• Home
 • »
 • News
 • »
 • national
 • »
 • PALWAL TRAGIC ACCIDENT PALWAL FIRE IN BEDROOM ENGINEER BURNT ALIVE WITH 5 YEAR OLD DAUGHTER KS

ਹਰਿਆਣਾ 'ਚ ਦਰਦਨਾਕ ਹਾਦਸਾ; ਕਮਰੇ 'ਚ ਜਿੰਦਾ ਸੜਿਆ ਇੰਜੀਨੀਅਰ, 5 ਸਾਲ ਦੀ ਮਾਸੂਮ ਵੀ ਝੁਲਸੀ

 • Share this:
  ਪਲਵਲ: ਹਰਿਆਣਾ ਦੇ ਪਲਵਲ ਜ਼ਿਲ੍ਹੇ ਦੇ ਪਿੰਡ ਬਾਮਨੀਖੇੜਾ ਸੁਸਾਇਟੀ ਦੇ ਕੋਲ ਸਥਿਤ ਮਨਸ਼ਾਗਰੀਨ ਦੇ ਇੱਕ ਘਰ ਦੇ ਕਮਰੇ ਵਿੱਚ ਅੱਗ ਲੱਗ ਗਈ। ਕਮਰੇ ਵਿੱਚ ਸੁੱਤੇ ਹੋਏ ਨੌਜਵਾਨ ਦੀ ਅੰਦਰ ਝੁਲਸਣ ਕਾਰਨ ਮੌਤ ਹੋ ਗਈ ਅਤੇ ਕਮਰੇ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਉਸ ਦੀ ਪੰਜ ਸਾਲਾ ਧੀ, ਜੋ ਮ੍ਰਿਤਕ ਦੇ ਕੋਲ ਕਮਰੇ ਵਿੱਚ ਮੌਜੂਦ ਸੀ, ਵੀ ਗੰਭੀਰ ਰੂਪ ਨਾਲ ਝੁਲਸ ਗਈ, ਜਿਸਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲੇ ਵਿੱਚ ਜਾਂਚ ਅਰੰਭ ਦਿੱਤੀ ਹੈ।

  ਤੁਹਾਨੂੰ ਦੱਸ ਦੇਈਏ ਕਿ ਅੱਜ ਸਵੇਰੇ ਨੈਸ਼ਨਲ ਹਾਈਵੇ 'ਤੇ ਸਥਿਤ ਮਨਸ਼ਾ ਗ੍ਰੀਨ ਸੁਸਾਇਟੀ ਦੇ ਇੱਕ ਘਰ ਦੇ ਕਮਰੇ ਵਿੱਚ ਅਚਾਨਕ ਅੱਗ ਲੱਗ ਗਈ। ਜਦੋਂ ਅੱਗ ਲੱਗੀ ਤਾਂ ਕਰੀਬ 32 ਸਾਲਾ ਮਕਾਨ ਮਾਲਕ ਵਿਨੋਦ ਅਤੇ ਉਸਦੀ 5 ਸਾਲਾ ਧੀ ਕਮਰੇ ਵਿੱਚ ਮੌਜੂਦ ਸਨ। ਅੱਗ ਇੰਨੀ ਭਿਆਨਕ ਸੀ ਕਿ ਵਿਨੋਦ ਅੰਦਰ ਹੀ ਸੜ ਗਿਆ ਅਤੇ ਉਸਦੀ ਮੌਤ ਹੋ ਗਈ। ਜਦੋਂ ਕਿ ਕਮਰੇ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਕਿਸੇ ਤਰ੍ਹਾਂ ਉਸਦੀ 5 ਸਾਲਾ ਧੀ ਦਿਵਿਆ ਨੂੰ ਬਾਹਰ ਕੱਢਿਆ ਗਿਆ, ਜੋ ਅੱਗ ਦੀਆਂ ਲਪਟਾਂ ਵਿੱਚ ਬੁਰੀ ਤਰ੍ਹਾਂ ਝੁਲਸ ਗਈ ਸੀ।

  ਜਾਂਚ ਅਧਿਕਾਰੀ ਸੰਦੀਪ ਨੇ ਦੱਸਿਆ ਕਿ ਕਮਰੇ ਵਿੱਚ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਮਾਮਲੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਐਫਐਸਐਲ ਟੀਮ ਨੂੰ ਜਾਂਚ ਲਈ ਬੁਲਾਇਆ ਗਿਆ। ਮੌਕੇ ਤੋਂ ਜਾਂਚ ਕਰਨ ਦੇ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਉਣ ਦੇ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਧੀ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਜਿਸਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

  ਸ਼ਾਰਟ ਸਰਕਟ ਅੱਗ
  ਮ੍ਰਿਤਕ ਵਿਨਨ ਇੱਕ ਕੰਪਿਊਟਰ ਇੰਜੀਨੀਅਰ ਸੀ ਅਤੇ ਸ਼ਹਿਰ ਵਿੱਚ ਇੱਕ ਸਾਈਬਰ ਕੈਫੇ ਚਲਾਉਂਦਾ ਸੀ। ਇੰਜੀਨੀਅਰ ਦੇ ਪਿਤਾ ਫੌਜ ਵਿੱਚ ਮੇਜਰ ਹਨ ਅਤੇ ਇਸ ਵੇਲੇ ਚੰਡੀਗੜ੍ਹ ਵਿੱਚ ਤਾਇਨਾਤ ਹਨ। ਮ੍ਰਿਤਕ ਦੇ ਮਾਮੇ ਨੇ ਇਸ ਮਾਮਲੇ ਦੀ ਸ਼ਿਕਾਇਤ ਮੁੰਡਕਟੀ ਥਾਣੇ ਨੂੰ ਦਿੱਤੀ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ।
  Published by:Krishan Sharma
  First published: