Home /News /national /

ਲੌਕਡਾਊਨ 'ਚ ਆਪਣੇ ਮਜ਼ਦੂਰਾਂ ਨੂੰ ਹਵਾਈ ਜਹਾਜ਼ ਰਾਹੀਂ ਘਰ ਭੇਜਣ ਵਾਲੇ ਪੱਪਨ ਸਿੰਘ ਨੇ ਕੀਤੀ ਖੁਦਕੁਸ਼ੀ

ਲੌਕਡਾਊਨ 'ਚ ਆਪਣੇ ਮਜ਼ਦੂਰਾਂ ਨੂੰ ਹਵਾਈ ਜਹਾਜ਼ ਰਾਹੀਂ ਘਰ ਭੇਜਣ ਵਾਲੇ ਪੱਪਨ ਸਿੰਘ ਨੇ ਕੀਤੀ ਖੁਦਕੁਸ਼ੀ

Papan Singh Gehlot Suicide: ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦਿੱਲੀ ਪੁਲਿਸ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਕਰੀਬ 5 ਵਜੇ ਅਲੀਪੁਰ ਥਾਣਾ ਖੇਤਰ ਦੇ ਸ਼ਿਵ ਮੰਦਰ 'ਚ ਇਕ ਵਿਅਕਤੀ ਦੇ ਫਾਂਸੀ 'ਤੇ ਲਟਕਣ ਦੀ ਪੀ.ਸੀ.ਆਰ ਕਾਲ ਮਿਲੀ ਤਾਂ ਪੁਲਿਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਦੇਖਿਆ ਕਿ ਪਿੰਡ ਤੱਗੀਪੁਰ ਵਾਸੀ ਪੱਪਨ ਨਾਂ ਦੇ 55 ਸਾਲਾ ਵਿਅਕਤੀ ਦੀ ਲਾਸ਼ ਉਥੇ ਪਗੋਡੇ ਵਿੱਚ ਪੱਖੇ ਨਾਲ ਲਟਕ ਰਹੀ ਸੀ।

ਹੋਰ ਪੜ੍ਹੋ ...
 • Share this:

  ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪਹਿਲੇ ਲੌਕਡਾਊਨ (Lockdown) ਦੌਰਾਨ ਆਪਣੇ ਖੇਤ ਮਜ਼ਦੂਰਾਂ ਨੂੰ ਹਵਾਈ ਜਹਾਜ਼ ਰਾਹੀਂ ਬਿਹਾਰ (Bihar go to plane) ਭੇਜਣ ਕਾਰਨ ਸੁਰਖੀਆਂ 'ਚ ਆਏ ਕਿਸਾਨ ਪੱਪਨ ਸਿੰਘ ਗਹਿਲੋਤ (papan Singh Gehlot Suicide) ਨੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਿੱਲੀ ਪੁਲਿਸ (Dehi Police) ਦੇ ਅਧਿਕਾਰੀਆਂ ਨੇ ਦੱਸਿਆ ਕਿ ਉਸ ਦੀ ਲਾਸ਼ ਪੱਪਨ ਦੇ ਘਰ ਦੇ ਸਾਹਮਣੇ ਸਥਿਤ ਮੰਦਰ ਦੇ ਪਗੋਡਾ 'ਚ ਪੱਖੇ ਨਾਲ ਲਟਕਦੀ ਮਿਲੀ। ਪੁਲਿਸ ਨੂੰ ਉਥੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ। ਅਜਿਹੇ 'ਚ ਪੁਲਿਸ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਮੰਨ ਰਹੀ ਹੈ।

  ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦਿੱਲੀ ਪੁਲਿਸ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਕਰੀਬ 5 ਵਜੇ ਅਲੀਪੁਰ ਥਾਣਾ ਖੇਤਰ ਦੇ ਸ਼ਿਵ ਮੰਦਰ 'ਚ ਇਕ ਵਿਅਕਤੀ ਦੇ ਫਾਂਸੀ 'ਤੇ ਲਟਕਣ ਦੀ ਪੀ.ਸੀ.ਆਰ ਕਾਲ ਮਿਲੀ ਤਾਂ ਪੁਲਿਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਦੇਖਿਆ ਕਿ ਪਿੰਡ ਤੱਗੀਪੁਰ ਵਾਸੀ ਪੱਪਨ ਨਾਂ ਦੇ 55 ਸਾਲਾ ਵਿਅਕਤੀ ਦੀ ਲਾਸ਼ ਉਥੇ ਪਗੋਡੇ ਵਿੱਚ ਪੱਖੇ ਨਾਲ ਲਟਕ ਰਹੀ ਸੀ।

  ਪੁਲਿਸ ਨੇ ਦੱਸਿਆ ਕਿ ਪੱਪਨ ਦਾ ਘਰ ਸ਼ਿਵ ਮੰਦਰ ਦੇ ਸਾਹਮਣੇ ਹੈ ਅਤੇ ਉਹ ਰੋਜ਼ਾਨਾ ਮੰਦਰ ਆਉਂਦਾ ਸੀ। ਮੰਗਲਵਾਰ ਸ਼ਾਮ ਕਰੀਬ 5 ਵਜੇ ਜਦੋਂ ਪੁਜਾਰੀ ਨੇ ਉਸ ਨੂੰ ਪੱਖੇ ਨਾਲ ਲਟਕਦਾ ਦੇਖਿਆ ਤਾਂ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੂੰ ਮੌਕੇ ਤੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ 'ਚ ਬੀਮਾਰੀ (ਬੀ.ਪੀ./ਸ਼ੂਗਰ ਆਦਿ) ਹੋਣ ਦੀ ਗੱਲ ਕਹੀ ਗਈ ਹੈ।

  ਪੁਲਿਸ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਬੀਜੇਆਰਐੱਮ ਹਸਪਤਾਲ 'ਚ ਸੁਰੱਖਿਅਤ ਰੱਖਿਆ ਗਿਆ ਹੈ। ਹਾਲਾਂਕਿ ਪਰਿਵਾਰ ਨੇ ਕਿਸੇ 'ਤੇ ਸ਼ੱਕ ਨਹੀਂ ਕੀਤਾ ਹੈ। ਅੱਗੇ ਪੁੱਛਗਿੱਛ ਕੀਤੀ ਜਾਵੇਗੀ।

  ਦੱਸ ਦੇਈਏ ਕਿ ਪੱਪਨ ਖੁੰਬਾਂ ਦੀ ਖੇਤੀ ਕਰਦਾ ਸੀ ਅਤੇ ਮਈ 2020 ਵਿੱਚ ਕੋਰੋਨਾ ਵਾਇਰਸ ਮਹਾਮਾਰੀ ਦੀ ਦਸਤਕ ਦੇ ਨਾਲ ਲੌਕਡਾਊਨ ਦੇ ਸਮੇਂ, ਆਪਣੇ ਮਜ਼ਦੂਰਾਂ ਨੂੰ ਜਹਾਜ਼ ਰਾਹੀਂ ਉਨ੍ਹਾਂ ਦੇ ਘਰ ਭੇਜਣ ਅਤੇ ਉਥੋਂ ਵਾਪਸ ਬੁਲਾਏ ਜਾਣ ਦੀ ਕਾਫੀ ਚਰਚਾ ਹੋਈ ਸੀ।

  Published by:Krishan Sharma
  First published:

  Tags: Farmer suicide, Lockdown, National news, Suicide