
ਨਿਤਿਸ਼ ਕੁਮਾਰ ਨੇ ਸ਼ਾਹਨਵਾਜ਼ ਹੁਸੈਨ ਦੇ ਬਿਆਨ 'ਤੇ ਭਾਜਪਾ ਤੋਂ ਸਪੱਸ਼ਟੀਕਰਨ ਮੰਗਿਆ..
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਅਤੇ ਰਾਸ਼ਟਰੀ ਬੁਲਾਰੇ ਸ਼ਾਹਨਵਾਜ਼ ਹੁਸੈਨ ਨੇ ਲੋਕ ਸਭਾ ਹਲਕੇ 'ਤੇ ਭਾਗਲਪੁਰ ਤੋਂ ਟਿਕਟ ਨਾ ਮਿਲਣ ਉੱਤੇ ਨਾਖੁਸ਼ੀ ਜ਼ਾਹਰ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਕਹਿਣ ਉੱਤੇ ਹੀ ਉਸਨੂੰ ਨਹੀਂ ਦਿੱਤੀ ਗਈ।
ਨੈੱਟਵਰਕ 18 ਗਰੁੱਪ ਦੇ ਐਡੀਟਰ ਰਾਹੁਲ ਜੋਸ਼ੀ ਨਾਲ ਇਕ ਵਿਸ਼ੇਸ਼ ਇੰਟਰਵਿਊ 'ਚ ਬਿਹਾਰ ਦੇ ਮੁੱਖ ਮੰਤਰੀ ਨੇ ਕਿਹਾ ਕਿ ਸ਼ਾਹਨਵਾਜ਼ ਹੁਸੈਨ ਦੀ ਟਿੱਪਣੀ ਗੈਰ ਜਿੰਮੇਦਾਰੀ ਵਾਲੀ ਹੈ। ਨੀਤੀਸ਼ ਨੇ ਕਿਹਾ ਕਿ ਭਾਜਪਾ ਨੂੰ ਆਪਣੇ ਇਸ ਬਿਆਨ ਉੱਤੇ ਸਫਾਈ ਦੇਣੀ ਚਾਹੀਦੀ ਹੈ।
ਨੀਤੀਸ਼ ਨੇ ਕਿਹਾ, "ਉਨ੍ਹਾਂ ਨੇ ਭਾਗਲਪੁਰ ਸੀਟ 'ਤੇ ਪਹਿਲੀ ਜਿੱਤ ਜੇਡੀਊ ਦੀ ਮਦਦ ਨਾਲ ਦਰਜ ਕੀਤੀ ਸੀ। ਉਸਨੇ ਖੁਦ ਉਨ੍ਹਾਂ ਨੂੰ ਜਿੱਤਣ ਵਿੱਚ ਮਦਦ ਕੀਤੀ ਸੀ। ਉਸ ਦਾ ਬਿਆਨ ਗ਼ੈਰ-ਜ਼ਿੰਮੇਵਾਰਾਨਾ ਹੈ। ਉਨ੍ਹਾਂ ਨੂੰ ਹੁਣੇ ਹੀ ਇਸ ਨੂੰ ਵਾਪਸ ਲੈਣਾ ਚਾਹੀਦਾ ਹੈ, ਬਲਕਿ ਭਾਜਪਾ ਨੂੰ ਇਸ ਦੀ ਸਪੱਸ਼ਟੀਕਰਨ ਵੀ ਦੇਣੀ ਚਾਹੀਦੀ ਹੈ। "
ਹੁਸੈਨ ਨੇ 23 ਮਾਰਚ ਨੂੰ ਟਵੀਟ ਕੀਤਾ ਕਿ ਉਹ ਭਾਗਲਪੁਰ ਤੋਂ ਚੋਣ ਨਹੀਂ ਲੜਣਗੇ। ਉਸਨੇ ਸੰਕੇਤ-ਇਸ਼ਾਰੇ ਵਿਚ ਆਪਣੇ ਟਿਕਟ ਕੱਟਣ ਲਈ JDU ਨੂੰ ਜ਼ਿੰਮੇਵਾਰ ਦੱਸਿਆ ਸੀ।
ਦੱਸ ਦੇਈਏ ਕਿ ਸ਼ਾਹਨਵਾਜ ਹੂਸੈਨ ਨੇ ਇਲਜ਼ਾਮ ਲਗਾਇਆ ਸੀ ਕਿ ਨੀਤੀਸ਼ ਕੁਮਾਰ ਦੇ ਕਹਿਣ ਉੱਤੇ ਬੀਜੇਪੀ ਨੇ ਭਾਗਲਪੁਰ ਤੋਂ ਉਸਦਾ ਟਿਕਟ ਕੱਟ ਦਿੱਤਾ। ਜਾਣਕਾਰੀ ਲਈ ਗਠਬੰਧਨ ਧਰਮ ਤਹਿਤ ਭਾਗਲਪੁਰ ਲੋਕ ਸਭਾ ਸੀਟ JDU ਦੇ ਖਾਤੇ ਵਿੱਚ ਗਈ ਹੈ। ਜਦਕਿ 2014 ਵਿੱਚ ਸ਼ਾਹਨਾਵਾਜ ਨੇ ਇੱਥੋਂ ਚੋਣ ਲੜਿਆ ਸੀ ਤੇ ਹਾਰ ਗਏ ਸਨ।
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।