Home /News /national /

ਸੁਸਾਇਡ ਤੋਂ ਪਹਿਲਾਂ ਫੌਜੀ ਨੇ ਬਣਾਇਆ ਵੀਡੀਓ, ਲਾਏ ਇਹ ਦੋਸ਼...

ਸੁਸਾਇਡ ਤੋਂ ਪਹਿਲਾਂ ਫੌਜੀ ਨੇ ਬਣਾਇਆ ਵੀਡੀਓ, ਲਾਏ ਇਹ ਦੋਸ਼...

ਹੋਈ। ਜੀਆਰਪੀ ਦੇ ਪਲਵਲ ਚੌਕੀ ਇੰਚਾਰਚ ਨੇ ਦੱਸਿਆ ਕਿ ਫੌਜੀ ਦੇ ਪਰਿਵਾਰਕ ਮੈਂਬਰ ਇਸ ਨੂੰ ਹਾਦਸਾ ਦੱਸ ਰਹੇ ਹਨ। ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ, ਉਸਦੀ ਜਾਂਚ ਕਰਵਾਈ ਜਾਵੇਗੀ।

  • Share this:

ਪਲਵਲ ਜ਼ਿਲ੍ਹੇ ਵਿਚ ਇਕ ਫੌਜੀ ਵੱਲੋਂ ਰੇਲ ਦੇ ਅੱਗੇ ਛਾਲ ਮਾਰ ਕੇ ਸੁਸਾਇਡ (Suicide) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਫੌਜੀ ਨੇ ਸੁਸਾਇਡ ਤੋਂ ਪਹਿਲਆ ਇਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉਤੇ ਵਾਇਰਲ (Social Media) ਕਰ ਦਿੱਤਾ।  ਇਸ ਵੀਡੀਓ ਵਿਚ ਮ੍ਰਿਤਕ ਫੌਜੀ ਨੇ ਆਪਣੀ ਪਤਨੀ ਉਤੇ ਧੋਖਾ ਦੇਣ ਦਾ ਦੋਸ਼ ਲਾਇਆ ਹੈ। ਮ੍ਰਿਤਕ ਨੇ ਵੀਡੀਓ ਵਿਚ ਕਿਹਾ ਕਿ ਉਸ ਦੇ ਮਰਣ ਤੋਂ ਬਾਅਦ ਫੌਜ ਤੋਂ ਜਿੰਨਾ ਵੀ ਪੈਸਾ ਮਿਲੇਗਾ, ਉਹ ਅਨਾਥ ਆਸ਼ਰਮ ਵਿਚ ਦੇ ਦਿੱਤਾ ਜਾਵੇ।

ਮੌਕੇ ਤੋਂ ਫੌਜੀ ਦਾ ਆਈ ਕਾਰਡ ਅਤੇ ਆਧਾਰ ਕਾਰਡ ਮਿਲਿਆ ਹੈ, ਜਿਸ ਨਾਲ ਮ੍ਰਿਤਕ ਫੌਜੀ ਦੀ ਪਛਾਣ ਹੋਈ। ਜੀਆਰਪੀ ਦੇ ਪਲਵਲ ਚੌਕੀ ਇੰਚਾਰਚ ਨੇ ਦੱਸਿਆ ਕਿ ਫੌਜੀ ਦੇ ਪਰਿਵਾਰਕ ਮੈਂਬਰ ਇਸ ਨੂੰ ਹਾਦਸਾ ਦੱਸ ਰਹੇ ਹਨ। ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ, ਉਸਦੀ ਜਾਂਚ ਕਰਵਾਈ ਜਾਵੇਗੀ। ਇਹ ਵੀ ਪਤਾ ਲਾਇਆ ਜਾਵੇਗਾ ਕਿ ਇਹ ਵੀਡੀਓ ਫੌਜੀ ਨੇ ਹੀ ਬਣਾਇਆ ਹੈ ਜਾਂ ਕਿਸੇ ਹੋਰ ਨੇ। ਵੀਡੀਓ ਵਾਇਰਲ ਹੋਣ ਤੋਂ ਬਾਅਦ ਮਿਲਟਰੀ ਪੁਲਿਸ ਵੀ ਘਟਨਾ ਦੀ ਜਾਂਚ ਕਰੇਗੀ।

ਜੀਆਰਪੀ ਨੇ ਦੱਸਿਆ ਕਿ ਮ੍ਰਿਤਕ ਪ੍ਰਵੀਨ ਮੂਲਰੂਪ ਤੋਂ ਪਿੰਡ ਅਹਰਵਾਂ ਦਾ ਰਰਿਣ ਵਾਲਾ ਸੀ। ਪ੍ਰਵੀਨ ਫੌਜ ਵਿਚ ਸਿਪਾਹੀ ਸੀ ਅਤੇ ਉਸ ਦੀ ਪੋਸਟਿੰਗ ਦਿੱਲੀ ਕੈਂਟ ਵਿਚ ਸੀ। ਪ੍ਰਵੀਨ 15 ਦਿਨ ਦੀ ਛੁੱਟੀ ਉਤੇ ਘਰ ਆਇਆ ਸੀ। ਐਤਵਾਰ ਦੁਪਹਿਰ ਨੂੰ ਉਸ ਨੇ 12.15 ਵਜੇ ਰਸੂਲਪੁਰ ਫਾਟਕ ਕੋਲ ਕਿਸੇ ਰੇਲ ਗੱਡੀ ਦੇ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਘਟਨਾ ਬਾਰੇ ਸੂਚਨਾ ਮਿਲਣ ਤੇ ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ  ਪੋਸਟਮਾਰਟਮ ਲਈ ਪਲਵਲ ਦੇ ਸਰਕਾਰੀ ਹਸਪਤਾਲ ਵਿਚ ਭੇਜ ਦਿੱਤੀ।

ਮ੍ਰਿਤਕ ਨੇ ਵੀਡੀਓ ਵਿਚ ਦੱਸਿਆ ਕਿ ਉਸ ਦਾ ਵਿਆਹ ਟੀਕਰੀ ਬ੍ਰਾਹਮਣ ਵਿਚ ਹੋਇਆ ਸੀ ਅਤੇ ਉਸ ਦਾ ਇਕ ਬੇਟਾ ਹੈ। ਫੌਜੀ ਨੇ ਇਲਜ਼ਾਮ ਲਗਾਇਆ ਹੈ ਕਿ ਉਸਦੀ ਪਤਨੀ ਨੇ ਉਸ ਨਾਲ ਧੋਖਾ ਕੀਤਾ ਹੈ ਅਤੇ ਉਹ ਉਸਦੀ ਨਹੀਂ ਸੁਣਦੀ ਅਤੇ ਸਭ ਕੁਝ ਆਪਣੀ ਮਾਂ ਦੇ ਕਹਿਣ ਉਤੇ ਕਰਦੀ ਹੈ। ਫੌਜੀ ਨੇ ਇਹ ਵੀ ਦੋਸ਼ ਲਾਇਆ ਹੈ ਕਿ ਉਸਦੀ ਪਤਨੀ ਨਾ ਤਾਂ ਉਸਨੂੰ ਫੋਨ ਕਰਦੀ ਹੈ ਅਤੇ ਨਾ ਹੀ ਉਸਨੂੰ ਫੋਨ ਕਰਦੀ ਹੈ। ਫੌਜੀ ਨੇ ਆਪਣੀ ਸੱਸ ਉੱਤੇ ਵੀ ਦੋਸ਼ ਲਾਇਆ ਹੈ।

Published by:Ashish Sharma
First published:

Tags: Haryana, Indian Army, Suicide