ਜੰਮੂ-ਕਸ਼ਮੀਰ ’ਚ 70 ਦਿਨਾਂ ਬਾਅਦ ਵੱਜੀ ਮੋਬਾਇਲ ਦੀ ਘੰਟੀ

News18 Punjab
Updated: October 14, 2019, 3:29 PM IST
share image
ਜੰਮੂ-ਕਸ਼ਮੀਰ ’ਚ 70 ਦਿਨਾਂ ਬਾਅਦ ਵੱਜੀ ਮੋਬਾਇਲ ਦੀ ਘੰਟੀ
ਜੰਮੂ-ਕਸ਼ਮੀਰ ’ਚ 70 ਦਿਨਾਂ ਬਾਅਦ ਵੱਜੀ ਮੋਬਾਇਲ ਦੀ ਘੰਟੀ

ਜੰਮੂ-ਕਸ਼ਮੀਰ (Jammu kashmir) ਵਿਚ 70 ਦਿਨਾਂ ਬਾਅਦ ਅੱਜ ਪੋਸਟਪੇਡ ਮੋਬਾਇਲ ਸੇਵਾਵਾਂ (Postpaid Mobile Service) ਸ਼ੁਰੂ ਕਰ ਦਿੱਤੀਆਂ ਹਨ। ਇੰਟਰਨੈਟ ਸੇਵਾਵਾਂ (Internet Service) ਨੂੰ ਮੁੜ ਸ਼ੁਰੂ ਕਰਨ ਬਾਰ ਕੋਈ ਫੈਸਲਾ ਨਹੀਂ ਲਿਆ ਹੈ।ਵਾਦੀ ਵਿਚ 66 ਲੱਖ ਦੇ ਕਰੀਬ ਮੋਬਾਇਲ ਗਾਹਕ ਹਨ, ਇਨ੍ਹਾਂ ਵਿਚ ਲਗਭਗ 40 ਲੱਖ ਗਾਹਕਾਂ ਕੋਲ ਪੋਸਟ-ਪੇਡ ਸੁਵਿਧਾਵਾਂ ਹਨ।

  • Share this:
  • Facebook share img
  • Twitter share img
  • Linkedin share img
ਜੰਮੂ-ਕਸ਼ਮੀਰ (Jammu kashmir) ਵਿਚ ਧਾਰਾ 370 (Article 370) ਖਤਮ ਕਰਨ ਅਤੇ ਸੂਬੇ ਨੂੰ ਕੇਂਦਰੀਸ਼ਾਸਿਤ ਪ੍ਰਦੇਸ਼ ਬਣਾਉਣ ਦੇ 70 ਦਿਨਾਂ ਬਾਅਦ ਅੱਜ ਪੋਸਟਪੇਡ ਮੋਬਾਇਲ ਸੇਵਾਵਾਂ (Postpaid Mobile Service) ਸ਼ੁਰੂ ਕਰ ਦਿੱਤੀਆਂ ਹਨ। ਹੁਣੇ ਇੰਟਰਨੈਟ ਸੇਵਾਵਾਂ (Internet Service) ਨੂੰ ਮੁੜ ਸ਼ੁਰੂ ਕਰਨ ਬਾਰ ਕੋਈ ਫੈਸਲਾ ਨਹੀਂ ਲਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਸੀਂ ਰਾਜ ਦੀ ਸੁਰੱਖਿਆ ਉਤੇ ਨਜ਼ਰ ਰੱਖੀ ਹੋਈ ਹੈ ਅਤੇ ਬਹੁਤ ਛੇਤੀ ਇੰਟਰਨੈਟ ਸੇਵਾ ਬਹਾਲ ਕਰ ਦਿੱਤੀ ਜਾਵੇਗੀ। ਜੰਮੂ-ਕਸ਼ਮੀਰ ਵਿਚ ਆਮ ਜੀਵਨ ਨੂੰ ਪਟੜੀ ’ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਕੂਲ ਅਤੇ ਕਾਲਜਾਂ ਨੂੰ ਪਹਿਲਾਂ ਹੀ ਖੋਲ ਦਿੱਤਾ ਸੀ ਅਤੇ ਅੱਜ ਪੋਸਟਪੇਡ ਸੇਵਾ ਸ਼ੁਰੂ ਕਰ ਦਿੱਤੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਹੁਣ ਸੂਬੇ ਵਿਚ ਪ੍ਰੀ-ਪੇਡ ਸੇਵਾ ਬਹਾਲ ਕਰਨ ਬਾਰੇ ਕੰਮ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਵਾਦੀ ਵਿਚ 66 ਲੱਖ ਦੇ ਕਰੀਬ ਮੋਬਾਇਲ ਗਾਹਕ ਹਨ, ਇਨ੍ਹਾਂ ਵਿਚ ਲਗਭਗ 40 ਲੱਖ ਗਾਹਕਾਂ ਕੋਲ ਪੋਸਟ-ਪੇਡ ਸੁਵਿਧਾਵਾਂ ਹਨ। ਕੇਂਦਰ ਵੱਲੋਂ ਯਾਤਰੀਆਂ ਲਈ ਵਾਦੀ ਖੋਲਣ ਦੀ ਸਲਾਹ ਜਾਰੀ ਕਰਨ ਦੇ ਦੋ ਦਿਨਾਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਟ੍ਰੈਵਲ ਐਸੋਸ਼ੀਏਸ਼ਨ ਨੇ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਸੀ, ਜਿਸ ਵਿਚ ਕਿਹਾ ਸੀ ਕਿ ਜਿੱਥੇ ਕੋਈ ਵੀ ਮੋਬਾਇਲ ਕੰਮ ਨਹੀਂ ਕਰੇਗਾ, ਉਥੇ ਕੋਈ ਵੀ ਯਾਤਰੀ ਨਹੀਂ ਜਾਵੇਗਾ।
ਕਾਬਲੇਗੌਰ ਹੈ ਕਿ ਜੰਮ-ਕਸ਼ਮੀਰ ਵਿਚ ਕੇਂਦਰ ਵੱਲੋਂ ਸੰਵਿਧਾਨ ਦੀ ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ 5 ਅਗੱਸਤ ਨੂੰ ਸੂਬੇ ਵਿਚ ਮੋਬਾਇਲ ਸੇਵਾ ਬੰਦ ਕਰ ਦਿੱਤੀ ਗਈ ਸੀ। 17 ਅਗਸਤ ਨੂੰ ਥੋੜੀ ਜਿਹੀਆਂ ਫਿਕਸਡ ਟੈਲੀਫੋਨ ਸੇਵਾ ਨੂੰ ਸ਼ੁਰੂ ਕੀਤਾ ਗਿਆ ਸੀ ਅਤੇ 4 ਸਤੰਬਰ ਤੱਕ ਲਗਭਗ 50,000 ਦੀ ਗਿਣਤੀ ਵਾਲੀ ਸਾਰੀ ਲੈਂਡਲਾਇਨ ਨੂੰ ਚਾਲੂ ਕਰ ਦਿੱਤੀਆਂ ਸਨ।
First published: October 14, 2019, 3:29 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading