ਵਿਸ਼ੇਸ਼ ਸੀਬੀਆਈ ਅਦਾਲਤ ਨੇ ਚਾਰਾ ਘੁਟਾਲੇ (Fodder Scam) ਨਾਲ ਜੁੜੇ ਇਕ ਹੋਰ ਮਾਮਲੇ ਵਿੱਚ ਖ਼ਜ਼ਾਨੇ ’ਚੋਂ ਗ਼ੈਰਕਾਨੂੰਨੀ ਤਰੀਕੇ ਨਾਲ ਰਾਸ਼ੀ ਕਢਵਾਉਣ ਲਈ ਦੋਸ਼ੀ ਠਹਿਰਾਏ ਗਏ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਤੇ ਰਾਸ਼ਟਰੀ ਜਨਤਾ ਦਲ ਦੇ ਆਗੂ ਲਾਲੂ ਪ੍ਰਸਾਦ ਯਾਦਵ ਨੂੰ ਪੰਜ ਸਾਲ ਦੀ ਸਜ਼ਾ ਤੇ 60 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ।
ਲਾਲੂ ਯਾਦਵ ਤੋਂ ਇਲਾਵਾ ਚਾਰਾ ਘੁਟਾਲੇ ਦੇ ਇਸ ਵੱਡੇ ਮਾਮਲੇ ਵਿੱਚ 37 ਹੋਰਨਾਂ ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ ਹੈ। ਸਜ਼ਾ ਸੁਣਾਏ ਜਾਣ ਤੋਂ ਬਾਅਦ ਲਾਲੂ ਯਾਦਵ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਜਵਾਬ 'ਚ ਕੁਝ ਲਾਈਨਾਂ ਟਵੀਟ ਕੀਤੀਆਂ ਗਈਆਂ। ਲਾਲੂ ਯਾਦਵ ਨੇ ਲਿਖਿਆ…
ਬੇਇਨਸਾਫ਼ੀ ਅਸਮਾਨਤਾ ਨਾਲ
ਤਾਨਾਸ਼ਾਹੀ ਜੁਲਮੀ ਸੱਤਾ ਨਾਲ
ਲੜਿਆ ਹਾਂ ਲੜਦਾ ਰਹਾਂਗਾ
ਪਾ ਕੇ ਅੱਖਾਂ ਵਿੱਚ ਅੱਖਾਂ
ਸੱਚ ਜਿਸਦੀ ਤਾਕਤ ਹੈ
ਨਾਲ ਹੈ ਦਿਸਦੇ ਜਨਤਾ
ਉਸ ਦੇ ਹੌਸਲੇ ਕੀ ਤੋੜਨਗੀਆਂ ਸਲਾਖਾਂ
ਜਾਣੋ ਕੀ ਹੈ ਮਾਮਲਾ
ਡੋਰੰਡਾ ਟ੍ਰੇਜ਼ਰੀ ਕੇਸ ਚਾਰਾ ਘੁਟਾਲੇ ਦੇ ਅਹਿਮ ਕੇਸਾਂ ਵਿੱਚੋਂ ਇੱਕ ਹੈ। 1990-92 ਦੇ ਦਰਮਿਆਨ ਅਫਸਰਾਂ ਅਤੇ ਆਗੂਆਂ ਵੱਲੋਂ ਜਾਅਲਸਾਜ਼ੀ ਕਰਕੇ 67 ਜਾਅਲੀ ਅਲਾਟਮੈਂਟ ਪੱਤਰਾਂ ਦੇ ਆਧਾਰ 'ਤੇ ਚਾਈਬਾਸਾ ਖਜ਼ਾਨੇ ਤੋਂ 33.67 ਕਰੋੜ ਰੁਪਏ ਦੀ ਗੈਰ-ਕਾਨੂੰਨੀ ਨਿਕਾਸੀ ਕੀਤੀ ਗਈ।
ਇਸ ਮਾਮਲੇ ਵਿੱਚ 1996 ਵਿੱਚ ਕੇਸ ਦਰਜ ਹੋਇਆ ਸੀ। ਇਸ ਮਾਮਲੇ 'ਚ 10 ਔਰਤਾਂ ਵੀ ਦੋਸ਼ੀ ਹਨ। ਮਾਮਲੇ 'ਚ ਚਾਰ ਸਿਆਸਤਦਾਨ, ਦੋ ਸੀਨੀਅਰ ਅਧਿਕਾਰੀ, ਚਾਰ ਅਧਿਕਾਰੀ, ਛੇ ਲੇਖਾ ਦਫ਼ਤਰ, 31 ਪਸ਼ੂ ਪਾਲਣ ਅਧਿਕਾਰੀ ਪੱਧਰ ਅਤੇ 53 ਸਪਲਾਇਰਾਂ ਨੂੰ ਮੁਲਜ਼ਮ ਬਣਾਇਆ ਗਿਆ ਹੈ। ਹੁਣ ਇਸ ਮਾਮਲੇ 'ਚ ਲਾਲੂ ਯਾਦਵ ਸਮੇਤ 99 ਦੋਸ਼ੀ ਹਨ, ਜਿਨ੍ਹਾਂ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Court, Lalu yadav, Patna, Scam