ਹਰਿਆਣਾ ਦੇ ਪਾਣੀਪਤ ਦੇ ਬੱਸ ਸਟੈਂਡ ਉਤੇ ਸ਼ਨੀਵਾਰ ਨੂੰ ਇਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਮਾਂ ਨਾਲ ਸੜਕ ਪਾਰ ਕਰ ਰਿਹਾ 7 ਸਾਲਾ ਬੱਚਾ ਬੱਸ ਦੀ ਲਪੇਟ ਵਿਚ ਆ ਗਿਆ।
ਬੱਸ ਹੇਠਾਂ ਆਉਣ ਨਾਲ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸਾ ਡਰਾਈਵਰ ਦੀ ਲਾਪਰਵਾਹੀ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ। ਬੱਚੇ ਦੀ ਹਾਲਤ ਨਾਜ਼ੁਕ ਹੋਣ ਕਾਰਨ ਮੁੱਢਲੀ ਸਹਾਇਤਾ ਤੋਂ ਬਾਅਦ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ।
ਬੱਚੇ ਦੀ ਮਾਂ ਉਪਾਸਨਾ ਨੇ ਦੱਸਿਆ ਕਿ ਉਹ ਪਾਣੀਪਤ ਦੇ ਛੋਟੂ ਰਾਮ ਚੌਕ ਦੀ ਰਹਿਣ ਵਾਲੀ ਹੈ ਅਤੇ ਕਰਨਾਲ ਸਥਿਤ ਆਪਣੇ ਪੇਕੇ ਘਰ ਜਾਣ ਲਈ ਸਵੇਰੇ ਆਪਣੇ ਦੋ ਬੱਚਿਆਂ ਨਾਲ ਬੱਸ ਸਟੈਂਡ 'ਤੇ ਸੜਕ ਪਾਰ ਕਰ ਰਹੀ ਸੀ। ਜਦੋਂ ਉਹ ਸੜਕ ਪਾਰ ਕਰ ਰਹੀ ਸੀ ਤਾਂ ਪਾਣੀਪਤ ਤੋਂ ਅਸੰਧ ਜਾ ਰਹੀ ਪ੍ਰਾਈਵੇਟ ਬੱਸ ਰੁਕੀ ਸੀ।
ਜਦੋਂ ਉਹ ਕਰਾਸ ਕਰਨ ਲੱਗੀ ਤਾਂ ਡਰਾਈਵਰ ਨੇ ਅਚਾਨਕ ਬੱਸ ਸਟਾਰਟ ਕਰ ਦਿੱਤੀ ਅਤੇ ਉਸ ਦੇ ਪਿੱਛੇ ਆ ਰਿਹਾ ਉਸ ਦਾ 7 ਸਾਲਾ ਲੜਕਾ ਲੱਕੀ ਬੱਸ ਦੇ ਅਗਲੇ ਟਾਇਰ ਹੇਠਾਂ ਆ ਗਿਆ। ਟਾਇਰ ਹੇਠਾਂ ਆਉਣ ਕਾਰਨ ਲੱਕੀ ਦੀ ਲੱਤ ਅਤੇ ਗੁਪਤ ਅੰਗ ਸਮੇਤ ਸਰੀਰ 'ਤੇ ਕਈ ਗੰਭੀਰ ਸੱਟਾਂ ਲੱਗੀਆਂ ਹਨ।
ਰਾਹਗੀਰਾਂ ਵੱਲੋਂ ਬੱਚੇ ਨੂੰ ਇਲਾਜ ਲਈ ਪਾਣੀਪਤ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਬੱਚੇ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ।
ਚਾਲਕ ਬੱਸ ਨੂੰ ਬੱਸ ਸਟੈਂਡ ’ਤੇ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਫਿਲਹਾਲ ਮੌਕੇ 'ਤੇ ਪਹੁੰਚੀ ਪੁਲfਸ ਨੇ ਬੱਸ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Accident, Road accident