ਆਵਾਰਾ ਸਾਨ੍ਹ ਨੇ ਲਈ ਬਜ਼ੁਰਗ ਦੀ ਜਾਨ, CCTV ਵਿਚ ਕੈਦ ਹੋਈ ਸਾਰੀ ਘਟਨਾ

News18 Punjabi | News18 Punjab
Updated: July 13, 2021, 4:45 PM IST
share image
ਆਵਾਰਾ ਸਾਨ੍ਹ ਨੇ ਲਈ ਬਜ਼ੁਰਗ ਦੀ ਜਾਨ, CCTV ਵਿਚ ਕੈਦ ਹੋਈ ਸਾਰੀ ਘਟਨਾ
ਆਵਾਰਾ ਸਾਨ੍ਹ ਨੇ ਲਈ ਬਜ਼ੁਰਗ ਦੀ ਜਾਨ, CCTV ਵਿਚ ਕੈਦ ਹੋਈ ਸਾਰੀ ਘਟਨਾ

  • Share this:
  • Facebook share img
  • Twitter share img
  • Linkedin share img
ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਵਿਚ ਇੱਕ ਅਵਾਰਾ ਸਾਨ੍ਹ ਨੇ ਇੱਕ ਬਜ਼ੁਰਗ ਵਿਅਕਤੀ ਦੀ ਜਾਨ ਲੈ ਲਈ। ਮਾਮਲਾ ਜ਼ਿਲ੍ਹੇ ਦੇ ਅਸੰਧ ਰੋਡ 'ਤੇ ਸਥਿਤ ਸੋਧਾਪੁਰ ਪਿੰਡ ਦਾ ਹੈ। ਜਿਥੇ 63 ਸਾਲਾ ਦੀਪਚੰਦ ਗਲੀ ਵਿਚੋਂ ਲੰਘ ਰਿਹਾ ਸੀ, ਇਸੇ ਸਮੇਂ ਸਾਨ੍ਹ ਨੇ ਉਸ ਉਤੇ ਹਮਲਾ ਕਰ ਦਿੱਤਾ।

ਜ਼ਖਮੀ ਬਜ਼ੁਰਗ ਨੂੰ ਪਾਣੀਪਤ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਿੱਥੋਂ ਉਸ ਨੂੰ ਗੰਭੀਰ ਹਾਲਤ ਕਾਰਨ ਰੋਹਤਕ ਪੀਜੀਆਈ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ, ਜਿਥੇ ਇਲਾਜ ਦੌਰਾਨ ਬਜ਼ੁਰਗ ਦੀ ਮੌਤ ਹੋ ਗਈ।

ਸਾਨ੍ਹ ਦੇ ਹਮਲੇ ਦੀ ਪੂਰੀ ਘਟਨਾ ਉਥੇ ਲੱਗੇ ਸੀਸੀਟੀਵੀ ਵਿਚ ਕੈਦ ਹੋ ਗਈ। ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਇਕ ਬਜ਼ੁਰਗ ਆਦਮੀ ਸੋਟੀ ਦੀ ਮਦਦ ਨਾਲ ਆਰਾਮ ਨਾਲ ਤੁਰ ਰਿਹਾ ਹੈ। ਫਿਰ ਗਲੀ ਵਿਚ ਦੋ ਸਾਨ੍ਹ ਸਾਹਮਣੇ ਆ ਗਏ।
ਇੱਕ ਸਾਨ੍ਹ ਬਜ਼ੁਰਗਾਂ ਵੱਲ ਵਧਦਾ ਹੈ। ਅਜਿਹੇ ਵਿਚ ਇਸ ਆਦਮੀ ਨੇ ਸਾਨ੍ਹ ਨੂੰ ਸੋਟੀ ਨਾਲ ਡਰਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੇ ਬਾਵਜੂਦ ਸਾਨ੍ਹ ਨੇ ਬਜ਼ੁਰਗ ਨੂੰ ਸਿੰਗਾਂ ਨਾਲ ਚੁੱਕ-ਚੁੱਕ ਮਾਰਿਆ।

ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ।
Published by: Gurwinder Singh
First published: July 13, 2021, 4:43 PM IST
ਹੋਰ ਪੜ੍ਹੋ
ਅਗਲੀ ਖ਼ਬਰ