Home /News /national /

EXCLUSIVE: ਬੇਭਰੋਸਗੀ ਮਤੇ ਤੋਂ ਸਿਰਫ਼ 4 ਮਹਿਜ਼ ਪਹਿਲਾਂ ਇਮਰਾਨ ਖ਼ਾਨ ਨੇ ਕਰ ਦਿੱਤੀ ਗਲਤੀ ਅਤੇ ਖੁੱਸ ਗਈ ਕੁਰਸੀ!

EXCLUSIVE: ਬੇਭਰੋਸਗੀ ਮਤੇ ਤੋਂ ਸਿਰਫ਼ 4 ਮਹਿਜ਼ ਪਹਿਲਾਂ ਇਮਰਾਨ ਖ਼ਾਨ ਨੇ ਕਰ ਦਿੱਤੀ ਗਲਤੀ ਅਤੇ ਖੁੱਸ ਗਈ ਕੁਰਸੀ!

(ਫਾਇਲ ਫੋੋ)

(ਫਾਇਲ ਫੋੋ)

ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ (National Assembly Pakistan) 'ਚ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਦੇ ਖਿਲਾਫ ਸ਼ਨੀਵਾਰ ਅੱਧੀ ਰਾਤ ਤੋਂ ਬਾਅਦ ਹੋਏ ਬੇਭਰੋਸਗੀ ਮਤੇ 'ਤੇ ਵੋਟਿੰਗ 'ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਦੱਸਿਆ ਜਾ ਰਿਹਾ ਹੈ ਕਿ ਰਾਤ ਕਰੀਬ 8 ਵਜੇ ਤੱਕ ਸਭ ਕੁਝ ਇਮਰਾਨ ਖਾਨ ਦੇ ਪੱਖ 'ਚ ਨਜ਼ਰ ਆ ਰਿਹਾ ਸੀ।

ਹੋਰ ਪੜ੍ਹੋ ...
 • Share this:

  ਇਸਲਾਮਾਬਾਦ: ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ (National Assembly Pakistan) 'ਚ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਦੇ ਖਿਲਾਫ ਸ਼ਨੀਵਾਰ ਅੱਧੀ ਰਾਤ ਤੋਂ ਬਾਅਦ ਹੋਏ ਬੇਭਰੋਸਗੀ ਮਤੇ 'ਤੇ ਵੋਟਿੰਗ 'ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਦੱਸਿਆ ਜਾ ਰਿਹਾ ਹੈ ਕਿ ਰਾਤ ਕਰੀਬ 8 ਵਜੇ ਤੱਕ ਸਭ ਕੁਝ ਇਮਰਾਨ ਖਾਨ ਦੇ ਪੱਖ 'ਚ ਨਜ਼ਰ ਆ ਰਿਹਾ ਸੀ। ਵਿਧਾਨ ਸਭਾ 'ਚ ਕੁਝ ਮੈਂਬਰ ਇਮਰਾਨ ਖਾਨ ਦੀ ਵਿਦੇਸ਼ੀ ਸਾਜ਼ਿਸ਼ (Foreign conspiracy) ਦੇ ਮੁੱਦੇ 'ਤੇ ਚਰਚਾ ਕਰਨ ਵਾਲੇ ਸਨ। ਦਰਅਸਲ ਖਾਨ ਨੇ ਕਿਹਾ ਸੀ ਕਿ ਕੁਝ ਵਿਦੇਸ਼ੀ ਤਾਕਤਾਂ ਉਨ੍ਹਾਂ ਨੂੰ ਹਟਾਉਣ ਲਈ ਕੰਮ ਕਰ ਰਹੀਆਂ ਹਨ, ਪਰ ਅਚਾਨਕ ਸਭ ਕੁਝ ਬਦਲ ਗਿਆ। ਨਿਊਜ਼18 ਨੂੰ ਮਿਲੀ ਜਾਣਕਾਰੀ ਮੁਤਾਬਕ ਇਮਰਾਨ ਖਾਨ ਤੋਂ ਗਲਤੀ ਹੋ ਗਈ ਹੈ।

  ਰਾਤ ਕਰੀਬ 8 ਵਜੇ ਇਮਰਾਨ ਖਾਨ ਨੇ ਜਨਰਲ ਬਾਜਵਾ ਨੂੰ ਹਟਾਉਣ ਦਾ ਫੈਸਲਾ ਕੀਤਾ। ਉਨ੍ਹਾਂ ਰੱਖਿਆ ਮੰਤਰਾਲੇ ਨੂੰ ਦੋ ਨੋਟਿਸ ਭੇਜਣ ਲਈ ਕਿਹਾ। ਪਹਿਲਾ ਬਾਜਵਾ ਨੂੰ ਅਤੇ ਦੂਜਾ ਲੈਫਟੀਨੈਂਟ ਜਨਰਲ ਫੈਜ਼ ਹਮੀਦ ਨੂੰ। ਦਰਅਸਲ ਇਮਰਾਨ ਖਾਨ ਹਮੀਦ ਨੂੰ ਨਵਾਂ ਸੈਨਾ ਮੁਖੀ ਬਣਾਉਣਾ ਚਾਹੁੰਦੇ ਸਨ। ਇਹ ਪੱਤਰ ਰੱਖਿਆ ਮੰਤਰਾਲੇ ਤੋਂ ਲੈ ਕੇ ਕਾਨੂੰਨ ਮੰਤਰਾਲੇ ਅਤੇ ਫਿਰ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਕੋਲ ਜਾਣਾ ਸੀ। ਪਰ ਬਾਜਵਾ ਨੇ ਇਸ ਪੱਤਰ ਨੂੰ ਕਾਨੂੰਨ ਮੰਤਰਾਲੇ ਤੱਕ ਨਹੀਂ ਪਹੁੰਚਣ ਦਿੱਤਾ।

  ਬਾਜਵਾ ਨੇ ਇਮਰਾਨ ਨੂੰ ਘੇਰਿਆ

  ਰਾਤ ਕਰੀਬ 9 ਵਜੇ ਬਾਜਵਾ ਅਤੇ ਆਈਐਸਆਈ ਦੇ ਡਾਇਰੈਕਟਰ ਨਦੀਮ ਅੰਜੁਮ ਇਸਲਾਮਾਬਾਦ ਸਥਿਤ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਪਹੁੰਚੇ। ਇਸਲਾਮਾਬਾਦ ਵਿੱਚ ਪਹਿਲਾਂ ਹੀ ਹਾਈ ਅਲਰਟ ਸੀ। ਘੱਟੋ-ਘੱਟ 36 ਆਰਮੀ ਵੈਨਾਂ ਨੂੰ ਪ੍ਰਧਾਨ ਮੰਤਰੀ ਦੇ ਘਰ ਵੱਲ ਭੇਜਿਆ ਗਿਆ। ਇਸ ਦੌਰਾਨ ਚੋਣ ਕਮਿਸ਼ਨ ਅਤੇ ਹਾਈ ਕੋਰਟ ਦੇ ਦਫ਼ਤਰ ਵੀ ਖੁੱਲ੍ਹੇ ਰਹੇ। ਬਾਜਵਾ ਨੇ ਇਮਰਾਨ ਨੂੰ ਧਮਕੀ ਦਿੱਤੀ ਕਿ ਉਹ ਉਸ ਖਿਲਾਫ ਵਿਦੇਸ਼ੀ ਫੰਡਿੰਗ ਦਾ ਕੇਸ ਖੋਲ੍ਹਣ ਜਾ ਰਿਹਾ ਹੈ। ਅਜਿਹੇ 'ਚ ਉਨ੍ਹਾਂ ਦੀ ਪੂਰੀ ਕੈਬਨਿਟ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਨੂੰ ਤੁਰੰਤ ਵੋਟਿੰਗ ਕਰਵਾਉਣ ਲਈ ਕਿਹਾ ਗਿਆ ਹੈ। ਬਾਜਵਾ ਨੇ ਸਪੀਕਰ ਅਸਦ ਕੈਸਰ ਨੂੰ ਤੁਰੰਤ ਵੋਟਿੰਗ ਕਰਵਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਵੋਟਿੰਗ ਨਾ ਹੋਈ ਤਾਂ ਉਹ ਰਾਤ 12 ਵਜੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੋਲਣਗੇ।

  ਫਸ ਗਿਆ ਇਮਰਾਨ!

  ਦਰਅਸਲ ਇਮਰਾਨ ਖਾਨ ਦੀ ਪਲਾਨਿੰਗ ਇਹ ਸੀ ਕਿ ਉਹ ਬਾਜਵਾ ਦੀ ਥਾਂ ਲੈ ਕੇ ਫੈਜ਼ ਹਮੀਦ ਨੂੰ ਫੌਜ ਮੁਖੀ ਬਣਾਉਣਗੇ। ਅਜਿਹੇ 'ਚ ਉਹ ਵੋਟਿੰਗ ਤੋਂ ਪਹਿਲਾਂ MQM, BAP ਅਤੇ ਕੁਝ ਹੋਰ ਪਾਰਟੀਆਂ ਨੂੰ ਆਪਣੇ ਨਾਲ ਲੈ ਕੇ ਆਉਣ। ਉਨ੍ਹਾਂ ਆਸ ਪ੍ਰਗਟਾਈ ਕਿ ਅਜਿਹਾ ਕਰਨ ਨਾਲ ਉਹ ਬੇਭਰੋਸਗੀ ਮਤੇ ਤੋਂ ਬਚ ਜਾਣਗੇ। ਪਰ ਬਾਜਵਾ ਨੇ ਉਨ੍ਹਾਂ ਦੀ ਸਾਰੀ ਵਿਉਂਤਬੰਦੀ ਨੂੰ ਬਰਬਾਦ ਕਰ ਦਿੱਤਾ।

  Published by:Krishan Sharma
  First published:

  Tags: Imran Khan, Pakistan government, World news