Home /News /national /

ਪਾਪੜ ਨਾ ਮਿਲਣ ‘ਤੇ ਵਿਆਹ ਦਾ ਮੰਡਪ ਬਣਿਆ ਅਖਾੜਾ, ਘਸੁੰਨ-ਮੁੱਕਿਆਂ ਦੇ ਪਏ ਹਾਰ, ਤਿੰਨ ਦੇ ਪਾਟੇ ਸਿਰ, ਵੇਖੋ Video

ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਲਾੜੇ ਦੇ ਕੁਝ ਦੋਸਤਾਂ ਨੇ ਹੋਰ ਪਾਪੜ ਮੰਗੇ। ਪਾਪੜ ਨਾ ਦਿੱਤੇ ਜਾਣ 'ਤੇ ਵਿਵਾਦ ਖੜ੍ਹਾ ਹੋ ਗਿਆ। ਮਹਿਮਾਨ ਦੋ ਧੜਿਆਂ ਵਿੱਚ ਵੰਡੇ ਗਏ।

 • Share this:

  ਕੇਰਲ ਵਿੱਚ ਵਿਆਹ ਸਮਾਗਮ ਇੱਕ ਦਮ ਅਖਾੜੇ 'ਚ ਬਦਲ ਗਿਆ। ਲੋਕਾਂ ਨੇ ਇਕ ਦੂਜੇ 'ਤੇ ਕੁਰਸੀਆਂ ਸੁੱਟਣ ਲੱਗੇ। ਇਹਦੀ ਇੱਕ ਵੀਡੀਓ ਸੋਸਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਕੇਰਲ ਦੇ ਅਲਾਪੁਝਾ ਵਿੱਚ ਇੱਕ ਪਾਪੜ ਨੂੰ ਲੈ ਕੇ ਵਿਆਹ ਸਮਾਗਮ ਅਖਾੜੇ ਵਿੱਚ ਬਦਲ ਗਿਆ। ਇੰਡੀਆ ਟੂਡੇ ਮੁਤਾਬਕ ਜਦੋਂ ਖਾਣਾ ਖਾਣ ਵੇਲੇ ਲਾੜੇ ਦੇ ਕੁਝ ਦੋਸਤਾਂ ਨੇ ਖਾਣ ਲਈ ਹੋਰ ਪਾਪੜ ਮੰਗੇ। ਉਨ੍ਹਾਂ ਨੂੰ ਪਾਪੜ ਨਾ ਦਿੱਤੇ ਜਾਣ ਕਾਰਨ ਵਿਵਾਦ ਖੜ੍ਹਾ ਹੋ ਗਿਆ। ਵੇਖਦੇ ਹੀ ਵੇਖਦੇ ਮਹਿਮਾਨ ਦੋ ਧੜਿਆਂ ਵਿੱਚ ਵੰਡੇ ਗਏ। ਵੀਡੀਓ ਵਿੱਚ ਲੋਕਾਂ ਨੂੰ ਕੁਰਸੀਆਂ ਅਤੇ ਮੇਜ਼ਾਂ ਨਾਲ ਇੱਕ ਦੂਜੇ 'ਤੇ ਹਮਲਾ ਕਰਦੇ ਦੇਖਿਆ ਗਿਆ। ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ।

  ਕਰੇਲਾਂਕੁਲਾਂਗਰਾ ਪੁਲਿਸ ਦੇ ਦਖਲ ਤੋਂ ਬਾਅਦ 15 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਸ ਲੜਾਈ 'ਚ 3 ਲੋਕ ਜ਼ਖਮੀ ਹੋ ਗਏ। ਜ਼ਖ਼ਮੀਆਂ ਵਿੱਚ ਆਡੀਟੋਰੀਅਮ ਦੇ ਮਾਲਕ ਮੁਰਲੀਧਰਨ (74) ਅਤੇ ਮਹਿਮਾਨ ਜੋਹਾਨ (21) ਅਤੇ ਹਰੀ (21) ਸ਼ਾਮਲ ਹਨ। ਮੌਕੇ 'ਤੇ ਪਹੁੰਚੇ ਆਡੀਟੋਰੀਅਮ ਦੇ ਮਾਲਕ ਦੇ ਸਿਰ 'ਤੇ ਸੱਟ ਲੱਗੀ ਅਤੇ ਉਸ ਨੂੰ ਠੱਟਾਰਾਮਬਲਮ ਨੇੜੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ।

  ਇਹ ਮਾਮਲਾ ਕੇਰਲ ਦੇ ਅਲਾਪੁਝਾ ਦਾ ਹੈ। ਵਿਆਹ ਦੌਰਾਨ ਹੋਈ ਇਸ ਲੜਾਈ 'ਚ ਕਰੀਬ ਡੇਢ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਖੈਰ, ਇਸ ਮਾਮਲੇ 'ਚ ਕੁੱਲ 15 ਲੋਕਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ।

  Published by:Ashish Sharma
  First published:

  Tags: Ajab Gajab, Fight, Kerala, Marriage, Viral video