ। ਫੋਨ ਦਾ ਬਹੁਤ ਸਾਰਾ ਡਾਟਾ ਡਿਲੀਟ ਕਰ ਦਿੱਤਾ ਗਿਆ ਹੈ, ਜਿਸ ਨੂੰ ਮੁੜ ਪ੍ਰਾਪਤ ਕਰਨ ਲਈ ਦੋਹਾਂ ਫੋਨ ਲੈਬਾਂ ਨੂੰ ਜਾਂਚ ਲਈ ਭੇਜਿਆ ਗਿਆ ਸੀ।

    ਕੀ ਹੈ ਮਾਮਲਾ

    ਇਹ ਮਾਮਲਾ ਦੱਖਣੀ ਦਿੱਲੀ ਦੇ ਇੱਕ ਰੈਸਟੋਰੈਂਟ ਵਿੱਚ ਆਕਸੀਜਨ ਕੰਸਟ੍ਰੇਟਰ ਦੀ ਕਾਲੀ ਬਾਜਾਰੀ ਨਾਲ ਸਬੰਧਤ ਹੈ। ਖਾਨ ਮਾਰਕੀਟ ਵਿਚ ਸਥਿਤ ਖਾਨ ਚਾਚਾ ਰੈਸਟੋਰੈਂਟ ਵਿਚੋਂ ਵੱਡੀ ਮਾਤਰਾ ਵਿਚ ਆਕਸੀਜਨ ਕੰਸਟ੍ਰੇਟਰ ਬਰਾਮਦ ਕੀਤੇ ਗਏ ਸਨ। ਨਵਨੀਤ ਕਾਲੜਾ ਇਸ ਰੈਸਟੋਰੈਂਟ ਦਾ ਮਾਲਕ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਰਾਮਦ ਹੋਏ ਕੰਸਟ੍ਰੇਟਰ 14,000 ਤੋਂ 18,000 ਰੁਪਏ ਦੇ ਵਿੱਚ ਖਰੀਦਿਆ ਗਿਆ ਸੀ। ਮੌਕੇ ਤੋਂ ਪ੍ਰਾਪਤ ਹੋਈਆਂ ਰਸੀਦਾਂ ਤੋਂ ਪਤਾ ਲੱਗਾ ਹੈ ਕਿ ਕੰਸਟ੍ਰੇਟਰ 70,000 ਰੁਪਏ ਅਤੇ ਇਸ ਤੋਂ ਵੱਧ ਦੀ ਕੀਮਤ ਤੇ ਵੇਚੇ ਗਏ ਸਨ। ਦਿੱਲੀ ਪੁਲਿਸ ਨੇ ਇਸ ਕੇਸ ਦੀ ਮੁਢਲੀ ਜਾਂਚ ਵਿੱਚ ਪਾਇਆ ਸੀ ਕਿ 17 ਅਪ੍ਰੈਲ ਤੋਂ 3 ਮਈ ਦੇ ਵਿੱਚ ਕਾਲਰਾ ਅਤੇ ਉਸ ਦੇ ਸਾਥੀ ਮੈਟ੍ਰਿਕਸ ਸੈਲੂਲਰ ਨੇ 13 ਕਰੋੜ ਰੁਪਏ ਦੀ ਕੀਮਤ ਵਾਲੇ 7,500 ਕੰਸਟ੍ਰੇਟਰ ਹਾਸਲ ਕੀਤੇ ਸਨ।

    Published by:Ashish Sharma
    First published:

    Tags: Delhi, Oxygen