Home /News /national /

ਕਿਵੇਂ ਚੌਥੀ ਜਮਾਤ ਦੇ ਵਿਦਿਆਰਥੀ ਨੇ ਪਿਤਾ ਦੇ ਖਾਤੇ ਵਿਚੋਂ 35 ਹਜ਼ਾਰ ਉਡਾਏ?

ਕਿਵੇਂ ਚੌਥੀ ਜਮਾਤ ਦੇ ਵਿਦਿਆਰਥੀ ਨੇ ਪਿਤਾ ਦੇ ਖਾਤੇ ਵਿਚੋਂ 35 ਹਜ਼ਾਰ ਉਡਾਏ?

 • Share this:

  ਬੱਚਿਆਂ ਵਿਚ ਆਨ ਲਾਇਨ ਗੇਮ (Online game) ਦਾ ਜਾਦੂ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਇਸ ਦਾ ਤਾਜਾ ਮਾਮਲਾ ਲਖਨਊ ਤੋਂ ਸਾਹਮਣੇ ਆਇਆ ਹੈ। ਟਾਇਮਜ਼ ਆਫ ਇੰਡੀਆ ਵਿਚ ਛਪੀ ਖਬਰ ਮੁਤਕਾ ਚੌਥੀ ਜਮਾਤ ਵਿਚ ਪੜਨ ਵਾਲੇ ਵਿਦਿਆਰਥੀ ਨੇ ਆਨ ਲਾਇਨ ਗੇਮ ਖੇਡਣ ਲਈ ਆਪਣੇ ਪਿਤਾ ਦੇ ਮੋਬਾਇਲ ਵਿਚ ਪੇਟੀਐਮ ਅਕਾਊਂਟ (Paytm account) ਖੋਲ ਕੇ ਬੈਂਕ ਵਿਚੋਂ ਹਜ਼ਾਰਾਂ ਰੁਪਏ ਕੱਢ ਲਏ। ਜਦੋਂ ਪਿਤਾ ਸਾਹਮਣੇ ਟਰਾਂਜੈਕਸ਼ਨ ਦੀ ਰਿਪੋਰਟ ਸਾਹਮਣੇ ਆਈ ਤਾਂ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਸਾਈਬਰ ਸੈਲ ਵਿਚ ਕੀਤੀ। ਜਾਂਚ ਵਿਚ ਪੁੱਤਰ ਦੀ ਇਹ ਹਰਕਤ ਸਾਹਮਣੇ ਆਈ।

  ਚੌਥੀ ਜਮਾਤ ਦਾ ਬੱਚਾ ਅਕਸਰ ਹੀ ਆਨ ਲਾਇਨ ਗੇਮਾਂ ਖੇਡਦਾ ਸੀ। ਕਈ ਆਨਲਾਇਨ ਗੇਮਾਂ ਨੂੰ ਖੇਡਣ ਲਈ ਉਸ ਨੂੰ ਆਨ ਲਾਇਨ ਪੇਮੈਂਟ ਦੀ ਲੋੜ ਹੁੰਦੀ ਸੀ ਤਾਂ ਉਸ ਨੇ ਇਹ ਤਰੀਕਾ ਅਪਣਾਇਆ। ਉਸਨੇ ਦਿਸੰਬਰ 2018 ਵਿਚ ਆਪਣੇ ਪਿਤਾ ਦੇ ਮੋਬਾਇਲ ਤੋਂ ਚੋਰੀ ਨਾਲ ਪੇਟੀਐਮ ਅਕਾਊਂਟ ਖੋਲ ਲਿਆ। ਇਸ ਤੋਂ ਬਾਅਦ ਉਸ ਨੇ ਪੇਟੀਐਮ ਅਕਾਊਂਟ ਨੂੰ ਪਿਤਾ ਦੇ ਬੈਂਕ ਅਕਾਊਂਟ ਨਾਲ ਜੋੜ ਦਿੱਤਾ ਤੇ ਪੇਟੀਐਮ ਵਾਲੇਟ ਰਾਹੀਂ ਕੁਝ ਪੈਸੇ ਟਰਾਂਸਫਰ ਕਰ ਦਿੱਤੇ ਅਤੇ ਗੇਮ ਖੇਡਦਾ ਗਿਆ। ਇਸ ਤਰ੍ਹਾਂ ਉਸ ਨੇ ਇਕ ਸਾਲ ਵਿਚ ਪਿਤਾ ਨੂੰ 35 ਹਜ਼ਾਰ ਰੁਪਏ ਦਾ ਚੂਨਾ ਲੱਗਾ ਦਿੱਤਾ।

  ਸਾਈਬਰ ਸੈਲ ਵਿਚ ਸ਼ਿਕਾਇਤ ਕਰਨ ਤੋਂ ਬਾਅਦ ਸਾਹਮਣੇ ਆਇਆ ਕਿ ਅਕਾਊਂਟ ਵਿਚ ਟਰਾਂਜੈਕਸ਼ਨ ਪੀੜਤ ਦੇ ਮੋਬਾਇਲ ਤੋਂ ਪੇਟੀਐਮ ਰਾਹੀਂ ਕੀਤਾ ਗਿਆ। ਜਦੋਂ ਪੁਲਿਸ ਨੂੰ ਕੋਈ ਸੁਰਾਗ ਨਾ ਮਿਲਿਆ ਤਾਂ ਉਨ੍ਹਾਂ ਨੇ ਬੱਚੇ ਤੋਂ ਸਖਤੀ ਨਾਲ ਪੁਛਗਿਛ ਕੀਤੀ ਤਾਂ ਬੱਚੇ ਨੇ ਸਾਰਾ ਸੱਚ ਦੱਸ ਦਿੱਤਾ।

  First published:

  Tags: MOBILEGAMES, Online, Paytm