ਇਸ ਸਮੇਂ ਬਿਹਾਰ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪਟਨਾ 'ਚ ਵੱਡਾ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਸਾਨੂੰ ਮਰਨਾ ਮਨਜ਼ੂਰ ਹੈ, ਪਰ ਉਨ੍ਹਾਂ ਨਾਲ (ਭਾਜਪਾ) ਜਾਣਾ ਮਨਜ਼ੂਰ ਨਹੀਂ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਘੱਟ ਗਿਣਤੀ ਦੀਆਂ ਵੋਟਾਂ ਵੀ ਮਿਲੀਆਂ, ਹੁਣ ਭਾਜਪਾ ਭੁੱਲ ਗਈ ਹੈ ਕਿ ਇਹ ਵੋਟਾਂ ਕਿਵੇਂ ਮਿਲੀਆਂ। ਇਸ ਵਾਰ ਉਹ ਸਾਨੂੰ ਹੀ ਹਰਾ ਕੇ ਸਾਡੀਆਂ ਵੋਟਾਂ ਲੈ ਕੇ ਜਿੱਤ ਗਏ ਤੇ ਹੁਣ ਬੋਲ ਰਹੇ ਹਨ। ਅਸੀਂ ਤਾਂ ਅਟਲ-ਅਡਵਾਨੀ ਦੇ ਹੱਕ ਵਿੱਚ ਸੀ, ਹੁਣ ਜੋ ਇਹ ਲੋਕ ਆ ਗਏ ਹਨ, ਸਭ ਕੁਝ ਬਦਲ ਰਹੇ ਹਨ। ਨਾਮ ਬਦਲ ਰਹੇ ਹਨ।
#WATCH बापू तो सबको बचा रहे थे, सबको लेकर चलते थे इसलिए तो उनकी हत्या हुई। ये किसी को नहीं भूलना है, ये लोग जितना भी भूलवाना चाहें, झगड़ा करवाना चाहें भूलना नहीं है। हमें तो मर जाना कबूल है उनके साथ जाना कबूल नहीं है: बिहार के मुख्यमंत्री नीतीश कुमार, पटना pic.twitter.com/7dq57QzXxp
— ANI_HindiNews (@AHindinews) January 30, 2023
ਨਿਤੀਸ਼ ਕੁਮਾਰ ਨੇ ਕਿਹਾ ਕਿ ਬਾਪੂ ਤਾਂ ਸਭ ਨੂੰ ਬਚਾ ਰਹੇ ਸੀ, ਸਭ ਨੂੰ ਨਾਲ ਲੈ ਕੇ ਚੱਲਦੇ ਸੀ, ਇਸੇ ਲਈ ਉਨ੍ਹਾਂ ਦੀ ਹੱਤਿਆ ਹੋਈ। ਇਹ ਕਿਸੇ ਨੂੰ ਨਹੀਂ ਭੁੱਲਣਾ ਹੈ, ਇਹ ਲੋਕ ਭਾਵੇਂ ਜਿੰਨਾ ਮਰਜ਼ੀ ਭੁਲਵਾਉਣਾ ਚਾਹੁਣ, ਝਗੜਾ ਕਰਵਾਉਣਾ ਚਾਹੁਣ, ਇਹ ਭੁੱਲਣਾ ਨਹੀਂ ਚਾਹੀਦਾ। ਸਾਨੂੰ ਤਾਂ ਮਰ ਜਾਣਾ ਕਾਬੂਲ ਹੈ, ਪਰ ਉਹਨਾਂ ਦੇ ਨਾਲ ਜਾਣਾ ਮਨਜ਼ੂਰ ਨਹੀਂ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: BJP, BJP Protest, Modi government, Nitish Kumar, PM Modi