ਬਿਹਾਰ 'ਚ 2 ਤੋਂ ਵੱਧ ਬੱਚਿਆਂ ਵਾਲੇ ਨਹੀਂ ਲੜ ਸਕਣਗੇ ਪੰਚਾਇਤੀ ਚੋਣਾਂ! ਕਾਨੂੰਨ ਵਿਚ ਸੋਧ ਦੀ ਤਿਆਰੀ

News18 Punjabi | News18 Punjab
Updated: July 3, 2021, 8:28 AM IST
share image
ਬਿਹਾਰ 'ਚ 2 ਤੋਂ ਵੱਧ ਬੱਚਿਆਂ ਵਾਲੇ ਨਹੀਂ ਲੜ ਸਕਣਗੇ ਪੰਚਾਇਤੀ ਚੋਣਾਂ! ਕਾਨੂੰਨ ਵਿਚ ਸੋਧ ਦੀ ਤਿਆਰੀ
ਬਿਹਾਰ 'ਚ 2 ਤੋਂ ਵੱਧ ਬੱਚਿਆਂ ਵਾਲੇ ਨਹੀਂ ਲੜ ਸਕਣਗੇ ਪੰਚਾਇਤੀ ਚੋਣਾਂ! ਕਾਨੂੰਨ ਵਿਚ ਸੋਧ. (ਸੰਕੇਤਕ ਫੋਟੋ)

  • Share this:
  • Facebook share img
  • Twitter share img
  • Linkedin share img
ਬਿਹਾਰ ਸਰਕਾਰ ਹੁਣ ਜਨਸੰਖਿਆ ਨਿਯੰਤਰਣ (Population Control) ਸਬੰਧੀ ਸਖਤ ਕਦਮ ਚੁੱਕਣ ਦੀਆਂ ਕੋਸ਼ਿਸ਼ਾਂ ਜੁਟ ਗਈ ਹੈ। ਪੰਚਾਇਤੀ ਰਾਜ ਵਿਭਾਗ ਤਿੰਨ-ਪੱਧਰੀ ਪੰਚਾਇਤੀ ਚੋਣਾਂ (Three Tier Panchayat Elections) ਲਈ ਇਸ ਤਰ੍ਹਾਂ ਦਾ ਖਰੜਾ ਤਿਆਰ ਕਰਨ ਵਿਚ ਜੁਟਿਆ ਹੋਇਆ ਹੈ, ਜਿਸ ਦੇ ਤਹਿਤ 2 ਤੋਂ ਵੱਧ ਬੱਚਿਆਂ ਵਾਲਿਆਂ ਨੂੰ ਅਯੋਗ ਘੋਸ਼ਿਤ ਕੀਤਾ ਜਾਵੇਗਾ ਅਤੇ ਚੋਣ ਲੜਨ 'ਤੇ ਪਾਬੰਦੀ ਲਗਾਈ ਜਾਵੇਗੀ।

ਇਹ ਵਿਵਸਥਾ 2021 ਵਿਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੌਰਾਨ ਲਾਗੂ ਨਹੀਂ ਹੋਏਗੀ, ਪਰ ਅਗਲੀਆਂ ਚੋਣਾਂ ਤੋਂ ਸਰਕਾਰ ਇਸ ਵਿਵਸਥਾ ਨੂੰ ਲਾਗੂ ਕਰਨ ਲਈ ਸਹਿਮਤ ਹੋ ਗਈ ਹੈ। ਪੰਚਾਇਤੀ ਰਾਜ ਮੰਤਰੀ ਸਮਰਾਟ ਚੌਧਰੀ (Panchayati Raj Minister Samrat Choudhary) ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਰਕਾਰ ਆਬਾਦੀ ਨਿਯੰਤਰਣ ਪ੍ਰਤੀ ਗੰਭੀਰ ਹੈ।

ਪੰਚਾਇਤੀ ਰਾਜ ਮੰਤਰੀ ਦੇ ਅਨੁਸਾਰ ਜਨਤਾ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਪੰਚਾਇਤੀ ਨੁਮਾਇੰਦਿਆਂ ਤੋਂ ਵਧੀਆ ਹੋਰ ਕੋਈ ਮਾਧਿਅਮ ਨਹੀਂ ਹੋ ਸਕਦਾ। ਇਹੀ ਕਾਰਨ ਹੈ ਕਿ ਸਰਕਾਰ ਆਬਾਦੀ ਕੰਟਰੋਲ ਲਈ ਪੰਚਾਇਤਾਂ ਅਤੇ ਗ੍ਰਾਮ ਕਚਹਿਰੀਆਂ ਦੇ ਨੁਮਾਇੰਦਿਆਂ ਰਾਹੀਂ ਆਮ ਲੋਕਾਂ ਤੱਕ ਇਹ ਸੰਦੇਸ਼ ਪਹੁੰਚਾਉਣਾ ਚਾਹੁੰਦੀ ਹੈ।
ਪੰਚਾਇਤੀ ਰਾਜ ਐਕਟ 2006 ਵਿਚ ਸੋਧ ਨੂੰ ਤੈਅ ਮੰਨਿਆ ਜਾ ਰਿਹਾ ਹੈ। ਇਸ ਵੇਲੇ ਭਾਵੇਂ ਪੰਚਾਇਤੀ ਰਾਜ ਨਿਯਮਾਂ ਵਿਚ ਅਜਿਹੀ ਕੋਈ ਵਿਵਸਥਾ ਨਹੀਂ ਹੈ, ਪਰ ਕਾਨੂੰਨ ਵਿਚ ਸੋਧ ਕਰਕੇ ਸਰਕਾਰ ਅਜਿਹੀ ਵਿਵਸਥਾ ਨੂੰ ਲਾਗੂ ਕਰਨ ਵਿਚ 1 ਸਾਲ ਦਾ ਸਮਾਂ ਲੈ ਸਕਦੀ ਹੈ।

ਇਹ ਵਰਣਨਯੋਗ ਹੈ ਕਿ ਬਿਹਾਰ ਵਿੱਚ 2021 ਵਿੱਚ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਵਿੱਚ 2 ਤੋਂ ਵੱਧ ਬੱਚਿਆਂ ਵਾਲੇ ਵੀ ਪੰਚਾਇਤੀ ਚੋਣਾਂ ਲੜ ਸਕਣਗੇ। ਪੰਚਾਇਤੀ ਰਾਜ ਮੰਤਰੀ ਸਮਰਾਟ ਚੌਧਰੀ ਦੇ ਅਨੁਸਾਰ, ਆਬਾਦੀ ਨਿਯੰਤਰਣ ਲਈ ਸਰਕਾਰ ਪੰਚਾਇਤਾਂ ਅਤੇ ਗ੍ਰਾਮੀਣ ਕਚਹਿਰੀਆਂ ਵਿੱਚ 2 ਜਾਂ ਵਧੇਰੇ ਬੱਚਿਆਂ ਵਾਲੇ ਲੋਕਾਂ ਨੂੰ ਚੋਣ ਲੜਨ ਉਤੇ ਪਾਬੰਦੀ ਲਗਾਉਣ ਬਾਰੇ ਵਿਚਾਰ ਕਰ ਰਹੀ ਹੈ। ਹਾਲਾਂਕਿ, ਇਸ ਵਾਰ ਦੀਆਂ ਪੰਚਾਇਤੀ ਚੋਣਾਂ ਵਿਚ ਇਹ ਵਿਵਸਥਾ ਲਾਗੂ ਨਹੀਂ ਹੋਏਗੀ।
Published by: Gurwinder Singh
First published: July 3, 2021, 8:26 AM IST
ਹੋਰ ਪੜ੍ਹੋ
ਅਗਲੀ ਖ਼ਬਰ