ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਆਪਣਾ ਕਾਰੋਬਾਰ ਸ਼ੁਰੂ ਕਰਨ ਬਾਰੇ ਸੋਚਦੇ ਤਾਂ ਹਨ ਪਰ ਉਹਨਾਂ ਨੂੰ ਕੋਈ ਸਹੀ ਕਾਰੋਬਾਰ ਕਰਨ ਬਾਰੇ ਵਿਚਾਰ ਨਹੀਂ ਮਿਲਦਾ ਅਤੇ ਉਹ ਕਾਰੋਬਾਰ ਸ਼ੁਰੂ ਕਰਨ ਦਾ ਖਿਆਲ ਛੱਡ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਇੱਕ ਫੁਲ ਦੀ ਖੇਤੀ ਬਾਰੇ ਦੱਸਾਂਗੇ, ਜਿਸ ਫੁਲ ਵਿੱਚ ਕੋਈ ਖੁਸ਼ਬੂ ਨਹੀਂ ਹੁੰਦੀ ਹੈ ਪਰ ਫਿਰ ਵੀ ਇਸਦੀ ਮੰਗ ਬਹੁਤ ਹੈ। ਇਹ ਫੁੱਲ ਹੈ ਪਲਾਸ਼ ਦਾ, ਜਿਸ ਦੀ ਵਰਤੋਂ ਇਸਦੇ ਗੁਣਾਂ ਕਰਕੇ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਵਿੱਚ ਵੀ ਕੀਤੀ ਜਾਂਦੀ ਹੈ। ਮਾਹਿਰਾਂ ਅਨੁਸਾਰ ਨੱਕ, ਕੰਨ ਜਾਂ ਕਿਸੇ ਹੋਰ ਥਾਂ ਤੋਂ ਖੂਨ ਆਉਣ ਦੀ ਸੂਰਤ ਵਿੱਚ ਪਲਾਸ਼ ਦੀ ਸੱਕ ਦਾ ਕਾੜ੍ਹਾ ਬਣਾ ਕੇ ਪੀਣ ਨਾਲ ਬਹੁਤ ਫਾਇਦਾ ਹੁੰਦਾ ਹੈ।
ਇਸਨੂੰ ਗੁੜ/ਸ਼ੱਕਰ ਦੇ ਨਾਲ ਮਿਲਾ ਕੇ ਦੁੱਧ ਜਾਂ ਆਂਵਲੇ ਦੇ ਰਸ ਨਾਲ ਲੈਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਪਲਾਸ਼ ਦੇ ਫੁਲ ਨੂੰ ਉੱਤਰ ਪ੍ਰਦੇਸ਼ ਰਾਜ ਦਾ ਰਾਜ ਫੁੱਲ ਵੀ ਘੋਸ਼ਿਤ ਕੀਤਾ ਗਿਆ ਹੈ। ਇਸ ਨੂੰ ਪਾਰਸ, ਢਾਕ,ਕਿਸ਼ਕ, ਸੂਕ, ਬ੍ਰਹਮਵ੍ਰਿਕਸ਼ ਅਤੇ ਜੰਗਲ ਦੀ ਲਾਟ ਆਦਿ ਨਾਵਾਂ ਨਾਲ ਬੁਲਾਇਆ ਜਾਂਦਾ ਹੈ। ਇਸ ਫੁੱਲ ਦੀ ਖੇਤੀ ਕਰਕੇ ਤੁਸੀਂ ਲੱਖਾਂ ਰੁਪਏ ਕਮਾ ਸਕਦੇ ਹੋ। ਆਓ ਜਾਣਦੇ ਹਾਂ ਇਸ ਦੀ ਖੇਤੀ ਕਿਵੇਂ ਕਰੀਏ।
ਇਹ ਹਨ ਗੁਣ: ਇਸ ਫੁੱਲ ਦੀ ਸਭ ਤੋਂ ਵੱਧ ਵਰਤੋਂ ਆਰਗੈਨਿਕ ਰੰਗਾਂ ਲਈ ਕੀਤੀ ਜਾਂਦੀ ਹੈ। ਫੁੱਲਾਂ ਤੋਂ ਇਲਾਵਾ ਇਸ ਦੇ ਬੀਜ, ਫੁੱਲ, ਪੱਤੇ, ਸੱਕ, ਜੜ੍ਹਾਂ ਅਤੇ ਲੱਕੜ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਬਣਿਆ ਆਯੁਰਵੈਦਿਕ ਪਾਊਡਰ ਅਤੇ ਤੇਲ ਵੀ ਬਹੁਤ ਵਧੀਆ ਕੀਮਤਾਂ 'ਤੇ ਵਿਕਦਾ ਹੈ।
ਹੋਲੀ ਦੇ ਤਿਓਹਾਰ 'ਤੇ ਇਸ ਦੇ ਫੁੱਲਾਂ ਤੋਂ ਰੰਗ ਬਣਾਏ ਜਾਂਦੇ ਹਨ। ਇਹ ਫੁੱਲ ਮੱਧ ਪ੍ਰਦੇਸ਼ ਨਾਲ ਸਬੰਧਤ ਚਿੱਤਰਕੂਟ, ਮਾਨਿਕਪੁਰ, ਬਾਂਦਾ, ਉੱਤਰ ਪ੍ਰਦੇਸ਼ ਦੇ ਮਹੋਬਾ ਅਤੇ ਬੁੰਦੇਲਖੰਡ ਵਿੱਚ ਪਾਇਆ ਜਾਂਦਾ ਹੈ। ਇਸ ਦੇ ਨਾਲ ਹੀ ਝਾਰਖੰਡ ਅਤੇ ਦੱਖਣੀ ਭਾਰਤ ਦੇ ਕੁਝ ਖੇਤਰਾਂ ਵਿੱਚ ਵੀ ਇਨ੍ਹਾਂ ਫੁੱਲਾਂ ਦੀ ਕਾਸ਼ਤ ਕੀਤੀ ਜਾਂਦੀ ਹੈ।
ਇੱਕ ਵਾਰ ਰੁੱਖ ਲਗਾਉਣ ਨਾਲ ਸਾਲਾਂ ਤੱਕ ਕਮਾਈ: ਇਸ ਫੁੱਲ ਦੀ ਖੇਤੀ ਤੋਂ ਚੰਗੀ ਕਮਾਈ ਹੁੰਦੀ ਹੈ। ਹੁਣ ਇਸਦੀ ਖੇਤੀ ਕਾਫੀ ਘੱਟ ਹੋ ਗਈ ਹੈ ਪਰ ਇਸਦੀ ਮੰਗ ਕਾਫ਼ੀ ਵੱਧ ਹੈ। ਇਸ ਲਈ ਹੁਣ ਇਸ ਵਿੱਚ ਦਾਖਲ ਹੋਣ ਦਾ ਚੰਗਾ ਮੌਕਾ ਹੈ। ਪਲਾਸ਼ ਦੇ ਬੂਟੇ ਲਗਾਉਣ ਤੋਂ ਬਾਅਦ 3-4 ਸਾਲਾਂ ਵਿੱਚ ਫੁੱਲ ਆਉਣੇ ਸ਼ੁਰੂ ਹੋ ਜਾਂਦੇ ਹਨ। ਤੁਸੀਂ ਚਾਹੋ ਤਾਂ 50,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਪਲਾਸ਼ ਦੀ ਬਾਗਬਾਨੀ ਕਰ ਸਕਦੇ ਹੋ। ਇਸਦੇ ਰੁੱਖ 30 ਸਾਲ ਤੱਕ ਫੁੱਲ ਦਿੰਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business opportunities, Earn money, Farming ideas, Money Making Tips, Progressive Farming