ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਪਿੰਡ ਉਂਟਲਾ ਵਿੱਚ ਜ਼ਮੀਨੀ ਵਿਵਾਦ ਵਿੱਚ ਆਪਣੇ ਹੀ ਆਪਣਿਆਂ ਦੀ ਜਾਨ ਦਾ ਵੈਰੀ ਬਣ ਗਏ। ਜ਼ਮੀਨੀ ਝਗੜੇ ਕਾਰਨ ਭਤੀਜੇ ਨੇ ਦੋ ਹੋਰ ਵਿਅਕਤੀਆਂ ਨਾਲ ਮਿਲ ਕੇ ਚਾਚਾ-ਚਾਚੀ ਉਤੇ ਗੋਲੀਆਂ ਚਲਾ ਦਿੱਤੀਆਂ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਜ਼ਖ਼ਮੀਆਂ ਨੂੰ ਉਥੋਂ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਮੁਢਲੀ ਸਹਾਇਤਾ ਤੋਂ ਬਾਅਦ ਔਰਤ ਨੂੰ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ, ਜਦੋਂ ਕਿ ਪਤੀ ਨੂੰ ਉੱਥੇ ਹੀ ਦਾਖ਼ਲ ਕਰਵਾਇਆ ਗਿਆ। ਪੁਲਿਸ ਦੀਆਂ ਤਿੰਨ ਟੀਮਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜ਼ਖਮੀ ਅਜੀਤ ਨੇ ਦੱਸਿਆ ਕਿ ਉਹ ਪਿੰਡ ਉਂਟਲਾ ਦਾ ਰਹਿਣ ਵਾਲਾ ਹੈ। ਉਸ ਦਾ ਆਪਣੇ ਭਤੀਜੇ ਸੋਨੂੰ ਉਰਫ ਗਾਂਧੀ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਹੈ, ਜਿਸ ਕਾਰਨ ਭਤੀਜੇ ਨੇ ਉਸ 'ਤੇ ਪਹਿਲਾਂ ਵੀ ਤਿੰਨ ਤੋਂ ਵੱਧ ਵਾਰ ਹਮਲਾ ਕੀਤਾ ਹੈ।
ਅਜੀਤ ਨੇ ਦੱਸਿਆ ਕਿ ਅੱਜ ਉਹ ਆਪਣੀ ਪਤਨੀ ਸੀਮਾ ਨਾਲ ਬਾਜ਼ਾਰ ਵਿਚੋਂ ਸਾਮਾਨ ਲੈਣ ਜਾ ਰਿਹਾ ਸੀ। ਇਸ ਦੌਰਾਨ ਸੋਨੂੰ ਆਪਣੇ ਸਾਥੀ ਵਜ਼ੀਰ ਅਤੇ ਇਕ ਹੋਰ ਵਿਅਕਤੀ ਨਾਲ ਉਥੇ ਆ ਗਿਆ ਅਤੇ ਉਸ ਨੂੰ ਘੇਰ ਲਿਆ। ਸੋਨੂੰ ਨੇ ਉਸ ਵੱਲ ਦੋ ਗੋਲੀਆਂ ਚਲਾਈਆਂ ਪਰ ਦੋਵੇਂ ਖੁੰਝ ਗਈਆਂ। ਇਸ ਤੋਂ ਬਾਅਦ ਦੋਸ਼ੀਆਂ ਨੇ ਫਿਰ ਫਾਇਰਿੰਗ ਕਰ ਦਿੱਤੀ, ਜਿਸ 'ਚ ਪਤੀ-ਪਤਨੀ ਦੋਵੇਂ ਜ਼ਖਮੀ ਹੋ ਗਏ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ।
ਅਜੀਤ ਨੇ ਦੱਸਿਆ ਕਿ ਉਸ ਦੇ ਪਿਤਾ ਦੇ ਨਾਂ ਉਤੇ ਕੁੱਲ 18 ਏਕੜ ਜ਼ਮੀਨ ਸੀ। ਦੋ ਸਾਲ ਪਹਿਲਾਂ ਮਤਰੇਏ ਭਰਾ ਧਰਮ ਸਿੰਘ ਨੇ ਜ਼ਮੀਨ ਵੰਡ ਕੇ ਤੀਜਾ ਹਿੱਸਾ ਉਸ ਨੂੰ ਦੇ ਦਿੱਤਾ, ਜਦੋਂ ਕਿ ਉਸ ਨੇ 12 ਏਕੜ ਜ਼ਮੀਨ ਆਪਣੇ ਕੋਲ ਰੱਖੀ।
ਅਜੀਤ ਨੇ ਦੱਸਿਆ ਕਿ ਉਸ ਕੋਲ ਕਰੀਬ ਸੱਤ ਏਕੜ ਜ਼ਮੀਨ ਸੀ, ਜਿਸ ਵਿੱਚੋਂ ਉਸ ਨੇ ਡੇਢ ਏਕੜ ਜ਼ਮੀਨ ਵੇਚ ਦਿੱਤੀ ਹੈ, ਜਿਸ ਉਤੇ ਮਤਰੇਏ ਭਰਾ ਧਰਮ ਸਿੰਘ ਅਤੇ ਉਸ ਦਾ ਪੁੱਤਰ ਕੁਲਦੀਪ ਉਰਫ ਗਾਂਧੀ ਕਬਜ਼ਾ ਕਰਨਾ ਚਾਹੁੰਦੇ ਹਨ। ਉਹ ਉਸ ਨੂੰ ਜ਼ਮੀਨ ਖਾਲੀ ਕਰਨ ਲਈ ਕਈ ਵਾਰ ਧਮਕੀਆਂ ਦੇ ਚੁੱਕਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime news, Crimes against women