ਨਿਤੀਸ਼ ਕੁਮਾਰ ਨੇ ਸੱਤਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਲਿਆ ਹਲਫ਼

ਨਿਤੀਸ਼ ਕੁਮਾਰ ਨੇ ਸੱਤਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਲਿਆ ਹਲਫ਼

 • Share this:
  ਨਿਤੀਸ਼ ਕੁਮਾਰ ਨੇ ਬਿਹਾਰ ਦੇ ਮੁੱਖ ਮੰਤਰੀ ਵਜੋਂ ਸੱਤਵੀਂ ਵਾਰ ਸਹੁੰ ਚੁੱਕ ਲਈ ਹੈ। ਉਨ੍ਹਾਂ ਤੋਂ ਬਾਅਦ ਤਾਰਕਿਸ਼ੋਰ ਪ੍ਰਸਾਦ ਤੇ ਰੇਣੂ ਦੇਵੀ ਨੇ ਉਪ ਮੁੱਖ ਮੰਤਰੀ ਵਜੋਂ ਹਲਫ਼ ਲਿਆ।

  ਬਿਹਾਰ ਵਿੱਚ ਹਾਲ ਹੀ ਵਿੱਚ ਸਮਾਪਤ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਐਨਡੀਏ ਨੂੰ 125 ਸੀਟਾਂ ਮਿਲੀਆਂ ਸਨ, ਜਿਨ੍ਹਾਂ ਵਿੱਚ ਨਿਤੀਸ਼ ਕੁਮਾਰ ਦੇ ਜਨਤਾ ਦਲ ਯੂਨਾਇਟਿਡ ਨੂੰ 43 ਸੀਟਾਂ ਮਿਲੀਆਂ ਸਨ ਅਤੇ ਭਾਜਪਾ ਨੂੰ 74 ਸੀਟਾਂ। ਤਾਰਕਿਸ਼ੋਰ ਪ੍ਰਸਾਦ ਕਟਿਹਾਰ ਤੋਂ ਚੌਥੀ ਵਾਰ ਵਿਧਾਇਕ ਚੁਣੇ ਗਏ ਹਨ ਅਤੇ ਰੇਣੂ ਦੇਵੀ ਬੇਤੀਆ ਤੋਂ ਵਿਧਾਇਕ ਹਨ। ਬੀਤੇ ਦਿਨੀਂ ਹੋਈ ਮੀਟਿੰਗ ਵਿੱਚ ਤਾਰਕਿਸ਼ੋਰ ਨੂੰ ਭਾਜਪਾ ਵਿਧਾਨ ਮੰਡਲ ਦਾ ਆਗੂ ਅਤੇ ਰੇਣੂ ਦੇਵੀ ਨੂੰ ਉਪ ਆਗੂ ਚੁਣਿਆ ਗਿਆ ਸੀ।

  ਉਧਰ, ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਆਗੂ ਸਮਾਗਮ ਤੋਂ ਦੂਰ ਰਹੇ। ਮੁੱਖ ਮੰਤਰੀ ਸਣੇ ਕੁੱਲ 15 ਮੰਤਰੀਆਂ ਨੇ ਅੱਜ ਨਿਤੀਸ਼ ਕੁਮਾਰ ਦੀ ਅਗਵਾਈ ਹੇਠ ਬਣੀ ਐਨਡੀਏ ਸਰਕਾਰ ਵਿੱਚ ਸਹੁੰ ਚੁੱਕੀ ਹੈ। ਤਾਰਕਿਸ਼ੋਰ ਪ੍ਰਸਾਦ ਅਤੇ ਰੇਨੂੰ ਦੇਵੀ ਨੂੰ ਸਰਕਾਰ ਵਿੱਚ ਉਪ ਮੁੱਖ ਮੰਤਰੀ ਸ਼ਾਮਲ ਕੀਤਾ ਗਿਆ ਹੈ। ਬੀਜੇਪੀ ਨੇਤਾ ਸੁਸ਼ੀਲ ਕੁਮਾਰ ਮੋਦੀ, ਜੋ ਪਿਛਲੇ 15 ਸਾਲਾਂ ਤੋਂ ਨੀਤੀਸ਼ ਕੁਮਾਰ ਦੇ ਨਾਲ ਡਿਪਟੀ ਮੁੱਖ ਮੰਤਰੀ ਵਜੋਂ ਕੰਮ ਕਰ ਰਹੇ ਸਨ, ਨੂੰ ਇਸ ਵਾਰ ਸਰਕਾਰ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ।
  Published by:Gurwinder Singh
  First published:
  Advertisement
  Advertisement