Home /News /national /

ਪੀਐਨਬੀ ਘੋਟਾਲੇ ਨੂੰ ਲੈਕੇ ਵਿਰੋਧੀਆਂ ਦਾ ਰਾਜ ਸਭਾ ਵਿੱਚ ਹੰਗਾਮਾ,30 ਮਿੰਟ ਵਿੱਚ ਦੋ ਵਾਰ ਰਾਜ ਸਭਾ ਹੋਈ ਮੁਲਤਵੀ

ਪੀਐਨਬੀ ਘੋਟਾਲੇ ਨੂੰ ਲੈਕੇ ਵਿਰੋਧੀਆਂ ਦਾ ਰਾਜ ਸਭਾ ਵਿੱਚ ਹੰਗਾਮਾ,30 ਮਿੰਟ ਵਿੱਚ ਦੋ ਵਾਰ ਰਾਜ ਸਭਾ ਹੋਈ ਮੁਲਤਵੀ

 • Share this:
  ਸੰਸਦ ਦੇ ਬਜਟ ਸੈਸ਼ਨ ਦੇ ਦੂਜੇ ਭਾਗ ਦੀ ਸ਼ੁਰੂਆਤ ਬੜੀ ਹੰਗਾਮੇਦਾਰ ਹੋਈ।ਆਂਧਰਾ ਪ੍ਰਦੇਸ਼ ਦੇ ਲਈ ਵਿਸ਼ੇਸ਼ ਦਰਜੇ ਦੀ ਮੰਗ ਨੂੰ ਲੈਕੇ ਟੀਡੀਪੀ ਸੰਸਦਾਂ ਨੇ ਲੋਕਸਭਾ ਅਤੇ ਰਾਜਸਭਾ ਵਿੱਚ ਜਮਕੇ ਹੰਗਾਮਾ ਕੀਤਾ।ਜਿਸ ਕਾਰਨ 10 ਮਿਨਟ ਦੇ ਅੰਦਰ ਹੀ ਦੋਨੇਂ ਸਦਨਾਂ ਦੀ ਕਾਰਵਾਈ ਦੁਪਹਿਰ ਤੱਕ ਮੁਲਤਵੀ ਕਰਨੀ ਪਈ।

  ਉੱਥੇ ਹੀ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਦੁਆਰਾ ਪੰਜਾਬ ਨੈਸ਼ਨਲ ਬੈਂਕ ਦੇ ਨਾਲ 12,700 ਕਰੋੜ ਦੇ ਘਪਲੇ ਨੂੰ ਲੈਕੇ ਲੋਕਸਭਾ ਅਤੇ ਰਾਜਸਭਾ ਵਿੱਚ ਵਿਰੋਧੀ ਪਾਰਟੀਆਂ ਨੇ ਖ਼ੂਬ ਹੰਗਾਮਾ ਕੀਤਾ।ਦਰਅਸਲ ਵਿਰੋਧੀਆਂ ਨੇ ਇਸ ਸੈਸ਼ਨ ਵਿੱਚ ਬੈਕਿੰਗ ਘੋਟਾਲੇ ਸਮੇਤ ਹੋਰ ਮੁੱਦਿਆਂ ਤੇ ਸਰਕਾਰ ਨੂੰ ਘੇਰਨ ਦੀ ਪੂਰੀ ਰਣਨੀਤੀ ਬਣਾਈ ਹੋਈ ਸੀ।ਉੱਥੇ ਹੀ ਸਰਕਾਰ ਨੇ ਇਸ ਸੈਸ਼ਨ ਵਿੱਚ ਭਗੌੜੇ ਆਰਥਿਕ ਅਪਰਾਧੀ ਬਿੱਲ ਅਤੇ ਤਿੰਨ ਤਲਾਕ ਨਾਲ ਜੁੜੇ ਬਿੱਲ ਪਾਸ ਕਰਨ ਦੀ ਕੋਸ਼ਿਸ਼ ਕਰੇਗੀ।ਇਸ ਤਰ੍ਹਾਂ ਇਸ ਸੈਸ਼ਨ ਵਿੱਚ ਸਰਕਾਰ ਅਤੇ ਵਿਰੋਧੀਆਂ ਦੇ ਵਿੱਚ ਜੰਮਕੇ ਹੰਗਾਮਾ ਹੋਣ ਦੇ ਆਸਾਰ ਹਨ ।
  First published:

  Tags: Adjourned, Fraud, Parliament, Pnb

  ਅਗਲੀ ਖਬਰ