ਨੋਟਿਸ ‘ਚੋਂ ਬੁਰਕਾ ਸ਼ਬਦ ਹਟਾਉਣ ਤੋਂ ਬਾਅਦ ਵੀ ਇਸ ਕਾਲਜ ’ਚ ਜਾਰੀ ਰਹੇਗਾ ਡਰੈਸ ਕੋਡ

News18 Punjabi | News18 Punjab
Updated: January 25, 2020, 6:25 PM IST
share image
ਨੋਟਿਸ ‘ਚੋਂ ਬੁਰਕਾ ਸ਼ਬਦ ਹਟਾਉਣ ਤੋਂ ਬਾਅਦ ਵੀ ਇਸ ਕਾਲਜ ’ਚ ਜਾਰੀ ਰਹੇਗਾ ਡਰੈਸ ਕੋਡ
ਨੋਟਿਸ ‘ਚੋਂ ਬੁਰਕਾ ਸ਼ਬਦ ਹਟਾਉਣ ਤੋਂ ਬਾਅਦ ਵੀ ਇਸ ਕਾਲਜ ’ਚ ਜਾਰੀ ਰਹੇਗਾ ਡਰੈਸ ਕੋਡ,

ਕਾਲਜ ਪ੍ਰਬੰਧਨ ਨੇ ਕਿਹਾ ਕਿ ਵਿਦਿਆਰਥਣਾਂ ਦੀ ਨਾਰਾਜਗੀ ਅਤੇ ਵਿਰੋਧ ਕਰਨ ਦੀ ਖ਼ਬਰ ਤੋਂ ਬਾਅਦ ਨੋਟਿਸ ‘ਚੋਂ ਬੁਰਕਾ ਸ਼ਬਦ ਹਟਾ ਦਿੱਤਾ ਗਿਆ ਹੈ।

  • Share this:
  • Facebook share img
  • Twitter share img
  • Linkedin share img
ਪਟਨਾ ਸਥਿਤ ਜੇਡੀ ਵੀਮੇਂਸ ਕਾਲਜ ਵੱਲੋਂ ਨਵਾਂ ਡਰੇਸ ਕੋਡ ਲਾਗੂ ਕੀਤਾ ਗਿਆ ਇਸ ਸਬੰਧਿਤ ਕਾਲਜ ਪ੍ਰਸਾਸ਼ਨ ਨੇ ਨੋਟਿਸ ਵੀ ਜਾਰੀ ਕੀਤਾ। ਡਰੈਸ ਕੋਡ ਨੂੰ ਲੈਕੇ ਕਾਲਜ ਵੱਲੋਂ ਦੋ ਨੋਟਿਸ ਜਾਰੀ ਕੀਤੇ ਗਏ। ਕਾਲਜ ਪ੍ਰਸਾਸ਼ਨ ਵੱਲੋਂ ਜਾਰੀ ਕੀਤੇ ਗਏ ਪਹਿਲੇ ਨੋਟਿਸ ’ਚ ਬੁਰਕਾ ਪਾਉਣ ਤੇ ਵੀ ਬੈਨ ਲਗਾ ਦਿੱਤਾ ਗਿਆ ਸੀ। ਪਰ ਇਸਦਾ ਵਿਰੋਧ ਕੀਤੇ ਜਾਣ ਤੋਂ ਬਾਅਦ ਦੂਜੇ ਨੋਟਿਸ ਵਿੱਚੋਂ ਬੁਰਕਾ ਸ਼ਬਦ ਹਟਾ ਦਿੱਤਾ ਗਿਆ ਤੇ ਨਵਾਂ ਨੋਟਿਸ ਜਾਰੀ ਕੀਤਾ ਗਿਆ। ਹਾਲਾਂਕਿ ਨਵਾਂ ਨੋਟਿਸ ਜਾਰੀ ਹੋਣ ਤੋਂ ਬਾਅਦ ਵੀ ਡ੍ਰੈਸ ਕੋਡ ਜਾਰੀ ਰਹੇਗਾ। ਜੇਕਰ ਕੋਈ ਵੀ ਵਿਦਿਆਰਥੀ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸਨੂੰ 250 ਰੁਪਏ ਦਾ ਜੁਰਮਾਨਾ ਭਰਨਾ ਹੋਵੇਗਾ।

ਕਾਲਜ ਨੇ ਸਪਸ਼ਟ ਤੌਰ ਤੇ ਕਹਿ ਦਿੱਤਾ ਹੈ ਕਿ ਕਿਸੇ ਨੂੰ ਵੀ ਦੁਖ ਪਹੁੰਚਾਉਣ ਦਾ ਉਨ੍ਹਾਂ ਦਾ ਮਕਸਦ ਨਹੀਂ ਹੈ ਸਿਰਫ ਕਾਲਜ ਵਿਚ ਅਨੁਸ਼ਾਸਨ ਦੇ ਲਈ ਅਜਿਹਾ ਕੀਤਾ ਜਾ ਰਿਹਾ ਹੈ। ਪ੍ਰਬੰਧਨ ਨੇ ਇਹ ਵੀ ਕਿਹਾ ਕਿ ਵਿਦਿਆਰਥੀਆਂ ਦੀ ਨਾਰਾਜਗੀ ਅਤੇ ਵਿਰੋਧ ਕਰਨ ਦੀ ਖ਼ਬਰ ਤੋਂ ਬਾਅਦ ਨੋਟਿਸ ਵਿਚੋਂ ਬੁਰਕਾ ਸ਼ਬਦ ਹਟਾ ਦਿੱਤਾ ਗਿਆ ਹੈ। ਦੂਜੇ ਪਾਸੇ  News18 ਦੇ ਨਾਲ ਗੱਲਬਾਤ ਦੌਰਾਨ ਮੁਸਲਿਮ ਵਿਦਿਆਰਥੀਆਂ ਨੇ ਬੁਰਕਾ ਨਾ ਪਾਉਣ ਦੇ ਜਾਰੀ ਨੋਟਿਸ ਤੇ ਵਿਰੋਧ ਜਤਾਇਆ ਸੀ।
First published: January 25, 2020, 6:25 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading