ਇਸ ਵਾਰ ਰਾਸ਼ਟਰਵਾਦ ਦੇ ਨਾਮ 'ਤੇ ਲੜੀਆਂ ਜਾਣਗੀਆਂ ਚੋਣਾਂ-ਨੀਤੀਸ਼ ਕੁਮਾਰ

ਇਸ ਵਾਰ ਰਾਸ਼ਟਰਵਾਦ ਦੇ ਨਾਮ 'ਤੇ ਲੜੀਆਂ ਜਾਣਗੀਆਂ ਚੋਣਾਂ-ਨੀਤੀਸ਼ ਕੁਮਾਰ

 • Share this:
  ਨੈੱਟਵਰਕ18 ਦੇ ਗਰੁੱਪ ਐਡੀਟਰ ਰਾਹੁਲ ਜੋਸ਼ੀ ਨੂੰ ਦਿੱਤੇ ਇੰਟਰਵੀਊ ਵਿੱਚ ਬਾਲਾਕੋਟ ਏਅਰ ਸਟ੍ਰਾਈਕ ਉੱਤੇ ਸੰਤੁਸ਼ਟੀ ਜਤਾਉਂਦੇ ਹੋਏ ਬਿਹਾਰ ਦੇ ਸੀਮੀਐੱਮ ਨੀਤੀਸ਼ ਕੁਮਾਰ ਨੇ ਕਿਹਾ ਕਿ ਰਾਸ਼ਟਰ ਉੱਤੇ ਕਿਸੇ ਤਰ੍ਹਾਂ ਦਾ ਹਮਲਾ ਜਾਂ ਖਤਰਾ ਹੋਵੇ ਤਾਂ ਪੂਰਾ ਦੇਸ਼ ਇੱਕਜੁਟ ਹੋ ਜਾਂਦਾ ਹੈ। ਇਸ ਵਿੱਚ ਕੋਈ ਰਾਜਨੀਤਿਕ ਗੱਲ ਨਹੀਂ ਹੈ। ਜਿਨ੍ਹਾਂ ਦੇ ਹੱਥ ਵਿੱਚ ਅਗਵਾਈ ਹੈ। ਉਸਦਾ ਸਿਹਰਾ ਉਨ੍ਹਾਂ ਨੂੰ ਹੀ ਜਾਂਦਾ ਹੈ। ਇਸਦੇ ਲਈ ਲੋਕਾਂ ਨੂੰ ਮੋਦੀ ਜੀ ਦੇ ਪ੍ਰਤੀ ਸਮਾਨ ਦਾ ਭਾਵ ਹੈ। ਦਰਅਸਲ ਨੀਤੀਸ਼ ਕੁਮਾਰ ਰਾਸ਼ਟਰਵਾਦ ਦੇ ਮਾਹੌਲ ਵਿੱਚ ਚੋਣ ਨੂ ਲੈ ਕੇ ਪੁੱਛੇ ਇੱਕ ਸਵਾਲ ਦਾ ਜਵਾਬ ਦੇ ਰਹੇ ਸਨ।

  ਉੱਥੇ ਹੀ ਜਨਤਾ ਦਲ ਯੂਨਾਈਟੇਡ(ਜੇਡੀਯੂ) ਦੇ ਰਾਸ਼ਟਰੀ ਉੱਪ ਪ੍ਰਧਾਨ ਪ੍ਰਸ਼ਾਂਤ ਕਿਸ਼ੋਰ ਦੀ ਨਿਰਾਜਗੀ ਨੂੰ ਲੈ ਕੇ ਮੁੱਖਮੰਤਰੀ ਨੀਤੀਸ਼ ਕੁਮਾਰ ਨੇ ਕਿਹਾ ਕਿ ਜੇਕਰ ਪ੍ਰਸ਼ਾਂਤ ਨੂੰ ਕੋਈ ਦਿੱਕਤ ਹੈ ਤਾਂ ਉਹ ਸਮਝੇ। ਸੀਐੱਮ ਨੇ ਕਿਹਾ, ‘ਪ੍ਰਸ਼ਾਂਤ ਕਿਸ਼ੋਰ ਪਾਰਟੀ ਦਾ ਹਿੱਸਾ ਹੈ। ਉਹ ਪਾਰਟੀ ਦੇ ਉੱਪ ਪ੍ਰਧਾਨ ਹਾ। ਚੋਣ ਵਿੱਚ ਪ੍ਰਸ਼ਾਂਤ ਕਿਸ਼ੋਰ ਪਾਰਟੀ ਦੇ ਸਟਾਰ ਪ੍ਰਚਾਰਕ ਹਨ। ਪਾਰਟੀ ਵਿੱਚ ਆਪਣੀ ਭੂਮਿਕਾ ਨੂੰ ਲੇਕੇ ਜੇਕਰ ਉਨ੍ਹਾਂ ਨੂੰ ਕੋਈ ਭੁਲੇਖਾ ਹੈ ਤਾਂ ਇਹ ਉਨ੍ਹਾਂ ਦੀ ਦਿੱਕਤ ਹੈ।‘   

  ਨੈੱਟਵਰਕ 18 ਗਰੁੱਪ ਦੇ ਐਡੀਟਰ ਰਾਹੁਲ ਜੋਸ਼ੀ ਨਾਲ ਇਕ ਵਿਸ਼ੇਸ਼ ਇੰਟਰਵਿਊ 'ਚ ਬਿਹਾਰ ਦੇ ਮੁੱਖ ਮੰਤਰੀ ਨੇ ਕਿਹਾ ਕਿ ਸ਼ਾਹਨਵਾਜ਼ ਹੁਸੈਨ ਦੀ ਟਿੱਪਣੀ ਗੈਰ ਜਿੰਮੇਦਾਰੀ ਵਾਲੀ ਹੈ। ਨੀਤੀਸ਼ ਨੇ ਕਿਹਾ ਕਿ ਭਾਜਪਾ ਨੂੰ ਆਪਣੇ ਇਸ ਬਿਆਨ ਉੱਤੇ ਸਫਾਈ ਦੇਣੀ ਚਾਹੀਦੀ ਹੈ।

  ਨੀਤੀਸ਼ ਨੇ ਕਿਹਾ, "ਉਨ੍ਹਾਂ ਨੇ ਭਾਗਲਪੁਰ ਸੀਟ 'ਤੇ ਪਹਿਲੀ ਜਿੱਤ ਜੇਡੀਊ ਦੀ ਮਦਦ ਨਾਲ ਦਰਜ ਕੀਤੀ ਸੀ। ਉਸਨੇ ਖੁਦ ਉਨ੍ਹਾਂ ਨੂੰ ਜਿੱਤਣ ਵਿੱਚ ਮਦਦ ਕੀਤੀ ਸੀ। ਉਸ ਦਾ ਬਿਆਨ ਗ਼ੈਰ-ਜ਼ਿੰਮੇਵਾਰਾਨਾ ਹੈ। ਉਨ੍ਹਾਂ ਨੂੰ ਹੁਣੇ ਹੀ ਇਸ ਨੂੰ ਵਾਪਸ ਲੈਣਾ ਚਾਹੀਦਾ ਹੈ, ਬਲਕਿ ਭਾਜਪਾ ਨੂੰ ਇਸ ਦੀ ਸਪੱਸ਼ਟੀਕਰਨ ਵੀ ਦੇਣੀ ਚਾਹੀਦੀ ਹੈ। "

  ਹੁਸੈਨ ਨੇ 23 ਮਾਰਚ ਨੂੰ ਟਵੀਟ ਕੀਤਾ ਕਿ ਉਹ ਭਾਗਲਪੁਰ ਤੋਂ ਚੋਣ ਨਹੀਂ ਲੜਣਗੇ। ਉਸਨੇ ਸੰਕੇਤ-ਇਸ਼ਾਰੇ ਵਿਚ ਆਪਣੇ ਟਿਕਟ ਕੱਟਣ ਲਈ JDU ਨੂੰ ਜ਼ਿੰਮੇਵਾਰ ਦੱਸਿਆ ਸੀ।

  ਦੱਸ ਦੇਈਏ ਕਿ ਸ਼ਾਹਨਵਾਜ ਹੂਸੈਨ ਨੇ ਇਲਜ਼ਾਮ ਲਗਾਇਆ ਸੀ ਕਿ ਨੀਤੀਸ਼ ਕੁਮਾਰ ਦੇ  ਕਹਿਣ ਉੱਤੇ ਬੀਜੇਪੀ ਨੇ ਭਾਗਲਪੁਰ ਤੋਂ ਉਸਦਾ ਟਿਕਟ ਕੱਟ ਦਿੱਤਾ। ਜਾਣਕਾਰੀ ਲਈ ਗਠਬੰਧਨ ਧਰਮ ਤਹਿਤ ਭਾਗਲਪੁਰ ਲੋਕ ਸਭਾ ਸੀਟ JDU ਦੇ ਖਾਤੇ ਵਿੱਚ ਗਈ ਹੈ। ਜਦਕਿ 2014 ਵਿੱਚ ਸ਼ਾਹਨਾਵਾਜ ਨੇ ਇੱਥੋਂ ਚੋਣ ਲੜਿਆ ਸੀ ਤੇ ਹਾਰ ਗਏ ਸਨ।
  First published: