• Home
  • »
  • News
  • »
  • national
  • »
  • PATNA 19 OUT OF 20 CONVICTED BY SAKET COURT INCLUDING BRAJESH THAKUR IN MUZAFFARPUR SHELTER HOME CASE

ਮੁਜ਼ੱਫਰਪੁਰ ਸ਼ੈਲਟਰ ਹੋਮ ਕੇਸ:  ਬ੍ਰਜੇਸ਼ ਠਾਕੁਰ ਸਣੇ 19 ਦੋਸ਼ੀ ਕਰਾਰ, ਫੈਸਲਾ ਸੁਣਦੇ ਹੀ ਇਕ ਦੋਸ਼ੀ ਨੇ...

ਮੁਜ਼ੱਫਰਪੁਰ ਸ਼ੈਲਟਰ ਹੋਮ ਕੇਸ:  ਬ੍ਰਜੇਸ਼ ਠਾਕੁਰ ਸਣੇ 19 ਦੋਸ਼ੀ ਕਰਾਰ

ਮੁਜ਼ੱਫਰਪੁਰ ਸ਼ੈਲਟਰ ਹੋਮ ਕੇਸ:  ਬ੍ਰਜੇਸ਼ ਠਾਕੁਰ ਸਣੇ 19 ਦੋਸ਼ੀ ਕਰਾਰ

  • Share this:
    ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲੇ ‘ਚ ਦਿੱਲੀ ਦੀ ਸਾਕੇਤ ਕੋਰਟ (Saket Court) ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਮੁੱਖ ਮੁਲਜ਼ਮ ਬ੍ਰਜੇਸ਼ ਠਾਕੁਰ ਸਣੇ 19 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ, ਜਦੋਂ ਕਿ ਇਕ ਨੂੰ ਬਰੀ ਕਰ ਦਿੱਤਾ ਗਿਆ ਹੈ।

    ਬਿਹਾਰ ਦੇ ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲੇ (Muzaffarpur Shelter Home Rape Case) ‘ਚ ਦਿੱਲੀ ਦੀ ਸਾਕੇਤ ਕੋਰਟ (Saket Court) ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਇਸ ‘ਚ ਮੁੱਖ ਮੁਲਜ਼ਮ ਬ੍ਰਜੇਸ਼ ਠਾਕੁਰ ਸਣੇ 19 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ, ਜਦੋਂ ਕਿ ਇਕ ਨੂੰ ਬਰੀ ਕਰ ਦਿੱਤਾ ਗਿਆ ਹੈ। ਅਦਾਲਤ ਦਾ ਫੈਸਲਾ ਸੁਣਦੇ ਹੀ ਇਕ ਦੋਸ਼ੀ ਕੋਰਟ ‘ਚ ਰੋਣ ਲੱਗਾ। ਉਸ ਨੇ ਕਿਹਾ ਕਿ ਜੱਜ ਸਾਹਿਬ ਮੈਂ ਕੁਝ ਨਹੀਂ ਕੀਤਾ।

    ਇਸ ਮਾਮਲੇ ‘ਚ ਫੈਸਲਾ ਹੁਣ ਤੱਕ ਤਿੰਨ ਵਾਰ ਟਲ ਚੁੱਕਿਆ ਸੀ, ਪਰ ਅੱਜ ਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ। ਬ੍ਰਜੇਸ਼ ਠਾਕੁਰ ਨੂੰ ਰੇਪ ਅਤੇ ਜੁਵੇਨਾਈਲ ਜਸਟਿਸ ਐਕਟ ਦੇ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ।

    ਦੱਸ ਦਈਏ ਕਿ ਪੂਰਾ ਮਾਮਲਾ ਬਿਹਾਰ ਦੇ ਸ਼ੈਲਟਰ ਹੋਮ ‘ਚ ਨਾਬਾਲਿਗ ਬੱਚੀਆਂ ਅਤੇ ਲੜਕੀਆਂ ਨਾਲ ਬਲਾਤਕਾਰ ਨਾਲ ਜੁੜਿਆ ਹੋਇਆ ਹੈ। ਦਰਅਸਲ, ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸ (TISS) ਦੀ ਰਿਪੋਰਟ ‘ਚ ਕਈ ਸ਼ੈਲਟਰ ਹੋਮ ‘ਚ ਬੱਚੀਆਂ ਦੇ ਸ਼ੋਸ਼ਣ ਦੀ ਗੱਲ ਸਾਹਮਣੇ ਆਈ ਸੀ।

    ਫਰਵਰੀ 2019 ਚ ਦਿੱਲੀ ਟਰਾਂਸਫਰ ਕੀਤਾ ਗਿਆ ਸੀ ਕੇਸ

    ਸੁਪਰੀਮ ਕੋਰਟ ਨੇ ਸ਼ੈਲਟਰ ਹੋਮ ਕੇਸ ਨੂੰ 7 ਫਰਵਰੀ 2019 ਨੂੰ ਬਿਹਾਰ ਤੋਂ ਦਿੱਲੀ ਟਰਾਂਸਫਰ ਕੀਤਾ ਸੀ। ਇਸ ਤੋਂ ਬਾਅਦ 23 ਫਰਵਰੀ ਤੋਂ ਇਸ ਮਾਮਲੇ ਦੀ ਸਾਕੇਤ ਕੋਟਰ ‘ਚ ਸੁਣਵਾਈ ਚੱਲ ਰਹੀ ਸੀ। ਲਗਭਗ 7 ਮਹੀਨੇ ਦੀ ਸੁਣਵਾਈ ਤੋਂ ਬਾਅਦ 30 ਸਤੰਬਰ ਨੂੰ ਸਾਕੇਤ ਕੋਰਟ ਨੇ ਇਸ ਮਾਮਲੇ ‘ਚ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ।

    ਫੈਸਲਾ ਸੁਣਦੇ ਹੀ ਕੋਰਟ ਚ ਰੋਣ ਲੱਗੇ ਦੋਸ਼ੀ

    ਅਦਾਲਤ ਦਾ ਫੈਸਲਾ ਸੁਣਦੇ ਹੀ ਇਕ ਦੋਸ਼ੀ ਕੋਰਟ ‘ਚ ਰੋਣ ਲੱਗਾ। ਉਸ ਨੇ ਕਿਹਾ ਕਿ ਜੱਜ ਸਾਹਿਬ ਮੈਂ ਕੁਝ ਨਹੀਂ ਕੀਤਾ, ਫਿਰ ਮੈਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ। ਇਸ ਉਤੇ ਫੈਸਲਾ ਦੇਣ ਵਾਲੇ ਜੱਜ ਨੇ ਕਿਹਾ ਕਿ ਉਸ ਨੂੰ ਉਤਲੀ ਅਦਾਲਤ ‘ਚ ਅਪੀਲ ਕਰਨ ਦੀ ਪੂਰੀ ਖੁੱਲ੍ਹ ਹੈ। ਇਸ ਤੋਂ ਇਲਾਵਾ ਇਸ ਮਾਮਲੇ ‘ਚ ਦੋਸ਼ੀ ਕਰਾਰ ਇਕ ਔਰਤ ਵੀ ਰੋਣ ਲੱਗੀ। ਸਜਾ ਉਤੇ ਹੁਣ 28 ਜਨਵਰੀ ਨੂੰ ਕੋਰਟ ‘ਚ ਬਹਿਸ ਹੋਵੇਗੀ।

    First published: