ਵਿਆਹ ਮਗਰੋਂ ਧੀ ਨੂੰ ਸਹੁਰੇ ਘਰ ‘ਚ ਪ੍ਰੇਸ਼ਾਨੀ ਨਾ ਹੋਵੇ, ਮਾਪੇ ਦਿੰਦੇ ਨੇ ਦਾਜ ‘ਚ ਸੱਪ

News18 Punjabi | News18 Punjab
Updated: December 19, 2020, 9:13 PM IST
share image
ਵਿਆਹ ਮਗਰੋਂ ਧੀ ਨੂੰ ਸਹੁਰੇ ਘਰ ‘ਚ ਪ੍ਰੇਸ਼ਾਨੀ ਨਾ ਹੋਵੇ, ਮਾਪੇ ਦਿੰਦੇ ਨੇ ਦਾਜ ‘ਚ ਸੱਪ

ਸੱਪ ਇੰਨੇ ਜ਼ਹਿਰੀਲੇ ਹੁੰਦੇ ਹਨ ਕਿ ਇਕ ਵਾਰ ਕੱਟਣ ਨਾਲ ਮਨੁੱਖ ਦੀ ਮੌਤ ਹੋ ਸਕਦੀ ਹੈ।

  • Share this:
  • Facebook share img
  • Twitter share img
  • Linkedin share img
ਹਰ ਸਾਲ ਸਾਡੇ ਦੇਸ਼ ਵਿਚ ਹਜ਼ਾਰਾਂ ਧੀਆਂ ਦਾਜ ਦੀ ਬਲੀ ਚੜ੍ਹ ਜਾਂਦੀਆ ਹੈ। ਹਾਲਾਂਕਿ ਦਾਜ ਲੈਣਾ ਜਾਂ ਦੇਣਾ ਕਾਨੂੰਨੀ ਜੁਰਮ ਹੈ, ਪਰ ਇਸ ਦੇ ਬਾਵਜੂਦ ਸਾਡੇ ਸਮਾਜ ਵਿਚ ਧੀਆਂ ਦੇ ਵਿਆਹ ਮੌਕੇ ਦਾਜ ਦੇਣ ਦੀ ਪ੍ਰਥਾ ਹਾਲੇ ਵੀ ਜਾਰੀ ਹੈ। ਤੁਸੀਂ ਅਕਸਰ ਵੇਖਿਆ ਹੋਣਾ ਲੋਕ ਆਪਣੀ ਧੀ ਦੇ ਵਿਆਹ ਵਿਚ ਕੀਮਤੀ ਸਮਾਨ, ਗਹਿਣੇ ਦਿੰਦੇ ਹਨ। ਜੇਕਰ ਧੀ ਨੂੰ ਵਿਆਹ ਵਿਚ ਦਾਜ ਵਜੋਂ ਸੱਪ ਦਿੱਤੇ ਜਾਣ ਤਾਂ ਤੁਸੀਂ ਹੈਰਾਨ ਹੋਵੋਗੇ।

ਹਿੰਦੀ ਵੈਬਸਾਈਟ ਕੈਟ ਨਿਊਜ਼ ਵਿਚ ਛਪੀ ਰਿਪੋਰਟ ਅਨੁਸਾਰ ਇਹ ਪ੍ਰਥਾ ਮੱਧ ਪ੍ਰਦੇਸ਼ ਦੇ ਗੌਰਿਆ ਭਾਈਚਾਰੇ ਦੇ ਲੋਕਾਂ ਵਿਚ ਹੁੰਦੀ ਹੈ।  ਭਾਈਚਾਰੇ ਦੇ ਲੋਕ ਆਪਣੀਆਂ ਧੀਆਂ ਦੇ ਵਿਆਹ ਵਿਚ ਦਾਜ ਵਜੋਂ ਲਾੜੇ ਨੂੰ 21 ਖ਼ਤਰਨਾਕ ਸੱਪ ਦਿੰਦੇ ਹਨ। ਇਨ੍ਹਾਂ ਲੋਕਾਂ ਦਾ ਮੰਨਣਾ ਹੈ ਕਿ ਜੇ ਧੀ ਨੂੰ ਦਾਜ ਵਿਚ 21 ਖ਼ਤਰਨਾਕ ਸੱਪ ਨਹੀਂ ਦਿੱਤੇ ਗਏ ਤਾਂ ਧੀ ਦਾ ਵਿਆਹ ਟੁੱਟ ਜਾਵੇਗਾ ਜਾਂ ਕੋਈ ਅਪਸ਼ਨ ਹੋ ਹੋਵੇਗਾ।

ਇਸ ਭਾਈਚਾਰੇ ਦੇ ਲੋਕ ਧੀ ਦੇ ਵਿਆਹੁਤਾ ਜੀਵਨ ਨੂੰ ਖੁਸ਼ਹਾਲ ਅਤੇ ਸਫਲ ਬਣਾਉਣ ਲਈ ਦਾਜ ਵਜੋਂ ਸੱਪ ਦਿੰਦੇ ਹਨ। ਇਹ ਪਰੰਪਰਾ ਇਸ ਸਮਾਜ ਵਿਚ ਸੈਂਕੜੇ ਸਾਲ ਪੁਰਾਣੀ ਹੈ। ਕਾਬਲੇਗੌਰ ਹੈ ਕਿ ਗੌਰਈਆ ਸਮਾਜ ਦੇ ਲੋਕ ਧੀ ਨੂੰ ਦਾਜ ਵਿਚ ਗਹੁਆ ਅਤੇ ਡੋਮੀ ਜਾਤੀਆਂ ਦੇ ਸੱਪ ਜ਼ਹਿਰੀਲ ਸੱਪ ਦਿੰਦੇ ਹਨ। ਇਹ ਸੱਪ ਇੰਨੇ ਜ਼ਹਿਰੀਲੇ ਹੁੰਦੇ ਹਨ ਕਿ ਇਕ ਵਾਰ ਕੱਟਣ ਨਾਲ ਮਨੁੱਖ ਦੀ ਮੌਤ ਹੋ ਸਕਦੀ ਹੈ।
ਸੱਪ ਨੂੰ ਦੇਣ ਦੇ ਪਿੱਛੇ ਇਕ ਹੋਰ ਮੁੱਖ ਕਾਰਨ ਮੰਨਿਆ ਇਹ ਵੀ ਹੈ ਕਿ ਗੁਰਾਇਆ ਸਮਾਜ ਦੇ ਲੋਕ ਪੇਸ਼ੇਵਰ ਤੌਰ 'ਤੇ ਸੱਪ ਫੜਦੇ ਹਨ, ਜਿਨ੍ਹਾਂ ਨੂੰ ਸਪੇਰਾ ਕਿਹਾ ਜਾਂਦਾ ਹੈ। ਦਾਜ ਵਿੱਚ ਦਿੱਤੇ ਗਏ ਇਹ 21 ਸੱਪ ਉਨ੍ਹਾਂ ਦੀ ਰੋਜ਼ੀ ਰੋਟੀ ਦਾ ਸਾਧਨ ਹਨ। ਕਿਉਂਕਿ ਇਹ ਲੋਕ ਸੱਪਾਂ ਦੀ ਖੇਡ ਦਿਖਾ ਕੇ ਪੈਸੇ ਕਮਾਉਂਦੇ ਹਨ ਅਤੇ ਇਹ ਸੱਪ ਦਾ ਜ਼ਹਿਰ ਵੇਚ ਕੇ ਪੈਸਾ ਕਮਾਉਂਦੇ ਹਨ।

ਦਿਲਚਪਸ ਗੱਲ ਹੈ ਕਿ ਵਿਆਹ ਵਿਚ ਦਿੱਤੇ ਜਾਣ ਵਾਲੇ ਸੱਪ ਨੂੰ ਕੁੜੀ ਦਾ ਪਿਉ ਹੀ ਫੜਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਜੇਕਰ ਕੁੜੀ ਦਾ ਪਿਉ ਮਿੱਥੇ ਸਮੇਂ ਉਤੇ ਸੱਪ ਨਾ ਫੜ ਸਕਿਆ ਤਾਂ ਰਿਸ਼ਤਾ ਟੁੱਟ ਵੀ ਜਾਂਦਾ ਹੈ।
Published by: Ashish Sharma
First published: December 19, 2020, 8:50 PM IST
ਹੋਰ ਪੜ੍ਹੋ
ਅਗਲੀ ਖ਼ਬਰ