Haryana News: ਬੇਕਾਬੂ ਟਰੱਕ ਨੇ 7 ਲੋਕਾਂ ਨੂੰ ਦਰੜਿਆ, ਮਾਂ-ਪੁੱਤ ਦੀ ਮੌਤ

News18 Punjabi | News18 Punjab
Updated: July 11, 2021, 2:04 PM IST
share image
Haryana News: ਬੇਕਾਬੂ ਟਰੱਕ ਨੇ 7 ਲੋਕਾਂ ਨੂੰ ਦਰੜਿਆ, ਮਾਂ-ਪੁੱਤ ਦੀ ਮੌਤ
Haryana News: ਬੇਕਾਬੂ ਟਰੱਕ ਨੇ 7 ਲੋਕਾਂ ਨੂੰ ਦਰੜਿਆ, ਮਾਂ-ਪੁੱਤ ਦੀ ਮੌਤ (ਫਾਇਲ ਫੋਟੋ)

  • Share this:
  • Facebook share img
  • Twitter share img
  • Linkedin share img
ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਵਿਚ ਤੇਜ਼ ਰਫਤਾਰ ਦਾ ਕਹਿਰ ਵੇਖਣ ਨੂੰ ਮਿਲਿਆ। ਜ਼ਿਲ੍ਹੇ ਦੇ ਕਾਲਕਾ ਵਿਚ ਇਕ ਬੇਕਾਬੂ ਟਰੱਕ ਨੇ ਇਕੋ ਪਰਿਵਾਰ ਦੇ 6 ਜੀਆਂ ਸਮੇਤ ਕੁਲ 7 ਲੋਕਾਂ ਨੂੰ ਕੁਚਲਿਆ। ਇਸ ਦਰਦਨਾਕ ਹਾਦਸੇ ਵਿੱਚ ਮਾਂ ਅਤੇ ਬੇਟੇ ਦੀ ਮੌਤ ਹੋ ਗਈ।

ਇਸ ਦੇ ਨਾਲ ਹੀ ਹਾਦਸੇ ਕਾਰਨ ਹਾਈਵੇਅ 'ਤੇ ਜਾਮ ਲੱਗ ਗਿਆ। ਗੁੱਸੇ ਵਿੱਚ ਆਏ ਲੋਕਾਂ ਨੇ ਟਰੱਕ ਡਰਾਈਵਰ ਦੀ ਕਾਫੀ ਕੁੱਟਮਾਰ ਕੀਤੀ। ਇਸ ਦੇ ਨਾਲ ਹੀ ਪੁਲਿਸ ਨੇ ਟਰੱਕ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ।

ਦੱਸ ਦਈਏ ਕਿ ਹਿਮਾਚਲ ਦੇ ਪਰਵਾਣੂ ਵਾਲੇ ਪਾਸਿਓਂ ਆ ਰਹੇ ਇੱਕ ਟਰੱਕ ਨੇ 7 ਲੋਕਾਂ ਨੂੰ ਆਪਣੀ ਪਲੇਟ ਵਿਚ ਲੈ ਲਿਆ। ਇਸ ਹਾਦਸੇ ਵਿਚ ਮਾਂ ਅਤੇ ਬੇਟੇ ਦੀ ਮੌਤ ਹੋ ਗਈ।
ਇਕ ਸੱਤ ਸਾਲ ਦੀ ਬੱਚੀ ਦੇ ਸਿਰ ਤੋਂ ਮਾਂ ਦਾ ਸਾਇਆ ਵੀ ਖੋਹ ਲਿਆ। ਜਾਣਕਾਰੀ ਅਨੁਸਾਰ ਸ਼ਾਮ ਕਰੀਬ ਸੱਤ ਵਜੇ ਔਰਤ ਸਵਾਤੀ ਆਪਣੀ ਬੇਟੀ ਖੁਸ਼ੀ ਅਤੇ ਬੇਟੇ ਵੰਸ਼ ਅਤੇ ਇਕ ਹੋਰ ਔਰਤ ਸ਼ਿਵਾਨੀ ਨਾਲ ਆਪਣੇ ਦੋ ਸਾਲ ਦੇ ਬੇਟੇ ਸਕਸ਼ਮ ਅਤੇ ਸੱਤ ਸਾਲ ਦੀ ਬੇਟੀ ਨਾਲ ਬਾਜ਼ਾਰ ਆਈ ਸੀ।

ਇੱਥੋਂ ਦੇ ਮੁੱਖ ਬਾਜ਼ਾਰ ਵਿੱਚ ਸਰਕਾਰੀ ਸਕੂਲ ਦੇ ਨਜ਼ਦੀਕ ਇੱਕ ਬੇਕਾਬੂ ਟਰੱਕ ਨੇ ਦੋਵਾਂ ਔਰਤਾਂ ਤੇ ਬੱਚਿਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਤਕਰੀਬਨ ਦੋ ਸਾਲਾ ਸਕਸ਼ਮ ਅਤੇ ਸ਼ਿਵਾਨੀ ਦੇ ਸਿਰ ਬੁਰੀ ਤਰ੍ਹਾਂ ਕੁਚਲੇ ਗਏ, ਜਿਸ ਕਾਰਨ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਸਵਾਤੀ, ਖੁਸ਼ੀ, ਵੰਸ਼, ਸਾਕਸ਼ੀ ਅਤੇ ਨੀਲਮ ਕੁਮਾਰ ਜ਼ਖਮੀ ਹੋ ਗਏ।

ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਟਰੱਕ ਸਰਕਾਰੀ ਸਕੂਲ ਦੇ ਮੁੱਖ ਗੇਟ ਨੇੜੇ ਇਕ ਥੰਮ੍ਹ ਨੂੰ ਟਕਰਾਉਣ ਤੋਂ ਬਾਅਦ ਰੁਕਿਆ। ਟਰੱਕ ਨੇ ਇਕ ਸਕੂਟੀ, ਦੋ ਬਾਈਕ ਅਤੇ ਇਕ ਦੁਕਾਨ ਨੂੰ ਆਪਣੀ ਲਪੇਟ ਵਿਚ ਲੈ ਗਿਆ।
Published by: Gurwinder Singh
First published: July 11, 2021, 2:00 PM IST
ਹੋਰ ਪੜ੍ਹੋ
ਅਗਲੀ ਖ਼ਬਰ