8 ਦਿਨਾਂ ਬਾਅਦ ਮਿਲਿਆ ਲਾਪਤਾ ਜਹਾਜ਼ ਦਾ ਮਲਬਾ, 13 ਲੋਕ ਸਨ ਸਵਾਰ

News18 Punjab
Updated: June 11, 2019, 5:25 PM IST
8 ਦਿਨਾਂ ਬਾਅਦ ਮਿਲਿਆ ਲਾਪਤਾ ਜਹਾਜ਼ ਦਾ ਮਲਬਾ, 13 ਲੋਕ ਸਨ ਸਵਾਰ
News18 Punjab
Updated: June 11, 2019, 5:25 PM IST
ਭਾਰਤੀ ਫੌਜ ਦੇ ਲਾਪਤਾ ਹੋਏ ਜਹਾਜ਼ ਏਐਨ-32 ਬਾਰੇ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਖ਼ਬਰ ਆਈ ਹੈ ਕਿ ਅਰੁਣਾਚਲ ਪ੍ਰਦੇਸ਼ ‘ਚ ਕੁਝ ਮਲਬਾ ਦੇਖਿਆ ਗਿਆ ਹੈ। ਇਸ ਤੋਂ ਬਾਅਦ ਸੈਨਾ ਪੂਰੇ ਇਲਾਕੇ ਦੀ ਖੋਜਬੀਨ ਕਰ ਰਹੀ ਹੈ। ਇਸ ਲਾਪਤਾ ਜਹਾਜ਼ ਏਐਨ-32 ‘ਚ ਕੁੱਲ 13 ਲੋਕ ਸਵਾਰ ਸੀ। ਹਵਾਈ ਸੈਨਾ ਦਾ ਏਐਨ-32 ਤਿੰਨ ਜੂਨ ਤੋਂ ਲਾਪਤਾ ਸੀ। ਇਸ ‘ਚ 8 ਕਰੂ ਮੈਂਬਰਾਂ ਸਮੇਤ 5 ਯਾਤਰੀ ਸਵਾਰ ਸਨ।

ਖਬਰ ਏਜੰਸੀ ANI ਮੁਤਾਬਕ ਜਹਾਜ਼ ਦੇ ਕੁਝ ਹਿੱਸੇ ਅਰੁਣਾਚਲ ਪ੍ਰਦੇਸ਼ ਦੇ ਲੀਪੋ ਸ਼ਹਿਰ ਵਿਚ ਮਿਲੇ ਹਨ। ਇਹ ਥਾਂ ਜਹਾਜ਼ ਦੀ ਉਡਾਨ ਭਰਨ ਵਾਲੀ ਥਾਂ ਤੋਂ 15-20 ਕਿੱਲੋਮੀਟਰ ਉੱਤਰ ਵਿਚ ਹੈ। ਜ਼ਮੀਨ ਤੋਂ 12 ਹਜ਼ਾਰ ਫੁੱਟ ਦੀ ਉਚਾਈ ਉਤੇ ਇਹ ਮਲਬਾ ਮਿਲਿਆ ਹੈ। ਜਹਾਜ਼ ਦੇ ਬਾਕੀ ਹਿੱਸਿਆਂ ਦੀ ਭਾਲ ਲਈ ਆਪ੍ਰੇਸ਼ਨ ਜਾਰੀ ਹੈ। ਹਵਾਈ ਫੌਜ ਨੇ ਬਿਆਨ ਜਾਰੀ ਕਰਕੇ ਦੱਸਿਆ ਹੈ ਕਿ ਜਿਸ ਇਲਾਕੇ ਵਿਚ ਖੋਜ ਕੀਤੀ ਜਾ ਰਹੀ ਸੀ IAF Mi-17 ਹੈਲੀਕਾਪਟਰ ਵੱਲੋਂ ਅਨੁਮਾਨਿਤ AN-32 ਦੇ ਮਲਬੇ ਨੂੰ ਅੱਜ 16 ਕਿੱਲੋਮੀਟਰ ਉੱਤਰ ਵਿਚ ਤਕਰੀਬਨ 12000 ਫੁੱਟ ਦੀ ਉਚਾਈ ਉਤੇ ਵੇਖਿਆ ਹੈ।

Loading...
First published: June 11, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...