Home /News /national /

ਹੁਣ ਕਾਂਗਰਸ ਤੋਂ ਤੌਬਾ, ਇਹ ਖੁਦ ਡੁੱਬ ਰਹੀ ਹੈ ਤੇ ਸਾਨੂੰ ਵੀ ਡੋਬ ਦੇਵੇਗੀ: ਪ੍ਰਸ਼ਾਂਤ ਕਿਸ਼ੋਰ

ਹੁਣ ਕਾਂਗਰਸ ਤੋਂ ਤੌਬਾ, ਇਹ ਖੁਦ ਡੁੱਬ ਰਹੀ ਹੈ ਤੇ ਸਾਨੂੰ ਵੀ ਡੋਬ ਦੇਵੇਗੀ: ਪ੍ਰਸ਼ਾਂਤ ਕਿਸ਼ੋਰ

 • Share this:

  ਕਾਂਗਰਸ ਲਈ ਕਿਸੇ ਵੇਲੇ ਰਣਨੀਤੀ ਤਿਆਰ ਕਰਨ ਵਾਲੇ ਚੋਣ ਨੀਤੀਘਾੜੇ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ’ਤੇ ਸ਼ਬਦੀ ਹਮਲੇ ਕੀਤੇ। ਵੈਸ਼ਾਲੀ (ਬਿਹਾਰ) ਵਿਚ ਜਨ ਸੁਰਾਜ ਯਾਤਰਾ ਵਿਚ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਉਸ ਦਾ ਰਿਕਾਰਡ ਖਰਾਬ ਕਰ ਦਿੱਤਾ ਹੈ, ਇਸ ਕਰ ਕੇ ਉਹ ਕਾਂਗਰਸ ਨਾਲ ਉਮਰ ਭਰ ਕੰਮ ਨਹੀਂ ਕਰੇਗਾ।

  ਕਾਂਗਰਸ ਅਜਿਹੀ ਪਾਰਟੀ ਹੈ ਜੋ ਆਪਣੀਆਂ ਖਾਮੀਆਂ ਵਿਚ ਸੁਧਾਰ ਨਹੀਂ ਕਰਦੀ, ਉਹ ਖੁਦ ਤਾਂ ਡੁੱਬ ਰਹੀ ਹੈ ਤੇ ਉਨ੍ਹਾਂ ਨੂੰ ਵੀ ਨਕਾਰਾ ਕਰ ਦੇਵੇਗੀ। ਪੀਕੇ ਨੇ ਕਿਹਾ, 'ਕਾਂਗਰਸ ਪਾਰਟੀ ਸੁਧਰ ਨਹੀਂ ਰਹੀ, ਇਹ ਖੁਦ ਡੁੱਬ ਰਹੀ ਹੈ, ਇਹ ਸਾਨੂੰ ਵੀ ਡੋਬ ਦੇਵੇਗੀ। 10 ਸਾਲਾਂ ਵਿੱਚ ਅਸੀਂ 2017 ਵਿੱਚ ਸਿਰਫ਼ ਇੱਕ ਚੋਣ ਹਾਰੇ ਹਾਂ। ਕਾਂਗਰਸ ਨੇ ਸਾਡਾ ਟਰੈਕ ਰਿਕਾਰਡ ਵਿਗਾੜ ਦਿੱਤਾ।

  ਇਸ ਤੋਂ ਬਾਅਦ ਪ੍ਰਸ਼ਾਂਤ ਕਿਸ਼ੋਰ ਨੇ ਆਪਣੀ ਰਣਨੀਤੀ ਕਾਰਨ ਮਿਲੀ ਜਿੱਤ ਦਾ ਪੂਰਾ ਵੇਰਵਾ ਵੀ ਲੋਕਾਂ ਨੂੰ ਦੱਸਿਆ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਕਾਂਗਰਸ ਨੇ ਉਨ੍ਹਾਂ ਦਾ ਟਰੈਕ ਰਿਕਾਰਡ ਵਿਗਾੜਿਆ।

  ਪ੍ਰਸ਼ਾਂਤ ਕਿਸ਼ੋਰ ਨੇ ਦੱਸਿਆ ਕਿ 2015 ਵਿੱਚ ਉਨ੍ਹਾਂ ਨੇ ਬਿਹਾਰ ਮਹਾਗਠਬੰਧਨ ਚੋਣ ਜਿਤਾਈ ਸੀ। 2017 ਵਿੱਚ ਪੰਜਾਬ, 2019 ਵਿੱਚ ਆਂਧਰਾ, 2020 ਵਿੱਚ ਤਾਮਿਲਨਾਡੂ ਅਤੇ ਦਿੱਲੀ, ਪਰ 2017 ਵਿੱਚ ਕਾਂਗਰਸ ਨਾਲ ਕੰਮ ਕੀਤਾ ਅਤੇ ਹਾਰ ਗਏ। ਇਸ ਲਈ ਕਾਂਗਰਸ ਨਾਲ ਕੰਮ ਨਾ ਕਰਨ ਦਾ ਫੈਸਲਾ ਕੀਤਾ ਹੈ। ਕਾਂਗਰਸ ਇੱਕ ਅਜਿਹੀ ਪਾਰਟੀ ਹੈ ਜੋ ਨਾ ਖੁਦ ਕੁਝ ਕਰਦੀ ਹੈ ਅਤੇ ਨਾ ਹੀ ਕਿਸੇ ਨੂੰ ਕੁਝ ਕਰਨ ਦਿੰਦੀ ਹੈ। ਇਸ ਵੇਲੇ ਸਥਿਤੀ ਇਹ ਹੈ ਕਿ ਇਹ ਆਪ ਡੁੱਬ ਜਾਵੇਗਾ, ਸਭ ਨੂੰ ਡੋਬ ਦੇਵੇਗੀ।

  Published by:Gurwinder Singh
  First published:

  Tags: Congress, Indian National Congress, Prashant Kishor, Punjab youth congress