ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਪੁੱਤਰ ਅਤੇ ਬਿਹਾਰ ਸਰਕਾਰ 'ਚ ਜੰਗਲਾਤ ਅਤੇ ਵਾਤਾਵਰਣ ਮੰਤਰੀ ਤੇਜ ਪ੍ਰਤਾਪ ਯਾਦਵ ਦੇ ਦਫਤਰ 'ਚੋਂ ਲੱਖਾਂ ਰੁਪਏ ਦੇ ਫਰਨੀਚਰ ਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਵਿਭਾਗ 'ਚ ਹੜਕੰਪ ਮਚ ਗਿਆ। ਜੰਗਲਾਤ ਅਤੇ ਵਾਤਾਵਰਣ ਮੰਤਰੀ ਦੇ ਨਿੱਜੀ ਸਹਾਇਕ ਵਿਸ਼ਾਲ ਕੁਮਾਰ ਅਨੁਸਾਰ ਕੁਝ ਦਿਨ ਪਹਿਲਾਂ ਅਰਣਿਆ ਭਵਨ ਵਿੱਚ ਲੱਖਾਂ ਰੁਪਏ ਦਾ ਫਰਨੀਚਰ ਲਿਆਂਦਾ ਗਿਆ ਸੀ, ਜੋ ਮੰਤਰੀ ਤੇਜ ਪ੍ਰਤਾਪ ਯਾਦਵ ਨੂੰ ਵੀ ਦਿਖਾਇਆ ਗਿਆ ਸੀ। ਪਰ ਜਦੋਂ ਉਹ ਬੀਤੇ ਦਿਨ ਦਫ਼ਤਰ ਪੁੱਜੇ ਤਾਂ ਸਾਰਾ ਫਰਨੀਚਰ ਗਾਇਬ ਪਾਇਆ ਗਿਆ।
ਉਨ੍ਹਾਂ ਅੱਗੇ ਦੱਸਿਆ ਕਿ ਫਰਨੀਚਰ ਗਾਇਬ ਹੋਣ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਤਾਂ ਪਤਾ ਲੱਗਾ ਕਿ ਠੇਕੇਦਾਰ ਬਬਲੂ ਸਿੰਘ ਸਾਰਾ ਫਰਨੀਚਰ ਆਪਣੇ ਘਰ ਲੈ ਗਿਆ ਸੀ। ਤੇਜ ਪ੍ਰਤਾਪ ਦੇ ਦਫ਼ਤਰ ਲਈ ਲਿਆਂਦਾ ਫਰਨੀਚਰ ਅਰਣਿਆ ਭਵਨ ਦੀ ਛੱਤ 'ਤੇ ਰੱਖਿਆ ਗਿਆ ਸੀ। ਪਰ, ਹਾਲ ਹੀ ਵਿੱਚ ਪਤਾ ਲੱਗਿਆ ਹੈ ਕਿ ਉੱਥੇ ਕੋਈ ਫਰਨੀਚਰ ਨਹੀਂ ਹੈ।
ਮੰਤਰੀ ਤੇਜ ਪ੍ਰਤਾਪ ਦੇ ਪੀਏ ਵਿਸ਼ਾਲ ਕੁਮਾਰ ਨੇ ਕਿਹਾ ਕਿ ਕੋਈ ਬਿਨਾਂ ਕਿਸੇ ਜਾਣਕਾਰੀ ਦੇ ਦਫ਼ਤਰ ਤੋਂ ਆਪਣੇ ਘਰ ਤੱਕ ਫਰਨੀਚਰ ਕਿਵੇਂ ਲੈ ਜਾ ਸਕਦਾ ਹੈ।
ਜੰਗਲਾਤ ਤੇ ਵਾਤਾਵਰਣ ਮੰਤਰੀ ਤੇਜ ਪ੍ਰਤਾਪ ਯਾਦਵ ਦੇ ਦਫਤਰ ਦਾ ਸਾਮਾਨ ਚੋਰੀ ਹੋਣ ਦਾ ਇਹ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ 2022 'ਚ ਉਨ੍ਹਾਂ ਦੀ ਰਿਹਾਇਸ਼ ਟੂ ਸਟੈਂਡ ਰੋਡ ਤੋਂ ਆਈਫੋਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਹੰਗਾਮਾ ਹੋ ਗਿਆ ਸੀ।
ਮੰਤਰੀ ਤੇਜ ਪ੍ਰਤਾਪ ਯਾਦਵ ਨੇ ਖੁਦ ਸਕੱਤਰੇਤ ਥਾਣੇ 'ਚ ਐੱਫ.ਆਈ.ਆਰ. ਦਰਜ ਕਰਵਾਇਆ ਸੀ। ਤੇਜ ਪ੍ਰਤਾਪ ਯਾਦਵ ਦੇ ਨੌਕਰ ਚੰਦਨ 'ਤੇ ਹੀ ਆਈਫੋਨ ਚੋਰੀ ਕਰਨ ਦਾ ਦੋਸ਼ ਸੀ। ਦੱਸਿਆ ਗਿਆ ਕਿ ਚੰਦਨ ਨੇ ਹੀ ਮੋਬਾਈਲ ਚੋਰੀ ਕਰਕੇ ਗਾਇਬ ਕਰ ਦਿੱਤਾ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bihar