ਹਰਿਆਣਾ ਦੇ ਪਾਣੀਪਤ ਵਿਚ ਬਦਮਾਸ਼ਾਂ ਦੇ ਹੌਂਸਲੇ ਲਗਾਤਾਰ ਵਧਦੇ ਜਾ ਰਹੇ ਹਨ। ਤਾਜ਼ਾ ਮਾਮਲਾ ਪਾਣੀਪਤ ਦੇ ਕਿਸ਼ਨਪੁਰਾ ਰੋਡ ਦਾ ਹੈ, ਜਿੱਥੇ ICICI ਬੈਂਕ ਦੇ ATM ਨੂੰ ਨਗਦੀ ਸਮੇਤ ਪੁੱਟ ਕੈ ਲੈ ਗਏ। 5 ਮਹੀਨੇ ਪਹਿਲਾਂ ਵੀ ਬਦਮਾਸ਼ਾਂ ਨੇ ਇਸ ATM ਨੂੰ ਨਿਸ਼ਾਨਾ ਬਣਾਇਆ ਸੀ। ਉਸ ਦੌਰਾਨ ਮਸ਼ੀਨ ਵਿੱਚ 17 ਲੱਖ ਰੁਪਏ ਸਨ।
ਜਾਣਕਾਰੀ ਦਿੰਦੇ ਹੋਏ ਚੌਕੀਦਾਰ ਨਰੇਸ਼ ਨੇ ਦੱਸਿਆ ਕਿ ਉਸ ਨੇ ਤੜਕੇ 3:32 ਵਜੇ ਠੰਢ ਤੋਂ ਬਚਣ ਲਈ ਨੇੜੇ ਹੀ ਅੱਗ ਬਾਲੀ ਹੋਈ ਸੀ। ਇਸੇ ਦੌਰਾਨ ਉਸ ਦੀ ਨਜ਼ਰ ਏ.ਟੀ.ਐਮ ਬੂਥ 'ਤੇ ਪਈ, ਜਿੱਥੇ ਦੇਖਿਆ ਕਿ ਇੱਕ ਗੱਡੀ ਏ.ਟੀ.ਐਮ ਦੇ ਅੱਗੇ ਖੜ੍ਹੀ ਹੋਈ ਸੀ। ਮੈਂ ਤੁਰੰਤ ਸਾਥੀ ਚੌਕੀਦਾਰ ਨਰੇਸ਼ ਪਾਲ ਕੋਲ ਭੱਜਿਆ ਅਤੇ ਉਸ ਕੋਲ ਫ਼ੋਨ ਸੀ।
ਉਸ ਨੇ ਪੁਲਿਸ ਨੂੰ ਬੁਲਾਇਆ। ਇਸ ਦੇ ਨਾਲ ਹੀ ਅਸੀਂ ਦੋਵੇਂ 30 ਮੀਟਰ ਦੀ ਦੂਰੀ 'ਤੇ ਸਥਿਤ ਕ੍ਰਿਸ਼ਨਪੁਰਾ ਚੌਂਕੀ 'ਤੇ ਪਹੁੰਚ ਗਏ। ਜਦੋਂ ਅਸੀਂ ਪੁਲਿਸ ਨਾਲ ਮੌਕੇ 'ਤੇ ਪਹੁੰਚੇ ਤਾਂ ਉਦੋਂ ਤੱਕ ਲੁਟੇਰੇ ਏ.ਟੀ.ਐੱਮ ਲੈ ਕੇ ਫਰਾਰ ਹੋ ਚੁੱਕੇ ਸਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।