ਆਸ਼ਰਮ 'ਚ ਦੋ ਨਾਬਾਲਗਾਂ ਨਾਲ 3 ਦਿਨ ਹੁੰਦਾ ਰਿਹਾ ਜਬਰਜਨਾਹ, ਮੁਲਜ਼ਮ ਬਾਬਾ ਕਾਬੂ...

ਰਾਏਪੁਰ ਰਾਣੀ ’ਚ ਨਾਬਾਲਿਗ ਬੱਚੀਆਂ ਨਾਲ ਰੇਪ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਬਾਬਾ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਮੁਲਜ਼ਮ ਨੂੰ ਸ਼ੁਕਰਵਾਰ ਨੂੰ ਪੰਚਕੁਲਾ ਕੋਰਟ ’ਚ ਪੇਸ਼ ਕੀਤਾ ਜਾਵੇਗਾ।

ਆਸ਼ਰਮ 'ਚ ਦੋ ਨਾਬਾਲਗਾਂ ਨਾਲ 3 ਦਿਨ ਹੁੰਦਾ ਰਿਹਾ ਜਬਰਜਨਾਹ, ਮੁਲਜ਼ਮ ਬਾਬਾ ਕਾਬੂ...

ਆਸ਼ਰਮ 'ਚ ਦੋ ਨਾਬਾਲਗਾਂ ਨਾਲ 3 ਦਿਨ ਹੁੰਦਾ ਰਿਹਾ ਜਬਰਜਨਾਹ, ਮੁਲਜ਼ਮ ਬਾਬਾ ਕਾਬੂ...

  • Share this:
    ਰਾਏਪੁਰ ਰਾਣੀ ’ਚ ਪੈਂਦੇ ਤ੍ਰਿਕੋਲਪੁਰ 'ਚ ਹਿਮਾਚਲ ਪ੍ਰਦੇਸ਼ ਦੀ ਦੋ ਨਾਬਾਲਗ ਬੱਚੀਆਂ ਦੇ ਨਾਲ ਜਬਰਜਨਾਹ ਕਰਨ ਦੇ ਮਾਮਲੇ ਵਿੱਚ ਮੁਲਜ਼ਮ ਬਾਬਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਮਹਿਲਾ ਪੁਲਿਸ ਨੇ ਮੁਲਜ਼ਮ ਬਾਬਾ ਨੂੰ ਹਿਰਾਸਤ 'ਚ ਲਿਆ ਹੈ, ਜਿਸਨੂੰ ਸ਼ੁਕਰਵਾਰ ਨੂੰ ਪੰਚਕੂਲਾ ਕੋਰਟ ’ਚ ਪੇਸ਼ ਕੀਤਾ ਜਾਵੇਗਾ।

     ਹਿਮਾਚਲ ਦੀ ਰਹਿਣ ਵਾਲੀਆਂ ਹਨ ਪੀੜਤ ਬੱਚੀਆਂ


    ਪੀੜਤ ਬੱਚੀਆਂ ਵਿੱਚੋਂ ਇਕ ਦੀ ਉਮਰ 12 ਸਾਲ  ਤੇ ਦੂਜੀ 14 ਸਾਲ ਦੀ ਹੈ। ਹਿਮਾਚਲ ਦੇ ਬੱਦੀ ਦੀ ਰਹਿਣ ਵਾਲੀਆਂ ਦੋਵੇ ਨਾਬਾਲਗ ਕੁੜੀਆਂ ਰਾਏਪੁਰ ਰਾਣੀ ਵਿੱਚ ਛੋਟਾ ਤ੍ਰਿਲੋਕਪੁਰ ਆਸ਼ਰਮ 'ਚ ਆਪਣੇ ਭਰਾ ਦੇ ਨਾਲ ਆਈਆਂ ਸੀ। ਦੋਵੇਂ ਬੱਚੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਤਿੰਨ ਦਿਨਾਂ ਤੱਕ ਰੇਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ । ਇਸ ਦੌਰਾਨ ਦੋਹਾਂ ਨੂੰ ਆਪਣੇ ਭਰਾ ਤੋਂ ਦੂਰ ਵੱਖ ਕਮਰੇ ’ਚ ਰੱਖਿਆ ਗਿਆ ਸੀ।  ਮੰਗਲਵਾਰ ਦੇਰ ਸ਼ਾਮ ਪੰਚਕੂਲਾ ’ਚ ਮਹਿਲਾ ਥਾਣੇ ’ਚ ਰੇਪ ਦਾ ਮਾਮਲਾ ਦਰਜ ਕੀਤਾ ਗਿਆ ਸੀ।



     ਸੇਵਾ ਲਈ ਬੁਲਾਇਆ ਗਿਆ ਸੀ ਆਸ਼ਰਮ

    ਪੀੜਤ ਬੱਚੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਸ਼ਰਮ ’ਚ ਸੇਵਾ ਲਈ ਬੁਲਾਇਆ ਗਿਆ ਸੀ। ਪਰ ਉਸਦੇ ਭਰਾ ਤੋਂ ਵੱਖ ਕਰਕੇ ਰੱਖਿਆ ਗਿਆ ਤੇ ਕਰੀਬ ਤਿੰਨ ਦਿਨਾਂ ਤੱਕ ਉਨ੍ਹਾਂ ਦੇ ਨਾਲ ਰੇਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਨੂੰ ਆਪਣੇ ਭਰਾ ਨਾਲ ਮਿਲਣ ਵੀ ਨਹੀਂ ਦਿੱਤਾ ਜਾਂਦਾ ਸੀ।
    Published by:Sukhwinder Singh
    First published: