Home /News /national /

VIDEO: ਰਾਤ ਨੂੰ ਪਿੰਡ ਵਿਚ ਆ ਵੜਿਆ ਤੇਂਦੁਆ, SHO ਸਣੇ 3 ਲੋਕਾਂ ਨੂੰ ਕੀਤਾ ਲਹੂ-ਲੁਹਾਨ

 • Share this:
  ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਪਿੰਡ ਬਹਿਰਾਮਪੁਰ ਵਿੱਚ ਰਾਤ ਦੇ ਹਨੇਰੇ ਵਿੱਚ ਇੱਕ ਤੇਂਦੁਆ ਆ ਵੜਿਆ। ਤੇਂਦੁਆ ਦੇ ਨਜ਼ਰ ਆਉਣ ਨਾਲ ਪਿੰਡ ਵਿੱਚ ਦਹਿਸ਼ਤ ਫੈਲ ਗਈ। ਮਾਮਲੇ ਦੀ ਸੂਚਨਾ ਪੁਲਿਸ ਅਤੇ ਜੰਗਲਾਤ ਵਿਭਾਗ ਦੀ ਟੀਮ ਨੂੰ ਦਿੱਤੀ ਗਈ।

  ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ। ਇਸ ਮੌਕੇ ਬਚਾਅ ਦੌਰਾਨ ਤੇਂਦੁਏ ਨੇ ਐੱਸਐੱਚਓ ਸਮੇਤ 3 ਲੋਕਾਂ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਸਨੌਲੀ ਥਾਣੇ ਦੇ ਐਸਐਚਓ ਜਗਜੀਤ ਸਿੰਘ, ਜੰਗਲੀ ਜੀਵ ਇੰਸਪੈਕਟਰ ਪ੍ਰਦੀਪ ਕੁਮਾਰ, ਡਾਕਟਰ ਅਸ਼ੋਕਾ ਗੰਭੀਰ ਜ਼ਖ਼ਮੀ ਹੋ ਗਏ।

  3 ਲੋਕਾਂ ਦੇ ਜ਼ਖਮੀ ਹੋਣ ਤੋਂ ਬਾਅਦ ਵੀ ਟੀਮ ਨੇ ਹਿੰਮਤ ਨਹੀਂ ਹਾਰੀ। ਦਲੇਰੀ ਦਿਖਾਉਂਦੇ ਹੋਏ ਟੀਮ ਨੇ ਅੰਤ ਵਿੱਚ ਤੇਂਦੁਏ ਨੂੰ ਕਾਬੂ ਕਰ ਲਿਆ।

  ਦੱਸ ਦਈਏ ਕਿ ਪਿੰਡ ਬਹਿਰਾਮਪੁਰ ਦੇ ਇੱਕ ਕਿਸਾਨ ਨੇ ਚਾਰਾ ਵੱਢਦੇ ਹੋਏ ਤੇਂਦੁਏ ਨੂੰ ਘੁੰਮਦਾ ਹੋਇਆ ਦੇਖਿਆ ਤਾਂ ਉਸ ਨੇ ਭੱਜ ਕੇ ਪਿੰਡ ਨੂੰ ਸੂਚਨਾ ਦਿੱਤੀ।

  ਇਸ ਤੋਂ ਬਾਅਦ ਥਾਣਾ ਬਪੌਲੀ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਜੰਗਲਾਤ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ ਗਈ।

  ਦੇਰ ਰਾਤ ਤੱਕ ਜੰਗਲਾਤ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚ ਗਈ। ਇਸ ਤੋਂ ਪਹਿਲਾਂ ਬਾਪੌਲੀ ਅਤੇ ਸਨੌਲੀ ਥਾਣਿਆਂ ਦੀ ਪੁਲਿਸ ਪਿੰਡ ਵਾਸੀਆਂ ਦੀ ਮਦਦ ਨਾਲ ਤੇਂਦੁਏ ਨੂੰ ਫੜਨ ਲਈ ਯਤਨ ਕਰਦੀ ਰਹੀ।
  Published by:Gurwinder Singh
  First published:

  Tags: Viral video

  ਅਗਲੀ ਖਬਰ