Home /News /national /

ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਅਜੀਬੋ-ਗਰੀਬ ਬਿਆਨ, ਭਾਰਤ ਦੀ ਆਬਾਦੀ ਦੱਸੀ 'ਇੱਕ ਅਰਬ 300 ਕਰੋੜ'

ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਅਜੀਬੋ-ਗਰੀਬ ਬਿਆਨ, ਭਾਰਤ ਦੀ ਆਬਾਦੀ ਦੱਸੀ 'ਇੱਕ ਅਰਬ 300 ਕਰੋੜ'

ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਅਜੀਬੋ-ਗਰੀਬ ਬਿਆਨ, ਭਾਰਤ ਦੀ ਆਬਾਦੀ ਦੱਸੀ 'ਇੱਕ ਅਰਬ 300 ਕਰੋੜ'

ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਅਜੀਬੋ-ਗਰੀਬ ਬਿਆਨ, ਭਾਰਤ ਦੀ ਆਬਾਦੀ ਦੱਸੀ 'ਇੱਕ ਅਰਬ 300 ਕਰੋੜ'

  • Share this:
    ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਕਈ ਵਾਰੀ ਖੁਦ ਨੂੰ ਹਾਸੋ-ਹੀਣੀ ਸਥਿਤੀ ਵਿੱਚ ਪਾ ਲੈਂਦੇ ਹਨ ਅਤੇ ਟ੍ਰੋਲ ਹੁੰਦੇ ਹਨ। ਇਸ ਵਾਰ ਉਹ ਭਾਰਤ ਦੀ ਆਬਾਦੀ 'ਤੇ ਬਿਆਨ ਨੂੰ ਲੈ ਕੇ ਟ੍ਰੋਲ ਹੋ ਰਹੇ ਹਨ। ਇੱਕ ਟੈਲੀਕਾਸਟ ਵਿੱਚ ਜਨਤਾ ਨੂੰ ਸੰਬੋਧਨ ਕਰਦਿਆਂ, ਖਾਨ ਨੇ ਭਾਰਤ ਦੀ ਆਬਾਦੀ ਇੱਕ ਅਰਬ 300 ਕਰੋੜ ਦੱਸ ਕੇ ਇਸ ਸਿਲਸਿਲੇ ਨੂੰ ਜਾਰੀ ਰੱਖਿਆ ਹੈ। ਉਸ ਨੇ ਵੀਡੀਓ ਵਿੱਚ ਇੱਕ ਰੋਜ਼ਾ (ODI) ਅਤੇ ਟੈਸਟ ਕ੍ਰਿਕਟ (Test Cricket) ਨਾਲ ਸਮਾਨਤਾ ਬਣਾਉਣ ਦੀ ਕੋਸ਼ਿਸ਼ ਕਰਦੇ ਹੋਏ ਇਹ ਗਲਤੀ ਕੀਤੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਟਵਿੱਟਰ 'ਤੇ ਵਾਇਰਲ ਹੋਏ ਇੱਕ ਵੀਡੀਓ ਵਿੱਚ 40-50 ਲੱਖ ਦੀ ਆਬਾਦੀ ਵਾਲੇ ਨਿਊਜ਼ੀਲੈਂਡ ਦੀ ਤੁਲਨਾ ਕਰਦੇ ਹੋਏ ਕਿਹਾ ਕਿ ਭਾਰਤ ਜਿਸਦੀ ਆਬਾਦੀ ਇੱਕ ਅਰਬ 300 ਕਰੋੜ ਹੈ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਨੇ ਟੈਸਟ ਕ੍ਰਿਕਟ ਚੈਂਪੀਅਨਸ਼ਿਪ ਵਿੱਚ ਭਾਰਤ ਨੂੰ ਹਰਾ ਕੇ ਚੈਂਪੀਅਨ ਦਾ ਖਿਤਾਬ ਜਿੱਤਿਆ ਹੈ, ਜਿਸ ਲਈ ਉਹ ਨਿਊਜ਼ੀਲੈਂਡ ਦੀ ਪ੍ਰਸ਼ੰਸਾ ਕਰ ਰਹੇ ਸਨ।

    ਰਿਕਾਰਡ ਲਈ, 2019 ਦੀ ਜਨਗਣਨਾ ਦੇ ਅੰਕੜਿਆਂ ਅਨੁਸਾਰ ਭਾਰਤ ਦੀ ਆਬਾਦੀ 136 ਕਰੋੜ ਹੈ।

    ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗਲਤੀ ਦਾ ਵੀਡੀਓ ਟਵਿੱਟਰ 'ਤੇ ਵਾਇਰਲ ਹੋ ਰਿਹਾ ਹੈ।



    ਇਹ ਪਹਿਲੀ ਵਾਰ ਨਹੀਂ ਹੈ ਜਦੋਂ ਖਾਨ ਨੇ ਅਜਿਹਾ ਅਜੀਬੋ-ਗਰੀਬ ਦਾਅਵਾ ਕੀਤਾ ਹੋਵੇ। 2019 ਵਿੱਚ, ਇੱਕ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਇਮਰਾਨ ਖਾਨ ਤਹਿਰਾਨ ਵਿੱਚ ਈਰਾਨੀ ਰਾਸ਼ਟਰਪਤੀ ਹਸਨ ਰੂਹਾਨੀ ਨਾਲ ਗੱਲ ਕਰ ਰਹੇ ਸਨ, ਖਾਨ ਨੇ ਗਲਤ ਹਵਾਲਾ ਦਿੱਤਾ ਅਤੇ 'ਜਰਮਨੀ ਅਤੇ ਜਾਪਾਨ' ਦੀ ਸਰਹੱਦ 'ਤੇ ਸੰਬੰਧਾਂ ਬਾਰੇ ਬਹੁਤ ਵਿਸਥਾਰ ਵਿੱਚ ਚਲੇ ਗਏ, ਜਦੋਂ ਉਨ੍ਹਾਂ ਦਾ ਅਸਲ ਮੁੱਦਾ 'ਜਰਮਨੀ ਅਤੇ ਫਰਾਂਸ' ਸੀ।

    ਦੱਸਣਾ ਬਣਦਾ ਹੈ ਕਿ ਜਪਾਨ ਅਤੇ ਜਰਮਨੀ ਇੱਕ ਦੂਜੇ ਤੋਂ ਬਹੁਤ ਦੂਰ ਹਨ। ਜਾਪਾਨ ਇੱਕ ਟਾਪੂ ਦੇਸ਼ ਵੀ ਹੈ ਅਤੇ ਅਸਲ ਵਿੱਚ ਇਸਦੀ ਸਰਹੱਦ ਕਿਸੇ ਹੋਰ ਦੇਸ਼ ਨਾਲ ਸਾਂਝੀ ਨਹੀਂ। ਗੂਗਲ ਮੈਪਸ ਦੇ ਅਨੁਸਾਰ, ਜਰਮਨੀ ਤੋਂ ਜਾਪਾਨ ਜਾਂ ਇਸਦੇ ਉਲਟ ਜਾਣ ਦਾ ਸਭ ਤੋਂ ਤੇਜ਼ ਤਰੀਕਾ ਉਡਾਣ ਦੁਆਰਾ ਹੈ, ਜਿਸ ਵਿੱਚ ਪੂਰਾ 1 ਦਿਨ ਅਤੇ 22 ਘੰਟੇ ਲੱਗਦੇ ਹਨ।
    Published by:Krishan Sharma
    First published:

    Tags: Cricket, Imran Khan, Indian cricket team, New Zealand, Pakistan, Pakistan government, Population, Twitter, Viral video

    ਅਗਲੀ ਖਬਰ