ਮਾਮਲਾ ਨਾਜਾਇਜ਼ ਸਬੰਧ ਦਾ: ਪਤਨੀ ਨੇ ਪ੍ਰੇਮੀ ਭਤੀਜੇ ਨਾਲ ਮਿਲ ਕੇ ਕੀਤੀ ਪਤੀ ਦੀ ਹੱਤਿਆ

Murder in Panipat: ਪਾਣੀਪਤ ਵਿੱਚ ਇੱਕ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਇੱਕ ਖੌਫਨਾਕ ਘਟਨਾ ਨੂੰ ਅੰਜਾਮ ਦਿੱਤਾ।

ਪਤਨੀ ਨੇ ਪ੍ਰੇਮੀ ਭਤੀਜੇ ਨਾਲ ਮਿਲ ਕੇ ਕੀਤੀ ਪਤੀ ਦੀ ਹੱਤਿਆ

 • Share this:
  ਪਾਣੀਪਤ- ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਵਿੱਚ ਇੱਕ ਭਿਆਨਕ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹੇ ਦੀ ਧੂਪ ਸਿੰਘ ਨਗਰ ਕਲੋਨੀ ਵਿੱਚ ਸ਼ੱਕੀ ਹਾਲਾਤਾਂ ਵਿੱਚ ਇੱਕ ਨੌਜਵਾਨ ਦੀ ਮੌਤ ਦੇ ਮਾਮਲੇ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਨਾਜਾਇਜ਼ ਸੰਬੰਧਾਂ ਦੇ ਚਲਦਿਆਂ ਪਤਨੀ ਨੇ ਆਪਣੇ ਪ੍ਰੇਮੀ ਭਤੀਜੇ ਨਾਲ ਮਿਲ ਕੇ ਆਪਣੇ ਪਤੀ ਦਾ ਗਲਾ ਘੁੱਟ ਕੇ ਦੀ ਹੱਤਿਆ ਕਰ ਦਿੱਤੀ। ਕਤਲ ਕਰਨ ਤੋਂ ਬਾਅਦ ਪਤਨੀ ਰਾਤ ਨੂੰ ਉਥੇ ਹੀ ਸੁੱਤੀ ਰਹੀ ਅਤੇ ਸਵੇਰੇ ਕਹਿਣ ਲੱਗੀ ਮੈਨੂੰ ਨਹੀਂ ਪਤਾ ਉਸਦੀ ਮੌਤ ਕਿਵੇਂ ਹੋਈ। ਜਦੋਂ ਪੋਸਟ ਮਾਰਟਮ ਵਿੱਚ ਕਤਲ ਦੇ ਕਾਰਨਾਂ ਦਾ ਖੁਲਾਸਾ ਹੋਇਆ ਤਾਂ ਪੁਲਿਸ ਨੇ ਦੋਸ਼ੀ ਪਤਨੀ ਸੰਗੀਤਾ ਅਤੇ ਪ੍ਰੇਮੀ ਭਤੀਜੇ ਨੂੰ ਗ੍ਰਿਫ਼ਤਾਰ ਕਰ ਲਿਆ।

  ਪੁਲਿਸ ਨੇ ਦੱਸਿਆ ਕਿ ਇਸ ਕਤਲ ਵਿਚ ਮ੍ਰਿਤਕ ਦੀ ਪਤਨੀ ਅਤੇ ਭਤੀਜਾ ਦੋਵੇਂ ਸ਼ਾਮਲ ਸਨ। ਚਾਚੇ ਅਤੇ ਭਤੀਜੇ ਵਿਚਕਾਰ ਨਾਜਾਇਜ਼ ਸੰਬੰਧ ਕਤਲ ਦਾ ਵੱਡਾ ਕਾਰਨ ਸੀ। ਦੋਵਾਂ ਨੇ ਨਾ ਸਿਰਫ ਰਿਸ਼ਤਿਆਂ ਨੂੰ ਕਲੰਕਿਤ ਕਰਦਿਆਂ ਸਰੀਰਕ ਸਬੰਧ ਬਣਾਏ ਬਲਕਿ ਦੋਵਾਂ ਦੇ ਪ੍ਰੇਮ ਸੰਬੰਧਾਂ ਅੜਿਕਾ ਬਣ ਰਹੇ ਪਤੀ ਦੀ ਚਾਚੀ ਅਤੇ ਭਤੀਜੇ ਦੋਹਾਂ ਨੇ ਮਿਲ ਹੱਤਿਆ ਕਰ ਦਿੱਤੀ। ਪਹਿਲਾਂ ਦੋਵਾਂ ਨੇ ਮ੍ਰਿਤਕ ਨੂੰ ਬੀਅਰ ਵਿਚ ਨਸ਼ੀਲੀ ਗੋਲੀਆਂ ਮਿਲਾ ਕੇ ਪਿਲਾਈਆਂ। ਜਦਕਿ ਪਰਿਵਾਰ ਦੇ ਦੂਜੇ ਮੈਂਬਰਾਂ ਦੇ ਖਾਣੇ ਵਿਚ ਵੀ ਨਸ਼ੇ ਦੀ ਦਵਾਈ ਪਾ ਦਿੱਤੀ। ਜਦੋਂ ਪੂਰਾ ਪਰਿਵਾਰ ਗੂੜੀ ਨੀਂਦ ਵਿਚ ਸੁੱਤਾ ਪਿਆ ਸੀ ਤਾਂ ਦੋਵਾਂ ਪ੍ਰੇਮ ਸੰਬੰਧਾਂ ਵਿਚ ਰੋੜਾ ਬਣ ਰਹੇ ਪਤੀ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ।

  ਡੀਐਸਪੀ ਹੈਡ ਕੁਆਟਰ ਸਤੀਸ਼ ਵਤਸ ਨੇ ਦੱਸਿਆ ਕਿ ਚਾਚੀ ਅਤੇ ਭਤੀਜੇ ਦੇ ਵਿਚਕਾਰ ਪ੍ਰੇਮ ਸੰਬੰਧ ਕਰੀਬ 7-8 ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀ ਅਤੇ ਦੋਵਾਂ ਵਿਚਾਲੇ ਨਾਜਾਇਜ਼ ਸਬੰਧ ਬਣ ਗਏ। ਔਰਤ ਦੇ ਪਤੀ ਅਨਿਲ ਨੂੰ ਦੋਵਾਂ ਵਿਚਾਲੇ ਨਾਜਾਇਜ਼ ਸੰਬੰਧਾਂ ਬਾਰੇ ਸ਼ੱਕ ਸੀ, ਜਿਸ ਦੇ ਚਲਦਿਆਂ ਦੋਵੇਂ ਚਾਚੀ ਅਤੇ ਭਤੀਜੇ ਨੇ ਉਸ ਨੂੰ ਰਾਹ ਵਿਚੋਂ ਹਟਾਉਣ ਦੀ ਯੋਜਨਾ ਬਣਾਈ ਅਤੇ ਉਸ ਨੂੰ ਬੀਅਰ ਵਿਚ ਨਸ਼ੇ ਦੀ ਦਵਾਈ ਮਿਲਾ ਕੇ ਪਿਆ ਦਿੱਤੀ। ਜਦੋਂ ਅਨਿਲ ਡੂੰਘੀ ਨੀਂਦ ਵਿਚ ਸੌ ਗਿਆ ਤਾਂ ਦੋਵਾਂ ਨੇ ਮਿਲ ਕੇ ਉਸ ਦਾ ਗਲਾ ਘੁੱਟ ਦਿੱਤਾ। ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰਕੇ ਕੋਰਟ ਵਿਚ ਪੇਸ਼ ਕੀਤਾ। ਫਿਲਹਾਲ ਦੋਵਾਂ ਦੋਸ਼ੀਆਂ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ।
  Published by:Ashish Sharma
  First published: