ਹਰਿਆਣਾ: ਸੱਤ ਬੱਚਿਆਂ ਦੇ 67 ਸਾਲਾ ਪਿਤਾ ਨੇ 19 ਸਾਲਾ ਲੜਕੀ ਕੀਤੀ ਲਵ-ਮੈਰਿਜ ਪ੍ਰੇਮ, ਹਾਈ ਕੋਰਟ ਤੋਂ ਮੰਗੀ ਸੁਰੱਖਿਆ

News18 Punjabi | News18 Punjab
Updated: August 5, 2021, 11:52 AM IST
share image
ਹਰਿਆਣਾ: ਸੱਤ ਬੱਚਿਆਂ ਦੇ 67 ਸਾਲਾ ਪਿਤਾ ਨੇ 19 ਸਾਲਾ ਲੜਕੀ ਕੀਤੀ ਲਵ-ਮੈਰਿਜ ਪ੍ਰੇਮ, ਹਾਈ ਕੋਰਟ ਤੋਂ ਮੰਗੀ ਸੁਰੱਖਿਆ
ਹਰਿਆਣਾ: ਸੱਤ ਬੱਚਿਆਂ ਦੇ 67 ਸਾਲਾ ਪਿਤਾ ਨੇ 19 ਸਾਲਾ ਲੜਕੀ ਕੀਤੀ ਲਵ-ਮੈਰਿਜ ਪ੍ਰੇਮ, ਹਾਈ ਕੋਰਟ ਤੋਂ ਮੰਗੀ ਸੁਰੱਖਿਆ

Haryana News: ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ, ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪਲਵਲ ਜ਼ਿਲ੍ਹਾ ਪੁਲਿਸ ਕਪਤਾਨ (ਐਸਪੀ) ਦੀਪਕ ਗਹਿਲਾਵਤ ਨੂੰ ਇੱਕ ਟੀਮ ਬਣਾਉਣ ਦਾ ਆਦੇਸ਼ ਜਾਰੀ ਕੀਤਾ ਹੈ , ਜਿਸ ਵਿੱਚ ਮਹਿਲਾ ਪੁਲਿਸ ਕਰਮਚਾਰੀ ਵੀ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਅਦਾਲਤ ਨੇ ਪੁਲਿਸ ਨੂੰ ਲੜਕੀ ਦੀ ਸੁਰੱਖਿਆ ਕਰਨ ਅਤੇ ਪੂਰੀ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ।

  • Share this:
  • Facebook share img
  • Twitter share img
  • Linkedin share img
ਪਲਵਲ : ਹਰਿਆਣਾ ਦੇ ਪਲਵਲ ਜ਼ਿਲੇ ਦੇ ਹਥੀਨ ਇਲਾਕੇ 'ਚ ਪ੍ਰੇਮ ਵਿਆਹ (Love Marriage) ਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 67 ਸਾਲਾ ਵਿਅਕਤੀ ਨੇ ਇੱਕ 19 ਸਾਲਾ ਲੜਕੀ ਨਾਲ ਨਿਕਾਹ ਕੀਤਾ ਹੈ। ਦੋਵੇਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab And Haryana High Court) ਪਹੁੰਚੇ ਅਤੇ ਖੁਦ ਨੂੰ ਪਤੀ-ਪਤਨੀ ਦੱਸ ਕੇ ਆਪਣੇ ਪਰਿਵਾਰਾਂ ਤੋਂ ਜਾਨ ਦਾ ਖ਼ਤਰਾ ਦੱਸ ਕੇ ਸੁਰੱਖਿਆ ਮੰਗੀ ਹੈ । ਹੈਰਾਨੀ ਦੀ ਗੱਲ ਹੈ ਕਿ 67 ਸਾਲਾ ਸਖ਼ਸ਼ ਦੇ ਸੱਤ ਬੱਚੇ ਹਨ ਅਤੇ ਸਾਰੇ ਵਿਆਹੇ ਹੋਏ ਹਨ, ਜਦਕਿ ਲੜਕੀ ਵੀ ਪਹਿਲਾਂ ਤੋਂ ਸ਼ਾਦੀਸ਼ੁਦਾ ਹੈ।

ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ, ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪਲਵਲ ਜ਼ਿਲ੍ਹਾ ਪੁਲਿਸ ਕਪਤਾਨ (ਐਸਪੀ) ਦੀਪਕ ਗਹਿਲਾਵਤ ਨੂੰ ਇੱਕ ਟੀਮ ਬਣਾਉਣ ਦਾ ਆਦੇਸ਼ ਜਾਰੀ ਕੀਤਾ ਹੈ। ਜਿਸ ਵਿੱਚ ਮਹਿਲਾ ਪੁਲਿਸ ਕਰਮਚਾਰੀ ਵੀ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਅਦਾਲਤ ਨੇ ਪੁਲਿਸ ਨੂੰ ਲੜਕੀ ਦੀ ਸੁਰੱਖਿਆ ਕਰਨ ਅਤੇ ਬਜ਼ੁਰਗ ਵਿਅਕਤੀ ਬਾਰੇ ਪੂਰੀ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ।

ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ, ਉਪ ਪੁਲਿਸ ਕਪਤਾਨ (ਡੀਐਸਪੀ) ਰਤਨਦੀਪ ਬਾਲੀ ਨੇ ਦੱਸਿਆ ਕਿ ਹਥੀਨ ਦੇ ਹੰਚਪੁਰੀ ਪਿੰਡ ਦੇ 67 ਸਾਲਾ ਵਿਅਕਤੀ ਨੇ ਨੂਹ ਜ਼ਿਲ੍ਹੇ ਦੇ ਇੱਕ ਪਿੰਡ ਦੀ 19 ਸਾਲਾ ਲੜਕੀ ਨਾਲ ਵਿਆਹ ਕੀਤਾ ਸੀ। ਜੋੜੇ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਦਿਆਂ ਕਿਹਾ ਹੈ ਕਿ ਸਾਨੂੰ ਲੜਕੀ ਦੇ ਪਰਿਵਾਰ ਤੋਂ ਜਾਨ ਦਾ ਖਤਰਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹਾਈ ਕੋਰਟ ਤੋਂ ਆਦੇਸ਼ ਮਿਲਿਆ ਹੈ ਕਿ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਵਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ। ਇਸਦੇ ਨਾਲ, ਇਹ ਵੀ ਪਤਾ ਲਗਾਇਆ ਜਾਣਾ ਚਾਹੀਦਾ ਹੈ ਕਿ ਇਹ ਵਿਆਹ ਕਿਨ੍ਹਾਂ ਹਾਲਾਤਾਂ ਵਿੱਚ ਹੋਇਆ ਸੀ।
ਵਿਆਹ ਕਰਨ ਵਾਲੇ ਬਜ਼ੁਰਗ ਆਦਮੀ ਅਤੇ ਲੜਕੀ ਪਹਿਲਾਂ ਹੀ ਵਿਆਹੇ ਹੋਏ

ਬਾਲੀ ਨੇ ਦੱਸਿਆ ਕਿ ਦੋਵੇਂ ਬਜ਼ੁਰਗ ਅਤੇ ਲੜਕੀ ਜਿਨ੍ਹਾਂ ਦਾ ਵਿਆਹ ਹੋਇਆ ਹੈ ਪਹਿਲਾਂ ਹੀ ਵਿਆਹੇ ਹੋਏ ਹਨ. ਬਜ਼ੁਰਗ ਆਦਮੀ ਦੇ ਸੱਤ ਬੱਚੇ ਹਨ ਜੋ ਸਾਰੇ ਵਿਆਹੇ ਹੋਏ ਹਨ। ਉਸਦੀ ਪਤਨੀ ਦੀ ਚਾਰ ਸਾਲ ਪਹਿਲਾਂ ਮੌਤ ਹੋ ਗਈ ਸੀ। ਇਸ ਦੇ ਨਾਲ ਹੀ, ਜਿਸ ਲੜਕੀ ਦਾ ਵਿਆਹ ਹੋ ਰਿਹਾ ਹੈ ਉਹ ਵੀ ਪਹਿਲਾਂ ਹੀ ਵਿਆਹੁਤਾ ਹੈ ਅਤੇ ਉਸਦੇ ਕੋਈ ਔਲਾਦ ਨਹੀਂ ਹੈ।

ਡੀਐਸਪੀ ਨੇ ਦੱਸਿਆ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਪਿੰਡ ਵਿੱਚ ਜ਼ਮੀਨੀ ਵਿਵਾਦ ਸੀ ਅਤੇ ਵਿਆਹ ਕਰਨ ਵਾਲਾ ਬਜ਼ੁਰਗ ਵਿਅਕਤੀ ਇੰਨਾ ਦੀ ਮਦਦ ਕਰਨ ਜਾਂਦਾ ਸੀ। ਇਸ ਦੌਰਾਨ ਇਨ੍ਹਾਂ ਦੋਵਾਂ (ਬਜ਼ੁਰਗ ਆਦਮੀ ਅਤੇ ਲੜਕੀ) ਵਿਚਕਾਰ ਸੰਪਰਕ ਹੋਇਆ।

ਉਨ੍ਹਾਂ ਕਿਹਾ ਕਿ ਹਾਈ ਕੋਰਟ ਵੱਲੋਂ ਇਸ ਸਬੰਧੀ ਆਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਪੁਲਿਸ ਵੱਲੋਂ ਉਸੇ ਆਧਾਰ 'ਤੇ ਕਾਰਵਾਈ ਕੀਤੀ, ਜਿਸਦਾ ਜਵਾਬ ਨਿਰਧਾਰਤ ਸਮੇਂ ਵਿੱਚ ਅਦਾਲਤ ਵਿੱਚ ਦਾਇਰ ਕੀਤਾ ਜਾਵੇਗਾ।
Published by: Sukhwinder Singh
First published: August 5, 2021, 11:51 AM IST
ਹੋਰ ਪੜ੍ਹੋ
ਅਗਲੀ ਖ਼ਬਰ