Home /News /national /

ਰਿਪੋਰਟ: ਬਾਲਾਕੋਟ ਹਮਲੇ ਤੋਂ ਬਾਅਦ ਪਾਕਿਸਤਾਨੀ ਜਹਾਜ਼ਾਂ ਨੇ ਭਾਰਤੀ ਫੌਜੀ ਟਿਕਾਣਿਆਂ 'ਤੇ ਕੀਤੀ ਸੀ ਹਮਲੇ ਦੀ ਕੋਸ਼ਿਸ਼

ਰਿਪੋਰਟ: ਬਾਲਾਕੋਟ ਹਮਲੇ ਤੋਂ ਬਾਅਦ ਪਾਕਿਸਤਾਨੀ ਜਹਾਜ਼ਾਂ ਨੇ ਭਾਰਤੀ ਫੌਜੀ ਟਿਕਾਣਿਆਂ 'ਤੇ ਕੀਤੀ ਸੀ ਹਮਲੇ ਦੀ ਕੋਸ਼ਿਸ਼

 • Share this:

  ਭਾਰਤੀ ਹਵਾਈ ਫ਼ੌਜ ਵੱਲੋਂ ਬਾਲਾਕੋਟ ਵਿਚ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ ਉਤੇ ਹਮਲਿਆਂ ਤੋਂ ਬਾਅਦ ਪਾਕਿਸਤਾਨੀ ਹਵਾਈ ਫ਼ੌਜ ਨੇ ਵੀ ਭਾਰਤੀ ਫ਼ੌਜੀ ਛਾਉਣੀਆਂ ਉਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਨਕਾਮ ਰਿਹਾ। ਸਮਾਚਾਰ ਏਜੰਸੀ ਏਐਨਆਈ ਨੇ ਸਰਕਾਰ ਨਾਲ ਜੁੜੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਪਾਕਿਸਤਾਨੀ ਹਵਾਈ ਫ਼ੌਜ ਦੇ ਤਕਰੀਬਨ 20 ਜਹਾਜ਼ 27 ਫਰਵਰੀ ਨੂੰ ਭਾਰਤੀ ਸਰਹੱਦ ਵੱਲ ਵਧੇ ਸਨ। ਇਸ ਟੁਕੜੀ ਵਿਚ ਅਮਰੀਕੀ F-16, ਫਰਾਂਸ ਦਾ ਮਿਰਾਜ ਤੇ ਚੀਨ ਦਾ JF-17 ਜਹਾਜ਼ ਸ਼ਾਮਲ ਸਨ। ਇਨ੍ਹਾਂ ਜਹਾਜ਼ਾਂ ਨੇ ਤਿੰਨ ਥਾਵਾਂ ਉਤੇ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ 1000 ਕਿੱਲੋਗਰਾਮ ਵਾਲੇ 11 H-4 ਬੰਬ ਸੁੱਟੇ। ਪਰ ਇਨ੍ਹਾਂ ਵਿਚੋਂ ਕੋਈ ਵੀ ਨਿਸ਼ਾਨੇ ਉਤੇ ਨਹੀਂ ਲੱਗਾ।


  ਪਾਕਿਸਤਾਨੀ ਫ਼ੌਜ ਦੇ ਮਿਰਾਜ-IIIs ਜਹਾਜ਼ਾਂ ਰਾਹੀਂ ਦਾਗੇ ਗਏ H-4 ਬੰਬਾਂ ਨੂੰ ਅਜਿਹਾ ਹਥਿਆਰ ਮੰਨਿਆ ਜਾਂਦਾ ਹੈ, ਜਿਸ ਨੂੰ ਕਾਫੀ ਦੂਰ ਤੋਂ ਦਾਗਿਆ ਜਾ ਸਕਦਾ ਹੈ ਤਾਂ ਕਿ ਦੁਸ਼ਮਣ ਸੈਨਾ ਦੀ ਜਵਾਬੀ ਕਾਰਵਾਈ ਦੀ ਸੂਰਤ ਵਿਚ ਲੜਾਕੂ ਜਹਾਜ਼ ਤੁਰਤ ਬਚ ਕੇ ਨਿਕਲ ਜਾਵੇ। ਇਹ ਬੰਬ ਬਾਲਾਕੋਟ ਉਤੇ ਹਮਲੇ ਵਿਚ ਭਾਰਤੀ ਫ਼ੌਜ ਵੱਲੋਂ ਇਸਤੇਮਾਲ ਕੀਤੇ ਗਏ ਸਪਾਈਸ 2000 ਬੰਬਾਂ ਨਾਲ ਮੇਲ ਖਾਂਦੇ ਹਨ।


  ਸੂਤਰਾਂ ਮੁਤਾਬਕ H-4 ਬੰਬ ਦਾ ਨਿਸ਼ਾਨਾਂ ਖੁੰਝ ਗਿਆ। ਇਸ ਤੋਂ ਇਲਾਵਾ ਦੱਸਿਆ ਗਿਆ ਹੈ ਕਿ ਜੰਮੂ ਕਸ਼ਮੀਰ ਵਿਚ ਸੈਨਾ ਦੇ ਕੈਂਪ ਉਤੇ ਵੀ ਪਾਕਿਸਤਾਨੀ ਹਵਾਈ ਫ਼ੌਜ ਨੇ ਬੰਬ ਸੁੱਟੇ ਸਨ। ਪਰ ਇਹ ਇਮਾਰਤ ਕੋਲ ਲੱਗੇ ਦਰਖਤਾਂ ਨਾਲ ਟਕਰਾ ਗਏ। ਸਰਕਾਰ ਦੇ ਸੂਤਰਾਂ ਨੇ ਨਾਮ ਨਾ ਜ਼ਾਹਿਰ ਕਰਨ ਦੀ ਸੂਰਤ ਉਤੇ ਏਐਨਆਈ ਨੂੰ ਦੱਸਿਆ ਕਿ ਭਾਰਤੀ ਜੈੱਟ ਦੀ ਚੌਕਸੀ ਕਾਰਨ ਪਾਕਿਸਤਾਨ ਹਮਲਾ ਨਕਾਮ ਰਿਹਾ ਤੇ ਵੱਡਾ ਨੁਕਸਾਨ ਹੋਣ ਤੋਂ ਟਲ ਗਿਆ।

  First published:

  Tags: Indian army, Pulwama attack