ਦਿੱਲੀ ਦੀ ਤਿਹਾੜ ਜੇਲ ਵਿਚ ਬੰਦ ਸਾਬਕਾ ਵਿੱਤ ਮੰਤਰੀ (P. Chidambaram) ਟਵਿਟ ਕਰਕੇ ਪ੍ਰਧਾਨ ਮੰਤਰੀ ਮੋਦੀ ਦੇ ਹਾਉਡੀ ਮੋਦੀ (Howdy Modi) ਉਪਰ ਤਾਹਨਾ ਮਾਰਿਆ ਹੈ। ਟਵਿਟਰ ਹੈਂਡਲ ਰਾਹੀਂ ਟਵਿਟ ਕੀਤਾ ਹੈ ਬੇਰੁਜ਼ਗਾਰੀ ਨੂੰ ਛੱਡ ਕੇ ਭਾਰਤ ਵਿਚ ਸਭ ਚੰਗਾ ਹੈ। ਉਨ੍ਹਾਂ ਨੇ ਕਈ ਮੁੱਦਿਆਂ ਬਾਰੇ ਸਰਕਾਰ ਨੂੰ ਘੇਰਿਆ।
ਚਿਦੰਬਰਮ ਨੇ ਸਰਕਾਰ ਉਪਰ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਬੇਰੁਜ਼ਗਾਰੀ, ਨੌਕਰੀਆਂ ਵਿਚ ਕਮੀ, ਘੱਟ ਤਨਖਾਹਾਂ, ਭੀੜ ਵੱਲੋਂ ਹਿੰਸਾ, ਕਸ਼ਮੀਰ ਵਿਚ ਵਿਰੋਧੀ ਧਿਰਾਂ ਦੇ ਨੇਤਾਵਾਂ ਨੂੰ ਜੇਲ ਵਿਚ ਬੰਦ ਕਰਨ ਤੋਂ ਇਲਾਵਾ ਭਾਰਤ ਵਿਚ ਸਭ ਕੁੱਝ ਚੰਗਾ ਹੈ। ਦੱਸਣਯੋਗ ਹੈ ਕਿ ਚਿਦੰਬਰਮ ਦੇ ਟਵਿਟਰ ਹੈਂਡਲ ਨੂੰ ਉਨ੍ਹਾਂ ਦਾ ਪਰਿਵਾਰ ਚਲਾ ਰਿਹਾ ਹੈ। ਇਸ ਦੀ ਜਾਣਕਾਰੀ ਖੁਦ ਚਿਦੰਬਰਮ ਨੇ ਦਿੱਤੀ।
I have asked my family to tweet on my behalf the following:
I am honoured that Smt. Sonia Gandhi and Dr. Manmohan Singh called on me today.
As long as the @INCIndia party is strong and brave, I will also be strong and brave.
— P. Chidambaram (@PChidambaram_IN) September 23, 2019
ਸੋਮਵਾਰ ਨੂੰ ਕਾਂਗਰਸ ਦੀ ਮੁੱਖੀ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤਿਹਾੜ ਵਿਚ ਪੀ ਚਿਦੰਬਰਮ ਨੂੰ ਮਿਲੇ। ਚਿਦੰਬਰਮ ਨੇ ਜੇਲ ਵਿਚ ਉਨ੍ਹਾਂ ਨਾਲ ਮੁਲਾਕਾਤ ਕਰਨ ਲਈ ਦੋਵਾਂ ਦਾ ਧੰਨਵਾਦ ਕੀਤਾ। ਅਮਰੀਕਾ ਦੇ ਸ਼ਹਿਰ ਹਿਊਸਟਨ ਦੇ ਐਨਆਰਜੀ ਸਟੇਡੀਅਮ ਵਿਚ ਕਰਵਾਏ ‘ਹਾਉਡੀ ਮੋਦੀ’ (Howdy Modi) ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 50 ਹਜ਼ਾਰ ਲੋਕਾਂ ਨੂੰ ਸੰਬੋਧਨ ਕੀਤਾ। ਪੀਐਮ ਮੋਦੀ ਨੇ ਆਪਣੇ ਭਾਸ਼ਣ ਵਿਚ ਉਭਰਦੇ ਅਤੇ ਮਜਬੂਤ ਭਾਰਤ ਦੀ ਤਸਵੀਰ ਦਿਖਾਈ। ਉਨ੍ਹਾਂ ਹਾਉਡੀ ਦਾ ਅਰਥ ਦੂਜੀਆਂ ਕਈ ਭਾਸ਼ਾਵਾਂ ਵਿਚ ਦਸਦਿਆਂ, ਸਭ ਚੰਗੇ ਸੀ, ਮਜਾਮਾ ਛੇ, ਐਲਮ ਸੌਕਿਯਾਮ, ਸਭ ਖੂਬ ਭਾਲੋ, ਸਬੂ ਭਾਲੱਛੀ ਕਿਹਾ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Howdy Modi, Narendra modi, P Chidambaram, USA