ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ (Anil Vij) ਦਾ ਕਹਿਣਾ ਹੈ ਕਿ ਚੋਣਾਂ ਭਾਵੇਂ ਕਿਸੇ ਵੀ ਸੂਬੇ ਵਿੱਚ ਹੋਣ, ਭਾਜਪਾ ਹੀ ਜਿੱਤੇਗੀ। ਕਿਉਂਕਿ ਲੋਕ ਕੰਮ ਚਾਹੁੰਦੇ ਹਨ ਅਤੇ ਕੰਮ ਸਿਰਫ਼ ਭਾਜਪਾ ਹੀ ਕਰਦੀ ਹੈ।
ਵਿੱਜ ਨੇ ਕਿਹਾ ਕਿ ਉਹ ਦੌਰ ਬੀਤ ਗਿਆ ਹੈ ਜਦੋਂ ਭਾਵਨਾਵਾਂ ਨੂੰ ਭੜਕਾ ਕੇ ਰਾਜਨੀਤੀ ਕੀਤੀ ਜਾਂਦੀ ਸੀ। ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਸਿਆਸਤ ਦੀ ਦਸ਼ਾ ਬਦਲ ਦਿੱਤੀ ਹੈ। ਹੁਣ ਲੋਕ ਸਿਰਫ ਵਿਕਾਸ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਹੁਣ ਜੋ ਮਰਜ਼ੀ ਭਾਸ਼ਣ ਦੇਣ, ਪਰ ਜਦੋਂ ਵੋਟਰ ਵੋਟ ਪਾਉਣ ਲਈ ਅੰਦਰ ਜਾਵੇਗਾ ਤਾਂ ਉਹ ਭਾਜਪਾ ਨੂੰ ਹੀ ਵੋਟ ਪਾਵੇਗਾ। ਅਨਿਲ ਵਿੱਜ ਨੇ ਸੂਬਾ ਸਰਕਾਰ 'ਚ ਲਗਾਤਾਰ ਹੋ ਰਹੀਆਂ ਭਰਤੀਆਂ ਨੂੰ ਰੱਦ ਕਰਨ 'ਤੇ ਬੋਲਦਿਆਂ ਕਿਹਾ ਕਿ ਸੂਬਾ ਸਰਕਾਰ ਲਗਾਤਾਰ ਭਰਤੀਆਂ ਕਰ ਰਹੀ ਹੈ ਅਤੇ ਕਰਦੀ ਰਹੇਗੀ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੁਝ ਗਲਤੀਆਂ ਹੋਈਆਂ ਹਨ, ਪਰ ਭਾਜਪਾ ਅਜਿਹੀ ਸਰਕਾਰ ਹੈ ਜਿਸ ਨੇ ਅਜਿਹੇ ਲੋਕਾਂ, ਜੋ ਦੋਸ਼ੀ ਹਨ,ਖਿਲਾਫ ਕਾਰਵਾਈ ਕੀਤੀ ਹੈ।
ਉਨ੍ਹਾਂ ਕਿਹਾ ਕਿ ਦੇਸ਼ ਵਿੱਚ 70 ਸਾਲਾਂ ਵਿੱਚ ਜੋ ਢਾਂਚਾ ਤਿਆਰ ਕੀਤਾ ਗਿਆ ਹੈ, ਉਸ ਨੂੰ 7 ਸਾਲਾਂ ਵਿੱਚ ਤਾਂ ਨਹੀਂ ਬਦਲਿਆ ਜਾ ਸਕਦਾ। ਵਿਜ ਨੇ ਕਿਹਾ ਕਿ ਅਸੀਂ ਬਹੁਤ ਕੁਝ ਬਦਲ ਦਿੱਤਾ ਹੈ ਅਤੇ ਬਹੁਤ ਕੁਝ ਬਦਲਾਂਗੇ।
ਤੇਲੰਗਾਨਾ ਦੇ ਮੁੱਖ ਮੰਤਰੀ ਵੱਲੋਂ ਸਰਜੀਕਲ ਸਟਰਾਈਕ ਦੇ ਸਬੂਤ ਮੰਗਣ ਤੋਂ ਬਾਅਦ ਵਿਜ ਨੇ ਕਿਹਾ ਕਿ ਲੋਕਾਂ ਨੂੰ ਅਜਿਹੇ ਲੋਕਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ। ਜੋ ਭਾਰਤੀ ਫੌਜ 'ਤੇ ਸ਼ੱਕ ਕਰਦੇ ਹਨ। ਅਜਿਹੇ ਲੋਕਾਂ ਦਾ ਰਾਜਨੀਤੀ ਵਿੱਚ ਪੂਰੀ ਤਰ੍ਹਾਂ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: 2022, Anil vij, Assembly Elections 2022, BJP, Punjab Assembly election 2022, Punjab BJP, Punjab Election 2022