ਚੰਡੀਗੜ੍ਹ: ਪੰਜਾਬ ਦੇ ਫਿਰੋਜ਼ਪੁਰ ਇਲਾਕੇ 'ਚ BSF ਅਤੇ ਪੰਜਾਬ ਪੁਲਿਸ ਨੇ ਇੱਕ ਸਾਂਝੇ ਅਪ੍ਰੇਸ਼ਨ ਵਿੱਚ ਕੌਮਾਂਤਰੀ ਭਾਰਤ-ਪਾਕਿ ਸਰਹੱਦੀ ਰੇਖਾ ਨੇੜਿਉਂ ਹਥਿਆਰਾਂ ਨਾਲ ਭਰਿਆ ਇੱਕ ਬੈਗ ਬਰਾਮਦ ਕੀਤਾ ਹੈ। ਭਾਰਤੀ ਏਜੰਸੀਆਂ ਵੱਲੋਂ ਇਸ ਨੂੰ ਪਾਕਿਸਤਾਨ ਦੀ ਸਾਜਿਸ਼ ਦੱਸਿਆ ਜਾ ਰਿਹਾ ਹੈ। ਬੈਗ ਵਿੱਚ ਪਾਕਿਸਤਾਨ ਅਤੇ ਚੀਨ ਦੇ ਬਣੇ ਹਥਿਆਰ ਅਤੇ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਹੈ।
ਸੀਮਾ ਸੁਰੱਖਿਆ ਬਲਾਂ (BSF) ਨੇ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੰਦੇ ਹੋਏ, ਪੰਜਾਬ ਦੇ ਫ਼ਿਰੋਜ਼ਪੁਰ ਖੇਤਰ ਵਿੱਚ ਸਥਿਤ ਅੰਤਰਰਾਸ਼ਟਰੀ ਬਾਰਡਰ ਲਾਈਨ ਦੇ ਨੇੜੇ ਤੋਂ ਵੱਡੀ ਮਾਤਰਾ ਵਿੱਚ ਪਿਸਤੌਲ ਅਤੇ ਹੋਰ ਹਥਿਆਰ ਬਰਾਮਦ ਕੀਤੇ ਗਏ ਸਨ। ਬੀਐਸਐਫ ਅਨੁਸਾਰ, ਉਨ੍ਹਾਂ ਨੂੰ ਪੰਜਾਬ ਪੁਲਿਸ ਵੱਲੋਂ ਇੱਕ ਗੁਪਤ ਸੂਚਨਾ (intelligence of Punjab Police) ਪ੍ਰਾਪਤ ਹੋਈ ਸੀ, ਜਿਸ ਦੇ ਆਧਾਰ 'ਤੇ ਸਾਂਝੇ ਅਪ੍ਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਸੀ। ਅਪ੍ਰੇਸ਼ਾਨ ਤਹਿਤ ਕਾਲੇ ਰੰਗ ਦਾ ਬੈਗ ਬਰਾਮਦ ਕੀਤਾ ਗਿਆ, ਜਿਸ ਵਿੱਚ 22 ਪਿਸਤੌਲਾਂ ਬਰਾਮਦ ਹੋਈਆਂ, ਜਿਨ੍ਹਾਂ ਵਿੱਚ ਕੁੱਝ ਪਾਕਿਸਤਾਨ (Made in Pakistan) ਅਤੇ ਕੁੱਝ ਚੀਨ ਦੇ ਬਣੇ ਹੋਏ (Made in China) ਹਨ, ਨੂੰ ਜ਼ਬਤ ਕਰ ਲਿਆ ਗਿਆ ਹੈ।
ਬਰਾਮਦ ਬੈਗ ਵਿੱਚੋਂ ਮਿਲੇ ਹਥਿਆਰਾਂ ਵਿੱਚ 22 ਪਿਸਤੌਲਾਂ ਵਿੱਚ 3 ਪਾਕਿਸਤਾਨ ਦੇ ਬਣੇ ਹੋਏ, 2 ਚੀਨ ਦੇ ਬਣੇ ਹੋਏ, ਇੱਕ ਇਟਲੀ ਦਾ ਬਣਿਆ, 7 ਸ਼ਾਟ ਵੀਲੀਅਮਸ (ਸਟਾਰ) 3, ਅਮੀਰ ਸਪੈਸ਼ਲ ਸਟਾਰ ਵਾਲੇ 3, ਸਪੈਸ਼ਲ ਗਿਫਟ ਸਟਾਰ ਵਾਲੇ 1, ਸਪੈਸ਼ਲ ਸੀਏਐਲ ਸਟਾਰ ਵਾਲਾ 1, ਬਲੈਕ ਪੈਂਥਰ ਵਾਲਾ 1 ਅਤੇ ਬਿਨਾਂ ਮਾਰਕਾ 1 ਬਰਾਮਦ ਹੋਏ ਹਨ।
ਇਸਤੋਂ ਇਲਾਵਾ 44 ਕਾਰਤੂਸ ਪਿਸਤੌਲ, 7.63 ਐਮਐਮ 100 ਕਾਰਤੂਸ, ਹੈਰੋਇਨ 1 ਪੈਕਟ (Net Wt - 934 gms) ਅਤੇ ਇੱਕ ਛੋਟਾ ਪੈਕਟ ਅਫੀਮ 72 ਗ੍ਰਾਮ ਬਰਾਮਦ ਕੀਤੀ ਗਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Border, Crime news, Ferozpur, Firozpur, Heroin, Indo-Pak, Opium