• Home
 • »
 • News
 • »
 • national
 • »
 • PANIPAT FARMER CLIMBS TOWER OVER KARNAL SDM DISMISSAL SAID BHAGAT SINGH IS MY INSPIRATION

ਪਾਣੀਪਤ ਵਿਚ ਕਰਨਾਲ SDM ਦੀ ਬਰਖਾਸਤਗੀ ਲਈ ਟਾਵਰ ਉਤੇ ਚੜ੍ਹਿਆ ਕਿਸਾਨ

ਪਾਣੀਪਤ ਵਿਚ ਕਰਨਾਲ SDM ਦੀ ਬਰਖਾਸਤਗੀ ਲਈ ਟਾਵਰ ਉਤੇ ਚੜ੍ਹਿਆ ਕਿਸਾਨ

ਪਾਣੀਪਤ ਵਿਚ ਕਰਨਾਲ SDM ਦੀ ਬਰਖਾਸਤਗੀ ਲਈ ਟਾਵਰ ਉਤੇ ਚੜ੍ਹਿਆ ਕਿਸਾਨ

 • Share this:
  ਕਿਸਾਨਾਂ ਉਤੇ ਲਾਠੀਚਾਰਜ ਦੇ ਹੁਕਮ ਦੇਣ ਵਾਲੇ ਕਰਨਾਲ ਦੇ ਸਾਬਕਾ ਐਸਡੀਐਮ ਦੀ ਬਰਖਾਸਤਗੀ ਲਈ ਪਾਣੀਪਤ ਸਮਾਲਖਾ ਦਾ ਕਿਸਾਨ 40 ਫੁੱਟ ਉੱਚੇ ਬਿਜਲੀ ਦੇ ਟਾਵਰ 'ਤੇ ਚੜ੍ਹ ਗਿਆ। ਖੇਤੀਬਾੜੀ ਕਾਨੂੰਨਾਂ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਸ਼ਹਿਰ ਕਰਨਾਲ ਵਿਚ ਲਾਠੀਚਾਰਜ ਦੇ ਵਿਰੋਧ ਵਿੱਚ ਬਿਜਲੀ ਦੇ ਟਾਵਰ 'ਤੇ ਚੜ੍ਹਨ ਵਾਲੇ ਕਿਸਾਨ ਨੂੰ ਲਗਭਗ 6 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਹੇਠਾਂ ਉਤਾਰਿਆ ਗਿਆ।

  ਟਾਵਰ ਤੋਂ ਹੇਠਾਂ ਆਉਣ ਤੋਂ ਬਾਅਦ ਕਿਸਾਨ ਜੋਗਿੰਦਰ ਨੇ ਕਿਹਾ ਕਿ “ਮੈਂ ਸ਼ਹੀਦ ਭਗਤ ਸਿੰਘ ਤੋਂ ਪ੍ਰੇਰਿਤ ਹਾਂ। ਮੈਂ ਮਹਾਤਮਾ ਗਾਂਧੀ ਨੂੰ ਆਪਣਾ ਆਦਰਸ਼ ਨਹੀਂ ਮੰਨਦਾ, ਗਾਂਧੀ ਦੀ ਤਰ੍ਹਾਂ ਨਹੀਂ ਕਿ ਇੱਕ ਗੱਲ੍ਹ ਉਤੇ ਥੱਪੜ ਖਾਣ ਪਿੱਛੋਂ ਦੂਜੀ ਗੱਲ੍ਹ ਨੂੰ ਅੱਗੇ ਕਰ ਦਿਆਂ, ਮੈਂ ਆਪਣਾ ਹੱਕ ਚਾਹੁੰਦਾ ਹਾਂ। ”ਜੋਗਿੰਦਰ ਸਿੰਘ ਕਿਸਾਨਾਂ ਆਗੂਆਂ ਦੇ ਸਮਝਾਉਣ ਤੋਂ ਬਾਅਦ ਹੇਠਾਂ ਉਤਰਿਆ।

  ਜਾਣਕਾਰੀ ਅਨੁਸਾਰ ਕਿਸਾਨਾਂ 'ਤੇ ਹੋਏ ਲਾਠੀਚਾਰਜ ਦੇ ਵਿਰੋਧ 'ਚ ਸਮਾਲਖਾ ਬਲਾਕ ਦੇ ਪਿੰਡ ਵਜ਼ੀਰਪੁਰ ਦੇ ਕਿਸਾਨ ਜੋਗਿੰਦਰ, ਕਰਨਾਲ ਦੇ ਸਾਬਕਾ ਐਸਡੀਐਮ ਨੂੰ ਬਰਖਾਸਤ ਕਰਨ ਦੀ ਮੰਗ ਨੂੰ ਲੈ ਕੇ ਬਿਜਲੀ ਦੇ ਟਾਵਰ 'ਤੇ ਚੜ੍ਹਿਆ।

  ਟਾਵਰ 'ਤੇ ਚੜ੍ਹੇ ਕਿਸਾਨ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚੇ। ਸਮਾਲਖਾ ਦੇ ਐਸਡੀਐਮ ਨੇ ਕਿਸਾਨ ਨੂੰ ਹੱਥ ਜੋੜ ਕੇ ਹੇਠਾਂ ਆਉਣ ਦੀ ਬੇਨਤੀ ਕੀਤੀ। ਪਰ ਕਿਸਾਨ ਝੁਕਿਆ ਨਹੀਂ ਅਤੇ ਹੇਠਾਂ ਉਤਰਨ ਤੋਂ ਇਨਕਾਰ ਕਰਨਾ ਸ਼ੁਰੂ ਕਰ ਦਿੱਤਾ। ਕਿਸਾਨ ਆਗੂਆਂ ਦੇ ਆਖਣ ਉਤੇ ਇਹ ਕਿਸਾਨ ਥੱਲੇ ਆਇਆ।
  Published by:Gurwinder Singh
  First published: