Home /News /national /

ਪਾਕਿਸਤਾਨੀ ਵਿਦਿਆਰਥੀ ਨੇ ਭੇਜੀ ਸੀ ਗੌਤਮ ਗੰਭੀਰ ਨੂੰ ਜਾਨੋਂ ਮਾਰਨ ਵਾਲੀ ਈਮੇਲ: ਸੂਤਰ

ਪਾਕਿਸਤਾਨੀ ਵਿਦਿਆਰਥੀ ਨੇ ਭੇਜੀ ਸੀ ਗੌਤਮ ਗੰਭੀਰ ਨੂੰ ਜਾਨੋਂ ਮਾਰਨ ਵਾਲੀ ਈਮੇਲ: ਸੂਤਰ

ਦਿੱਲੀ ਪੁਲਿਸ (Delhi Police) ਦੇ ਸਾਈਬਰ ਸੈੱਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਧਮਕੀ ਭਰੀ ਈਮੇਲ ਉਨ੍ਹਾਂ ਨੂੰ ਪਾਕਿਸਤਾਨ ਦੇ ਵਿਦਿਆਰਥੀਆਂ (Pakistani Student) ਨੇ ਭੇਜੀ ਸੀ। ਦੱਸ ਦੇਈਏ ਕਿ ਗੰਭੀਰ ਨੂੰ ਦੋ ਮੇਲ ਭੇਜੇ ਗਏ ਸਨ, ਜਿਸ ਵਿੱਚ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ।

ਹੋਰ ਪੜ੍ਹੋ ...
 • Share this:
  ਨਵੀਂ ਦਿੱਲੀ: ਪੁਲਿਸ ਨੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ (BJP MP) ਅਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ (MP Gautam Gambhir) ਨੂੰ ਜਾਨੋਂ ਮਾਰਨ ਦੀ ਧਮਕੀ (Death threat) ਵਾਲੀ ਈਮੇਲ ਦਾ ਭੇਤ ਸੁਲਝਾ ਲਿਆ ਹੈ। ਦਿੱਲੀ ਪੁਲਿਸ (Delhi Police) ਦੇ ਸਾਈਬਰ ਸੈੱਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਧਮਕੀ ਭਰੀ ਈਮੇਲ ਉਨ੍ਹਾਂ ਨੂੰ ਪਾਕਿਸਤਾਨ ਦੇ ਵਿਦਿਆਰਥੀਆਂ (Pakistani Student) ਨੇ ਭੇਜੀ ਸੀ। ਦੱਸ ਦੇਈਏ ਕਿ ਗੰਭੀਰ ਨੂੰ ਦੋ ਮੇਲ ਭੇਜੇ ਗਏ ਸਨ, ਜਿਸ ਵਿੱਚ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਕਿਹਾ ਗਿਆ ਸੀ ਕਿ ਉਸ ਨੂੰ ਇਹ ਦੋਵੇਂ ਧਮਕੀਆਂ ਆਈਐਸਆਈਐਸ ਕਸ਼ਮੀਰ (ISIS Kashmir) ਤੋਂ ਮਿਲੀਆਂ ਸਨ। ਇਸ ਧਮਕੀ ਤੋਂ ਬਾਅਦ ਗੰਭੀਰ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਸੀ।

  CNN-News18 ਨੂੰ ਦਿੱਲੀ ਪੁਲਿਸ ਦੇ ਵੱਡੇ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਗੰਭੀਰ ਨੂੰ ਦੋਵੇਂ ਈਮੇਲਾਂ ਪਾਕਿਸਤਾਨ ਦੇ ਕਰਾਚੀ ਤੋਂ ਕੀਤੀਆਂ ਗਈਆਂ ਸਨ। ਇਹ ਮੇਲ ਉਸ ਨੂੰ ਸ਼ਾਹਿਦ ਹਾਮਿਦ ਨਾਂ ਦੇ ਵਿਅਕਤੀ ਨੇ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਦੀ ਉਮਰ 20 ਤੋਂ 25 ਸਾਲ ਦੇ ਵਿਚਕਾਰ ਹੈ। ਅਤੇ ਉਹ ਸਿੰਧ ਯੂਨੀਵਰਸਿਟੀ ਦਾ ਵਿਦਿਆਰਥੀ ਹੈ।

  ਈਮੇਲ ਵਿੱਚ ਕੀ ਲਿਖਿਆ ਸੀ?
  ਗੰਭੀਰ ਨੂੰ ਭੇਜਣ ਤੋਂ ਪਹਿਲਾਂ ਈ-ਮੇਲ 'ਚ ਲਿਖਿਆ ਸੀ, 'ਅਸੀਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦੇਵਾਂਗੇ। ਦੂਜੇ ਈ-ਮੇਲ 'ਚ ਗੰਭੀਰ ਦੇ ਘਰ ਦੇ ਬਾਹਰ ਤੋਂ ਇਕ ਵੀਡੀਓ ਵੀ ਭੇਜਿਆ ਗਿਆ ਅਤੇ ਲਿਖਿਆ ਗਿਆ, 'ਅਸੀਂ ਤੁਹਾਨੂੰ ਮਾਰਨਾ ਚਾਹੁੰਦੇ ਸੀ, ਪਰ ਤੁਸੀਂ ਕੱਲ੍ਹ ਬਚ ਗਏ। ਜੇਕਰ ਤੁਸੀਂ ਆਪਣੀ ਜਾਨ ਅਤੇ ਆਪਣੇ ਪਰਿਵਾਰ ਨੂੰ ਪਿਆਰ ਕਰਦੇ ਹੋ ਤਾਂ ਰਾਜਨੀਤੀ ਅਤੇ ਕਸ਼ਮੀਰ ਮੁੱਦੇ ਤੋਂ ਦੂਰ ਰਹੋ।

  ਧਮਕੀ ਦਾ ਮਕਸਦ ਕੀ ਸੀ
  ਪੁਲਿਸ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਧਮਕੀਆਂ ਪਿੱਛੇ ਕੋਈ ਵੱਡਾ ਕਾਰਨ ਨਹੀਂ ਮਿਲਿਆ। ਭੇਜੀ ਗਈ ਵੀਡੀਓ ਯੂ-ਟਿਊਬ ਤੋਂ ਸੀ, ਸੰਭਾਵਤ ਤੌਰ 'ਤੇ ਨਵੰਬਰ 2020 ਵਿੱਚ ਗੰਭੀਰ ਦੇ ਸਮਰਥਕ ਵੱਲੋਂ ਅਪਲੋਡ ਕੀਤੀ ਗਈ ਸੀ। ਸੂਤਰਾਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਅਗਲੀ ਕਾਰਵਾਈ ਲਈ ਕੇਂਦਰੀ ਖੁਫੀਆ ਟੀਮਾਂ ਨਾਲ ਨਤੀਜੇ ਸਾਂਝੇ ਕੀਤੇ ਜਾਣਗੇ।

  ਗੰਭੀਰ ਨੇ ਸ਼ਿਕਾਇਤ ਦਰਜ ਕਰਵਾਈ ਸੀ
  ਗੰਭੀਰ ਨੇ ISIS ਕਸ਼ਮੀਰ ਤੋਂ ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ ਦਿੱਲੀ ਪੁਲਿਸ ਕੋਲ ਪਹੁੰਚ ਕੀਤੀ ਸੀ। ਧਮਕੀ ਮਿਲਣ ਤੋਂ ਬਾਅਦ ਉਨ੍ਹਾਂ ਦੀ ਦਿੱਲੀ ਸਥਿਤ ਰਿਹਾਇਸ਼ ਦੇ ਬਾਹਰ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਪੁਲਿਸ ਦੇ ਡਿਪਟੀ ਕਮਿਸ਼ਨਰ (ਸੈਂਟਰਲ) ਨੂੰ ਭੇਜੀ ਗਈ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਮੰਗਲਵਾਰ ਰਾਤ ਕਰੀਬ 9.32 ਵਜੇ ਗੌਤਮ ਗੰਭੀਰ ਦੀ ਅਧਿਕਾਰਤ ਈਮੇਲ ਆਈਡੀ 'ਤੇ 'ISIS ਕਸ਼ਮੀਰ' ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਆਈਆਂ।
  Published by:Krishan Sharma
  First published:

  Tags: BJP, Cricketer, Gmail, ISI, ISIS, Pakistan, Student

  ਅਗਲੀ ਖਬਰ