• Home
 • »
 • News
 • »
 • national
 • »
 • PANIPAT VIDEO WOMEN DRINK ALCOHOL WITH BUSINESSMAN AND STOLE CASH AND CHAIN AFTER BEATING HIM

VIDEO: ਔਰਤਾਂ ਨੇ ਕਾਰੋਬਾਰੀ ਨਾਲ ਲਾਏ ਪੈੱਗ, ਫਿਰ ਕੁੱਟਮਾਰ ਕਰਕੇ ਨਕਦੀ ਤੇ ਚੇਨ ਖੋਹੀ

ਸੀਸੀਟੀਵੀ ਵਿੱਚ ਕੈਦ ਹੋਈਆਂ ਦੋ ਮਹਿਲਾਵਾਂ

ਸੀਸੀਟੀਵੀ ਵਿੱਚ ਕੈਦ ਹੋਈਆਂ ਦੋ ਮਹਿਲਾਵਾਂ

 • Share this:
  ਹਰਿਆਣਾ ਦੇ ਪਾਣੀਪਤ ਜ਼ਿਲ੍ਹੇ 'ਚ ਇਕ ਕਾਰੋਬਾਰੀ ਨੂੰ 2 ਔਰਤਾਂ ਨਾਲ ਹੋਟਲ ਦੇ ਬੰਦ ਕਮਰੇ 'ਚ ਸ਼ਰਾਬ ਪੀਣਾ ਮਹਿੰਗਾ ਪਿਆ।

  ਸ਼ਰਾਬ ਪੀ ਕੇ ਦੋਵਾਂ ਔਰਤਾਂ ਨੇ ਵਪਾਰੀ ਦੀ ਕੁੱਟਮਾਰ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਸੂਟ-ਬੂਟ, ਜੀਨਸ ਅਤੇ ਟਾਪ ਪਹਿਨੇ ਇਹ ਔਰਤਾਂ ਵਪਾਰੀ ਤੋਂ 50 ਹਜ਼ਾਰ ਰੁਪਏ ਅਤੇ ਸੋਨੇ ਦੀ ਚੇਨ ਲੁੱਟ ਕੇ ਫ਼ਰਾਰ ਹੋ ਗਈਆਂ। ਹੋਟਲ ਦੀਆਂ ਪੌੜੀਆਂ ਤੋਂ ਉਤਰਨ ਅਤੇ ਬਾਹਰ ਨਿਕਲਣ ਸਮੇਂ ਦੋਵੇਂ ਔਰਤਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ (CCTV) ਵਿੱਚ ਕੈਦ ਹੋ ਗਈਆਂ।

  ਡੀਐਸਪੀ ਵਰਿੰਦਰ ਸਿੰਘ ਨੇ ਦੱਸਿਆ ਕਿ 5 ਜਨਵਰੀ ਨੂੰ ਅੰਸਲ ਵਿਚ ਓਰਲਵ (orlav) ਹੋਟਲ ਵਿੱਚ ਕਮਰਾ ਬੁੱਕ ਕੀਤਾ ਗਿਆ ਸੀ। ਰਾਤ ਨੂੰ ਇਸ ਕਮਰੇ ਵਿੱਚ 2 ਔਰਤਾਂ ਅਤੇ 1 ਮਰਦ ਠਹਿਰਿਆ ਸੀ। ਰਾਤ ਨੂੰ ਸਾਰਿਆਂ ਨੇ ਇਕੱਠੇ ਡਿਨਰ ਕੀਤਾ। ਪਰ ਜਦੋਂ ਇਹ ਵਿਅਕਤੀ ਸਵੇਰੇ ਜਾਗਿਆ ਤਾਂ ਉਸ ਦੇ ਸਿਰ 'ਤੇ ਸੱਟਾਂ ਦੇ ਨਿਸ਼ਾਨ ਸਨ।

  ਡੀਐਸਪੀ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਔਰਤਾਂ 'ਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ। ਉਨ੍ਹਾਂ ਦੱਸਿਆ ਕਿ ਦੋਵੇਂ ਔਰਤਾਂ ਕਾਫ਼ੀ ਸਮੇਂ ਤੱਕ ਉਕਤ ਵਿਅਕਤੀ ਦੇ ਨਾਲ ਕਮਰੇ ਵਿੱਚ ਰਹੀਆਂ ਸਨ।

  ਡੀਐਸਪੀ ਨੇ ਕਿਹਾ ਕਿ ਸਾਰਿਆਂ ਨੇ ਸ਼ਰਾਬ ਪੀਤੀ ਸੀ ਜਾਂ ਨਹੀਂ, ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਇਸ ਦੇ ਨਾਲ ਹੀ ਪੀੜਤ ਨਾਲ ਮਹਿਲਾਵਾਂ ਨੇ ਲੁੱਟ ਕੀਤੀ ਸੀ ਜਾਂ ਨਹੀਂ, ਇਹ ਵੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਇਸ ਦੇ ਨਾਲ ਹੀ ਪੁਲਿਸ ਨੇ ਕੁੱਟਮਾਰ ਦਾ ਮਾਮਲਾ ਦਰਜ ਕਰਕੇ ਮਹਿਲਾਵਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

  ਦੂਜੇ ਪਾਸੇ ਚਾਂਦਰਾਮ ਮਲਿਕ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਇਕ ਹਫਤਾ ਪਹਿਲਾਂ ਪ੍ਰਾਚੀ ਨਾਂ ਦੀ ਔਰਤ ਨਾਲ ਵਟਸਐਪ ਨੰਬਰ 'ਤੇ ਗੱਲ ਹੋਈ ਸੀ। ਉਹ ਔਰਤ ਮੇਰੇ ਨਾਲ ਕੱਪੜੇ ਦਾ ਕਾਰੋਬਾਰ ਕਰਨਾ ਚਾਹੁੰਦੀ ਸੀ। ਜਿਸ ਲਈ ਹੋਟਲ ਵਿੱਚ ਮੀਟਿੰਗ ਲਈ ਕਮਰਾ ਨੰਬਰ 323 ਬੁੱਕ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਹੋਟਲ ਦੇ ਕਮਰੇ 'ਚ ਕੱਪੜਿਆਂ ਦੇ ਕਾਰੋਬਾਰ ਨੂੰ ਲੈ ਕੇ ਗੱਲਬਾਤ ਹੋਈ ਅਤੇ ਉਸ ਤੋਂ ਬਾਅਦ ਅਸੀਂ ਇਕੱਠੇ ਬੈਠ ਕੇ ਖਾਣਾ ਵੀ ਖਾਧਾ।

  ਪੀੜਤਾ ਨੇ ਦੱਸਿਆ- ਮੈਨੂੰ ਸ਼ਰਾਬ ਪੀਣ ਕਾਰਨ ਨਸ਼ਾ ਹੋ ਗਿਆ ਸੀ। ਇਸ ਦਾ ਫਾਇਦਾ ਉਠਾਉਂਦੇ ਹੋਏ ਔਰਤਾਂ ਨੇ ਮੇਰੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਮੈਂ ਨਸ਼ੇ ਦੀ ਹਾਲਤ ਵਿੱਚ ਇਸ ਦਾ ਵਿਰੋਧ ਕੀਤਾ ਤਾਂ ਇੱਕ ਔਰਤ ਨੇ ਪਿੱਛਿਓਂ ਕਿਸੇ ਚੀਜ਼ ਨਾਲ ਮੇਰੇ ਸਿਰ ਵਿੱਚ ਵਾਰ ਕਰ ਦਿੱਤਾ। ਜਿਸ ਕਾਰਨ ਮੇਰੇ ਸਿਰ 'ਚੋਂ ਕਾਫੀ ਖੂਨ ਵਹਿਣ ਲੱਗਾ ਅਤੇ ਮੈਂ ਉੱਥੇ ਹੀ ਡਿੱਗ ਪਿਆ।

  ਦੋਵੇਂ ਔਰਤਾਂ ਮੇਰੇ ਗਲੇ 'ਚੋਂ 7 ਤੋਂ 8 ਤੋਲੇ ਦੀ ਸੋਨੇ ਦੀ ਚੇਨ ਅਤੇ ਮੇਰੀ ਜੇਬ 'ਚ ਪਈ ਕਰੀਬ 50 ਹਜ਼ਾਰ ਰੁਪਏ ਦੀ ਨਕਦੀ ਖੋਹ ਕੇ ਫ਼ਰਾਰ ਹੋ ਗਈਆਂ | ਦੱਸ ਦਈਏ ਕਿ ਸੱਟ ਲੱਗਣ ਕਾਰਨ ਪੀੜਤ ਬੇਹੋਸ਼ ਹੋ ਗਿਆ ਸੀ। ਜਿੱਥੇ ਉਹ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
  Published by:Gurwinder Singh
  First published: