• Home
  • »
  • News
  • »
  • national
  • »
  • PATNA KANGANA RANAUT STATEMENT CONTROVERSY CM NITISH KUMAR SAID PEOPLE SHOULD NOT LISTEN TO THOSE STATEMENTS

ਕੰਗਨਾ ਦੇ ਬਿਆਨ ਬਾਰੇ ਬੋਲੇ ਨਿਤੀਸ਼-ਅਜਿਹੇ ਲੋਕ ਪੁੱਠੇ-ਸਿੱਧੇ ਬਿਆਨ ਦੇ ਕੇ ਚਰਚਾ ਵਿਚ ਰਹਿਣਾ ਚਾਹੁੰਦੇ ਨੇ

ਇਸ ਦਾ ਕੋਈ ਮਤਲਬ ਨਹੀਂ ਹੈ। ਅਜਿਹੇ ਲੋਕਾਂ ਦੀ ਗੱਲ ਜਨਤਕ ਹੀ ਕਿਉਂ ਕੀਤੀ ਗਈ ਅਤੇ ਇਸ ਨੂੰ ਕਿਵੇਂ ਪ੍ਰਚਾਰਿਆ ਗਿਆ। ਕਿਸ ਨੂੰ ਨਹੀਂ ਪਤਾ ਕੇ ਆਜ਼ਾਦੀ ਕਦੋਂ ਮਿਲੀ।

ਕੰਗਨਾ ਦੇ ਬਿਆਨ ਬਾਰੇ ਬੋਲੇ ਨਿਤੀਸ਼ ਕੁਮਾਰ-ਅਜਿਹੇ ਲੋਕਾਂ ਦੀਆਂ ਗੱਲਾਂ ਵੱਲੋਂ ਧਿਆਨ ਹੀ ਕਿਉਂ ਦਿੰਦੇ ਹੋ (ਫਾਇਲ ਫੋਟੋ)

  • Share this:
    ਦੇਸ਼ ਦੀ ਆਜ਼ਾਦੀ ਨੂੰ ਲੈ ਕੇ ਅਦਾਕਾਰਾ ਕੰਗਨਾ ਰਣੌਤ ਦੇ ਬਿਆਨ 'ਤੇ ਸ਼ੁਰੂ ਹੋਇਆ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਨੂੰ ਲੈ ਕੇ ਬਿਹਾਰ ਦੀ ਸਿਆਸਤ ਵੀ ਗਰਮਾ ਗਈ ਹੈ। ਸੋਮਵਾਰ ਨੂੰ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇਸ 'ਤੇ ਕਿਹਾ ਕਿ ਅਜਿਹੀਆਂ ਗੱਲਾਂ 'ਤੇ ਧਿਆਨ ਨਹੀਂ ਦੇਣਾ ਚਾਹੀਦਾ।

    ਇਸ ਦਾ ਕੋਈ ਮਤਲਬ ਨਹੀਂ ਹੈ। ਅਜਿਹੇ ਲੋਕਾਂ ਦੀ ਗੱਲ ਜਨਤਕ ਹੀ ਕਿਉਂ ਕੀਤੀ ਗਈ ਅਤੇ ਇਸ ਨੂੰ ਕਿਵੇਂ ਪ੍ਰਚਾਰਿਆ ਗਿਆ। ਉਨ੍ਹਾਂ ਕਿਹਾ ਕਿ ਕਿਸ ਨੂੰ ਨਹੀਂ ਪਤਾ ਕੇ ਆਜ਼ਾਦੀ ਕਦੋਂ ਮਿਲੀ। ਅਜਿਹੇ ਲੋਕਾਂ ਦੀਆਂ ਗੱਲਾਂ ਵੱਲ ਧਿਆਨ ਹੀ ਨਹੀਂ ਦੇਣਾ ਚਾਹੀਦਾ ਸਗੋਂ ਉਨ੍ਹਾਂ ਦਾ ਮਜ਼ਾਕ ਉਡਾਇਆ ਜਾਣਾ ਚਾਹੀਦਾ ਹੈ। ਅਜਿਹੇ ਲੋਕਾਂ ਨੂੰ ਕੰਮ ਵਿਚ ਕੋਈ ਦਿਲਚਸਪੀ ਨਹੀਂ ਹੁੰਦੀ, ਉਹ ਕੁਝ ਵੀ ਕਹਿ ਕੇ, ਬਿਆਨ ਦੇ ਕੇ ਚਰਚਾ ਵਿਚ ਬਣੇ ਰਹਿਣਾ ਚਾਹੁੰਦੇ ਹਨ।

    ਕੰਗਨਾ ਰਣੌਤ ਦੇ ਬਿਆਨ ਤੋਂ ਨਾਰਾਜ਼ ਬਿਹਾਰ ਕਾਂਗਰਸ ਦੇ ਨੇਤਾਵਾਂ ਨੇ ਸ਼ਨੀਵਾਰ ਨੂੰ ਪਟਨਾ ਦੇ ਸ਼੍ਰੀ ਕ੍ਰਿਸ਼ਨਾ ਪੁਰੀ ਪੁਲਿਸ ਸਟੇਸ਼ਨ 'ਚ ਅਰਜ਼ੀ ਦਾਇਰ ਕੀਤੀ ਸੀ ਅਤੇ ਉਸ (ਕੰਗਨਾ) ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਵੀ ਕੰਗਨਾ ਨੂੰ ਦਿੱਤਾ ਗਿਆ ਪਦਮ ਸ਼੍ਰੀ ਪੁਰਸਕਾਰ ਵਾਪਸ ਲੈਣ ਦੀ ਅਪੀਲ ਕੀਤੀ।

    ਕਾਂਗਰਸ ਨੇਤਾਵਾਂ ਨੇ ਕੰਗਨਾ ਰਣੌਤ ਖਿਲਾਫ ਕਾਰਵਾਈ ਨਾ ਹੋਣ 'ਤੇ ਸੂਬੇ ਭਰ 'ਚ ਅੰਦੋਲਨ ਦੀ ਚਿਤਾਵਨੀ ਦਿੱਤੀ ਸੀ। ਦੱਸ ਦਈਏ ਕਿ ਕੰਗਣਾ ਨੇ ਕਿਹਾ ਸੀ ਕਿ 1947 ਵਿਚ ਜੋ ਆਜ਼ਾਦੀ ਮਿਲੀ, ਉਹ ਭੀਖ ਸੀ, ਅਸਲੀ ਆਜ਼ਾਦੀ 2014 ਵਿਚ (ਮੋਦੀ ਸਰਕਾਰ ਬਣਨ ਨਾਲ) ਮਿਲੀ।
    Published by:Gurwinder Singh
    First published: