Home /News /national /

ਪਾਕਿਸਤਾਨ ਦਾ 'ਅਭਿਨੰਦਨ' ਨੂੰ ਰਿਹਾਅ ਕਰਨ ਦਾ ਫੈਸਲਾ, ਕੱਲ੍ਹ ਭਾਰਤ ਪਰਤਣਗੇ

ਪਾਕਿਸਤਾਨ ਦਾ 'ਅਭਿਨੰਦਨ' ਨੂੰ ਰਿਹਾਅ ਕਰਨ ਦਾ ਫੈਸਲਾ, ਕੱਲ੍ਹ ਭਾਰਤ ਪਰਤਣਗੇ

ਪਾਕਿਸਤਾਨ ਦਾ 'ਅਭਿਨੰਦਨ' ਨੂੰ ਰਿਹਾਅ ਕਰਨ ਦਾ ਫੈਸਲਾ, ਕੱਲ੍ਹ ਭਾਰਤ ਪਰਤਣਗੇ

ਪਾਕਿਸਤਾਨ ਦਾ 'ਅਭਿਨੰਦਨ' ਨੂੰ ਰਿਹਾਅ ਕਰਨ ਦਾ ਫੈਸਲਾ, ਕੱਲ੍ਹ ਭਾਰਤ ਪਰਤਣਗੇ

 • Share this:
  ਪਾਕਿਸਤਾਨ ਵਲੋਂ ਹਿਰਾਸਤ 'ਚ ਲਏ ਗਏ ਭਾਰਤੀ ਹਵਾਈ ਸੈਨਾ (ਆਈ. ਏ. ਐਫ.) ਦੇ ਵਿੰਗ ਕਮਾਂਡਰ ਅਭਿਨੰਦਨ ਵਰਥਾਮਨ ਨੂੰ ਪਾਕਿਸਤਾਨ ਨੇ ਰਿਹਾਅ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੂੰ ਪਾਕਿਸਤਾਨ ਬਿਨਾਂ ਕਿਸੇ ਸ਼ਰਤ ਦੇ ਕੱਲ੍ਹ ਵਾਪਸ ਭਾਰਤ ਭੇਜਿਆ ਜਾਵੇਗਾ। ਅਭਿਨੰਦਨ ਨੂੰ ਕੱਲ ਅਟਾਰੀ ਵਾਹਘਾ ਬਾਡਰ ਜ਼ਰੀਏ ਫੌਜ ਰਾਹੀਂ ਭਾਰਤੀ ਅਥਾਰਿਟੀ ਨੂੰ ਪਾਕਿਸਤਾਨ ਸੌਂਪੇਗਾ।

  ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਗੱਲ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ  ਟਵੀਟ ਕਰਦੇ ਹੋਏ ਕਿਹਾ ਹੈ ਕਿ ਉਹ ਸ਼ਾਤੀ ਦੀ ਚਾਹ ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨ ਦੀ ਸ਼ੁਰੂਆਤ ਵੱਜੋਂ ਐਲਾਨ ਕਰਦੇ ਹਨ ਕਿ ਸਾਡੀ ਹਿਰਾਸਤ ਵਿੱਚ ਭਾਰਤੀ ਪਾਇਲਟ ਨੂੰ ਕੱਲ੍ਹ ਨੂੰ ਰਿਹਾਅ ਕੀਤਾ ਜਾਵੇਗਾ।   

  ਬੁੱਧਵਾਰ ਨੂੰ ਪਾਕਿਸਤਾਨੀ ਹਵਾਈ ਸੈਨਾ ਦੇ ਹਮਲੇ ਦੇ ਜਵਾਬ ਦੇਣ ਦੌਰਾਨ ਭਾਰਤੀ ਹਵਾਈ ਸੈਨਾ ਦੇ ਇੱਕ ਮਿਗ 21 ਜਹਾਜ਼ ਕਰੈਸ਼ ਹੋਣ ਕਰ ਕੇ ਪਾਕਿਸਤਾਨ ਦੀ ਸਰਹੱਦ ਵਿੱਚ ਡਿੱਗਿਆ ਸੀ, ਇਸ ਜਹਾਜ਼ ਦੇ ਪਾਇਲਟ ਅਭਿਨੰਦਨ ਨੂੰ ਪਾਕਿ ਸੈਨਾ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਇਸ ਤੋਂ ਪਹਿਲਾਂ, ਪਾਕਿਸਤਾਨ ਨੇ ਦੋ ਭਾਰਤੀ ਪਾਇਲਟਾਂ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਕਹੀ ਸੀ, ਪਰ ਇਸ ਤੋਂ ਬਾਅਦ ਪਾਕਿਸਤਾਨੀ ਫ਼ੌਜ ਨੇ ਕਿਹਾ ਕਿ ਇੱਕੋ ਭਾਰਤੀ ਪਾਇਲਟ ਉਨ੍ਹਾਂ ਦੇ ਕੋਲ ਹੈ।

  ਸੋਸ਼ਲ਼ ਮੀਡੀਆ 'ਤੇ ਲਹਿਰ:

  ਪਾਕਿਸਤਾਨ ਵੱਲੋਂ ਭਾਰਤੀ ਪਾਇਲਟ ਦੀ ਹਿਰਾਸਤ ਦੀਆਂ ਵੀਡੀਓ ਤੇ ਤਸਵੀਰਾਂ ਸਾਹਮਣੇ ਆਉਣ ਤੋਂ ਬਆਦ ਸੋਸ਼ਲ ਮੀਡੀਆ ਉੱਤੇ ਵੱਡੀ ਲਹਿਰ ਬਣ ਗਈ ਸੀ।

  ਪਾਕਿਸਤਾਨ 'ਚ ਫਸੇ ਵਿੰਗ ਕਮਾਂਡਰ ਅਭਿਨੰਦਨ ਨੂੰ ਭਾਰਤ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ। ਦੇਸ਼ ਭਰ 'ਚ ਦੁਆਵਾਂ ਦਾ ਦੌਰ ਚੱਲਿਆ। ਸੋਸ਼ਲ ਮੀਡੀਆ ਉੱਤੇ ਅਭਿਨੰਦਨ ਦੀ ਰਿਹਾਈ ਲਈ ਲਹਿਰ ਚੱਲ ਪਈ। ਉਹ ਦੇਸ਼ ਦੇ ਹੀਰੋ ਬਣ ਗਏ।

  ਇਸ ਵਿੱਚ ਪਾਕਿਸਤਾਨ 'ਚ ਫਸੇ ਵਿੰਗ ਕਮਾਂਡਰ ਅਭਿਨੰਦਨ ਨੂੰ ਭਾਰਤ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਤੇਜ਼ ਹੋਈਆਂ। ਭਾਰਤ ਨੇ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਤਲਬ ਕਰ ਅਭਿਨੰਦਨ ਦੀ ਰਿਹਾਈ ਦੀ ਮੰਗ ਕੀਤੀ।

  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਅਭਿਨੰਦਨਨੂੰ ਭਾਰਤ ਵਾਪਸ ਲਿਆਉਣ ਲਈ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ। ਉਨ੍ਹਾਂ ਇਸ ਸਬੰਧੀ ਇੱਕਟ ਟਵੀਟ ਵੀ ਕੀਤਾ ਹੈ। ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਪਾਇਲਟ ਨੂੰ ਵਾਪਸ ਲਿਆਉਣ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ।

  ਵੀਡੀਓ ਆਈ ਸਾਹਮਣੇ:

  ਪਾਕਿਸਤਾਨ ਵਲੋਂ ਹਿਰਾਸਤ 'ਚ ਲਏ ਗਏ ਭਾਰਤੀ ਹਵਾਈ ਸੈਨਾ (ਆਈ. ਏ. ਐਫ.) ਦੇ ਵਿੰਗ ਕਮਾਂਡਰ ਅਭਿਨੰਦਨ ਵਰਥਾਮਨ ਨਾਲ ਪਾਕਿ ਫ਼ੌਜ ਦੇ ਅਧਿਕਾਰੀਆਂ ਵਲੋਂ ਕੀਤੀ ਗਈ ਗੱਲਬਾਤ ਦੀ ਵੀਡਿਓ ਜਾਰੀ ਕੀਤੀ ਸੀ। ਇਸ ਵੀਡੀਓ ਵਿੱਚ  'ਚ ਅਭਿਨੰਦਨ ਨੇ ਦੱਸਿਆ ਕਿ ਉਹ ਪਾਕਿ 'ਚ ਸੁਰੱਖਿਅਤ ਹੈ। ਇਕ ਮਿੰਟ 20 ਸੈਕਿੰਡ ਦੀ ਉਕਤ ਵੀਡਿਓ 'ਚ ਉਸ ਨੇ ਚਾਹ ਦੀਆਂ ਚੁਸਕੀਆਂ ਲੈਂਦਿਆਂ ਪਾਕਿ ਅਧਿਕਾਰੀਆਂ ਵਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੱਤਾ।

  ਉਸ ਨੇ ਦੱਸਿਆ ਕਿ ਉਹ ਪਾਕਿ ਫ਼ੌਜ ਦੇ ਵਤੀਰੇ ਤੋਂ ਬਹੁਤ ਪ੍ਰਭਾਵਿਤ ਹੈ ਅਤੇ ਉਸ ਨੂੰ ਕਿਸੇ ਤਰ੍ਹਾਂ ਪ੍ਰੇਸ਼ਾਨ ਨਹੀਂ ਕੀਤਾ ਗਿਆ। ਉਸ ਨੇ ਕਿਹਾ ਕਿ ਜੇਕਰ ਪਾਕਿ ਫ਼ੌਜ ਉਸ ਨੂੰ ਹਿਰਾਸਤ 'ਚ ਲੈ ਕੇ ਉਕਤ ਠਿਕਾਣੇ 'ਤੇ ਨਾ ਆਉਂਦੀ ਤਾਂ ਉੱਥੇ ਮੌਜੂਦ ਗੁੱਸੇ ਨਾਲ ਭਰੇ ਹਜੂਮ ਵਲੋਂ ਉਸ ਦਾ ਕਤਲ ਕੀਤਾ ਜਾਣਾ ਤੈਅ ਸੀ।

  ਵਿੰਗ ਕਮਾਂਡਰ ਅਭਿਨੰਦਨ ਨੇ ਕਿਹਾ ਕਿ ਉਹ ਪਾਕਿ ਫ਼ੌਜ ਬਾਰੇ ਦਿੱਤੇ ਬਿਆਨ 'ਤੇ ਆਪਣੇ ਦੇਸ਼ ਭਾਰਤ ਪਰਤ ਕੇ ਵੀ ਕਾਇਮ ਰਹੇਗਾ। ਉਸ ਪਾਸੋਂ ਉਸ ਦੇ ਘਰ, ਏਅਰ ਫੋਰਸ, ਮਿਸ਼ਨ ਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਈ ਸਵਾਲ ਪੁੱਛੇ ਗਏ, ਜਿਨ੍ਹਾਂ ਦਾ ਜਵਾਬ ਦੇਣ ਤੋਂ ਉਸ ਨੇ ਸਾਫ਼ ਇਨਕਾਰ ਕਰ ਦਿੱਤਾ ਤੇ ਸਿਰਫ਼ ਐਨਾ ਹੀ ਦੱਸਿਆ ਕਿ ਉਹ ਦੱਖਣੀ ਭਾਰਤ ਦਾ ਰਹਿਣ ਵਾਲਾ ਹੈ ਤੇ ਸ਼ਾਦੀਸ਼ੁਦਾ ਹੈ।

   
  First published:

  Tags: Air India, Imran Khan, Pakistan government, Surgical strike

  ਅਗਲੀ ਖਬਰ