
ਹਸਪਤਾਲ ਵਿਚ ਜੇਰੇ ਇਲਾਜ ਪੀੜਤ
ਹਰਿਆਣੇ ਦੇ ਪਾਣੀਪਤ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਇਕਰਾਮ ਸਲਮਾਨੀ ਨਾਮ ਦੇ ਇਕ ਨੌਜਵਾਨ ਨੇ ਦਾਅਵਾ ਕੀਤਾ ਕਿ ਉਸ ਦੇ ਭਰਾ ਦਾ ਹੱਥ ਇਸ ਲਈ ਵੱਢ ਦਿੱਤਾ ਕਿਉਂਕਿ ਉਸਨੇ ਆਪਣੇ ਹੱਥਾ ਉੱਤੇ 786 ਦਾ ਟੈਟੂ ਬਣਵਾਇਆ ਹੋਇਆ ਸੀ। ਦੱਸਣਯੋਗ ਹੈ ਕਿ ਬਹੁਤ ਸਾਰੇ ਲੋਕ ਜੋ ਇਸਲਾਮ ਧਰਮ ਨੂੰ ਮੰਨਦੇ ਹਨ, 786 ਨੂੰ ਇਕ ਸ਼ੁਭ ਅੰਕ ਮੰਨਦੇ ਹਨ। ਇਸਦਾ ਅਰਥ ਹੈ ਬਿਸਮਿੱਲਾ ਉਰ ਰਹਿਮਾਨ ਈ ਰਹੀਮ। ਹਾਲਾਂਕਿ ਸਥਾਨਕ ਪੁਲਿਸ ਨੇ ਇਸ ਘਟਨਾ ਦੇ ਪਿੱਛੇ ਫਿਰਕੂ ਹਿੰਸਾ ਦੇ ਐਂਗਲ ਨੂੰ ਰੱਦ ਕਰ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਖਲਾਕ ਨਾਮ ਦੇ ਇਸ ਵਿਅਕਤੀ ‘ਤੇ ਜਿਨਸੀ ਸ਼ੋਸਣ ਦਾ ਦੋਸ਼ ਲੱਗਿਆ ਸੀ। ਇਸ ਦੌਰਾਨ ਭੱਜਣ ਦੇ ਚੱਕਰ ਵਿਚ ਉਸ ਦਾ ਹੱਥ ਕੱਟ ਗਿਆ।
ਇਕਰਾਮ ਦਾ ਕਹਿਣਾ ਹੈ ਕਿ ਉਸ ਦੇ ਭਰਾ ਦਾ ਸੱਜਾ ਹੱਥ 23 ਅਗਸਤ ਨੂੰ ਕੱਟ ਦਿੱਤਾ ਗਿਆ ਸੀ। ਸਾਰੀ ਘਟਨਾ ਬਾਰੇ ਦੱਸਦਿਆਂ ਕਿਹਾ ਕਿ ਸਾਡਾ ਘਰ ਸਹਾਰਨਪੁਰ ਤੋਂ 33 ਕਿਲੋਮੀਟਰ ਦੂਰ ਨਾਨੌਟ ਵਿੱਚ ਹੈ। ਮੇਰਾ ਭਰਾ ਕੰਮ ਦੀ ਭਾਲ ਵਿਚ ਪਾਣੀਪਤ ਜਾ ਰਿਹਾ ਸੀ। ਕਿਸ਼ਨਪੁਰ ਕੋਲ ਪੁਜਦਿਆਂ ਹੀ ਹਨੇਰਾ ਹੋ ਗਿਆ। ਉਸ ਕੋਲ ਰਹਿਣ ਲਈ ਕੋਈ ਜਗ੍ਹਾ ਨਹੀਂ ਸੀ, ਇਸ ਲਈ ਉਸਨੇ ਇੱਕ ਪਾਰਕ ਵਿੱਚ ਰਾਤ ਬਿਤਾਉਣ ਦਾ ਫੈਸਲਾ ਕੀਤਾ। ਨਾਮ ਜਾਣਨ ਤੋਂ ਬਾਅਦ ਦੋ ਵਿਅਕਤੀਆਂ ਨੇ ਉਸਨੂੰ ਪਾਰਕ ਵਿੱਚ ਸੌਣ ਨਹੀਂ ਦਿੱਤਾ। ਇਨ੍ਹਾਂ ਦੋਹਾਂ ਨੇ ਮੇਰੇ ਭਰਾ ਨਾਲ ਕੁੱਟਮਾਰ ਕੀਤੀ।
ਇਕਰਾਮ ਨੇ ਅੱਗੇ ਦੱਸਿਆ ਕਿ ਉਸ ਦਾ ਭਰਾ ਮਾਰਕੁੱਟ ਤੋਂ ਬਾਅਦ ਪਾਰਕ ਵਿਚ ਹੀ ਬੇਹੋਸ਼ ਹੋ ਗਿਆ। ਬਾਅਦ ਵਿਚ ਉਹ ਪਾਣੀ ਦੀ ਭਾਲ ਵਿਚ ਨੇੜਲੇ ਘਰ ਗਿਆ। ਇਤਫਾਕਨ ਨਾਲ ਉਸ ਘਰ ਵਿਚ ਉਹ ਦੋ ਲੋਕ ਸਨ ਜਿਨ੍ਹਾਂ ਨੇ ਥੋੜ੍ਹੀ ਦੇਰ ਪਹਿਲਾਂ ਪਾਰਕ ਵਿੱਚ ਉਸਨੂੰ ਕੁੱਟਿਆ ਸੀ। ਇਕਰਾਮ ਨੇ ਕਿਹਾ ਉਨ੍ਹਾਂ ਨੇ ਉਸਨੂੰ ਘਰ ਦੇ ਅੰਦਰ ਖਿੱਚ ਲਿਆ ਅਤੇ ਬੁਰੀ ਤਰ੍ਹਾਂ ਕੁੱਟਿਆ। ਘਰ ਵਿੱਚ ਕੁੱਲ 6 ਲੋਕ ਸਨ, ਜਿਨ੍ਹਾਂ ਵਿੱਚ ਦੋ ਔਰਤਾਂ ਵੀ ਸਨ। ਉਸ ਨੂੰ ਡੰਡਿਆਂ ਨਾਲ ਕੁੱਟਿਆ ਗਿਆ ਅਤੇ ਉਸਦੇ ਸਿਰ ਉੱਤੇ ਪੱਥਰ ਨਾਲ ਹਮਲਾ ਕੀਤਾ ਗਿਆ। ਉਸਦੇ ਸਿਰ ਵਿਚੋਂ ਲਹੂ ਵਗਣਾ ਸ਼ੁਰੂ ਹੋ ਗਿਆ, ਪਰ ਕੋਈ ਸੁਣਨ ਨੂੰ ਤਿਆਰ ਨਹੀਂ ਸੀ। ਉਥੇ ਮੌਜੂਦ ਲੋਕਾਂ ਨੇ ਮੇਰੇ ਭਰਾ ਦੇ ਹੱਥ 'ਤੇ 786 ਦਾ ਟੈਟੂ ਵੇਖਿਆ ਅਤੇ ਉਸ ਨੂੰ ਆਪਣੇ ਹੱਥ ਕੱਟਣ ਲਈ ਕਿਹਾ। ਫਿਰ ਭਰਾ ਦਾ ਹੱਥ ਕੱਟ ਕਿਸ਼ਨਪੁਰਾ ਰੇਲਵੇ ਫਾਟਕ ਨੇੜੇ ਸੁੱਟ ਦਿੱਤਾ। ਉਨ੍ਹਾਂ ਨੇ ਸੋਚਿਆ ਕਿ ਉਹ ਮਰ ਗਿਆ ਸੀ। ਬਾਅਦ ਵਿਚ ਸਵੇਰੇ ਜਦੋਂ ਹੋਸ਼ ਆਇਆ ਤਾਂ ਪਰਿਵਾਰ ਅਤੇ ਕੁਝ ਲੋਕ ਉਨ੍ਹਾਂ ਨੂੰ ਹਸਪਤਾਲ ਲੈ ਗਏ।
ਪੁਲਿਸ ਦਾ ਦਾਅਵਾ ਹੈ ਕਿ ਉਸ ਦੇ ਭਰਾ ਦਾ ਹੱਥ ਰੇਲ ਵਿਚ ਕੱਟਿਆ ਗਿਆ ਸੀ। ਇਕਰਾਮ ਨੇ ਇਸ ਨੂੰ ਗਲਤ ਦਸਦਿਆਂ ਕਿਹਾ ਕਿ ਮੈਂ ਆਪਣੇ ਭਰਾ ਲਈ ਇਨਸਾਫ ਚਾਹੁੰਦਾ ਹਾਂ। ਰਾਜ ਸਰਕਾਰ ਦੇ ਦਬਾਅ ਹੇਠ ਪੁਲਿਸ ਮਾਮਲੇ ਦੀ ਸਹੀ ਜਾਂਚ ਨਹੀਂ ਕਰ ਰਹੀ ਹੈ। ਪੁਲਿਸ ਕਹਿ ਰਹੀ ਹੈ ਕਿ ਮੇਰੇ ਭਰਾ ਦਾ ਹੱਥ ਰੇਲ ਨਾਲ ਕੱਟ ਗਿਆ ਸੀ। ਉਹ ਇਸ ਨੂੰ ਹਾਦਸੇ ਦਾ ਕੇਸ ਬਣਾਉਣ ਲਈ ਅਸਲ ਤੱਥਾਂ ਨੂੰ ਲੁਕਾ ਰਹੇ ਹਨ।
ਹਾਲਾਂਕਿ, ਇਖਲਾਕ ਦੇ ਪਰਿਵਾਰ ਨੇ ਜਿਸ ਵਿਅਕਤੀ 'ਤੇ ਹਮਲੇ ਦਾ ਦੋਸ਼ ਲਗਾਇਆ ਹੈ, ਉਨ੍ਹਾਂ ਇਸ ਦੋਸ਼ ਨੂੰ ਨਕਾਰ ਦਿੱਤਾ ਹੈ। ਉਸ 'ਤੇ ਜਿਨਸੀ ਸ਼ੋਸਣ ਦਾ ਦੋਸ਼ ਲਾਉਂਦੇ ਹੋਏ ਉਸਨੇ ਕਿਹਾ ਕਿ ਸਾਡਾ 7 ਸਾਲਾ ਭਤੀਜਾ ਲਾਪਤਾ ਹੋ ਗਿਆ ਸੀ। ਅਸੀਂ ਉਸ ਨੂੰ ਲੱਭ ਰਹੇ ਸੀ ਅਤੇ ਲਗਭਗ ਅੱਧਾ ਕਿਲੋਮੀਟਰ ਤੁਰਨ ਤੋਂ ਬਾਅਦ ਅਸੀਂ ਇਹ ਵੇਖ ਕੇ ਹੈਰਾਨ ਹੋਏ ਕਿ ਇਖਲਾਕ ਮੇਰੇ ਭਤੀਜੇ ਦਾ ਜਿਨਸੀ ਸ਼ੋਸ਼ਣ ਕਰ ਰਿਹਾ ਸੀ। ਇਸ ਤੋਂ ਬਾਅਦ ਅਸੀਂ ਉਸ ਨੂੰ ਕੁੱਟਿਆ, ਪਰ ਇਸ ਸਮੇਂ ਦੌਰਾਨ ਉਹ ਬਚ ਨਿਕਲਿਆ। ਇਸ ਦੌਰਾਨ ਸਾਨੂੰ ਵੀ ਸੱਟਾ ਲਗੀਆਂ, ਮੇਰੇ ਦੰਦ ਵੀ ਟੁੱਟ ਗਏ।
ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਅੰਕਿਤ ਨੰਦਲ ਦਾ ਕਹਿਣਾ ਹੈ ਕਿ ਪਹਿਲਾਂ ਪੱਖ ਤੋਂ ਇਹ ਜਾਪਦਾ ਹੈ ਕਿ ਇਹ ਆਦਮੀ ਨਾਬਾਲਿਗ ਲੜਕੇ ਨਾਲ ਜਿਣਸੀ ਸ਼ੋਸ਼ਣ ਵਿਚ ਸ਼ਾਮਲ ਸੀ। ਬੱਚੇ ਰੱਬ ਦਾ ਰੂਪ ਹੁੰਦੇ ਹਨ ਅਤੇ ਉਹ ਝੂਠ ਨਹੀਂ ਬੋਲਦੇ। ਅਸੀਂ ਸਾਰੇ ਸੰਭਾਵਿਤ ਪੱਖਾਂ ਦੀ ਜਾਂਚ ਕਰ ਰਹੇ ਹਾਂ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਹੈ, ਉਸ ਖਿਲਾਫ ਕਾਰਵਾਈ ਹੋਵੇਗੀ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।