Home /News /national /

Inspiring India: PCS ਅਧਿਕਾਰੀ ਰਿੰਕੂ ਨੇ UPSC ਦੀ ਪ੍ਰੀਖਿਆ ਕੀਤੀ ਪਾਸ, ਸਰੀਰ 'ਤੇ ਲੱਗੀਆਂ ਸੀ 7 ਗੋਲੀਆਂ

Inspiring India: PCS ਅਧਿਕਾਰੀ ਰਿੰਕੂ ਨੇ UPSC ਦੀ ਪ੍ਰੀਖਿਆ ਕੀਤੀ ਪਾਸ, ਸਰੀਰ 'ਤੇ ਲੱਗੀਆਂ ਸੀ 7 ਗੋਲੀਆਂ

Inspiring India: PCS ਅਧਿਕਾਰੀ ਰਿੰਕੂ ਨੇ UPSC ਦੀ ਪ੍ਰੀਖਿਆ ਕੀਤੀ ਪਾਸ, ਸਰੀਰ 'ਤੇ ਲੱਗੀਆਂ ਸੀ 7 ਗੋਲੀਆਂ  (ਸੰਕੇਤਕ ਫੋਟੋ)

Inspiring India: PCS ਅਧਿਕਾਰੀ ਰਿੰਕੂ ਨੇ UPSC ਦੀ ਪ੍ਰੀਖਿਆ ਕੀਤੀ ਪਾਸ, ਸਰੀਰ 'ਤੇ ਲੱਗੀਆਂ ਸੀ 7 ਗੋਲੀਆਂ (ਸੰਕੇਤਕ ਫੋਟੋ)

PCS officer Rinkoo Rahee cracks UPSC: ਕਹਿੰਦੇ ਹਨ ਕਿ ਹੌਂਸਲੇ ਦੀ ਉਡਾਣ ਨੂੰ ਰੋਕਿਆ ਨਹੀਂ ਜਾ ਸਕਦਾ। ਇਸ ਕਥਨ ਨੂੰ ਸੱਚ ਕਰ ਦਿਖਾਇਆ ਹੈ 2007 ਬੈਚ ਦੇ ਪ੍ਰੋਵਿੰਸ਼ੀਅਲ ਸਿਵਲ ਸਰਵਿਸ (ਪੀਸੀਐਸ) ਅਧਿਕਾਰੀ, ਰਿੰਕੂ ਰਾਹੀ ਨੇ। ਜਿਨ੍ਹਾਂ ਨੂੰ 100 ਕਰੋੜ ਰੁਪਏ ਦੇ ਵਜ਼ੀਫ਼ਾ ਘੁਟਾਲੇ ਦੇ ਪਿੱਛੇ ਸ਼ਕਤੀਸ਼ਾਲੀ ਮਾਫੀਆ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ, ਜਿਸ ਦਾ ਉਨ੍ਹਾਂ ਨੇ ਸਿਰਫ 26 ਸਾਲ ਦੀ ਉਮਰ ਵਿੱਚ ਪਰਦਾਫਾਸ਼ ਕੀਤਾ ਸੀ।

ਹੋਰ ਪੜ੍ਹੋ ...
  • Share this:

ਮਾਰਚ 2009 ਵਿੱਚ ਉਨ੍ਹਾਂ ਨੂੰ ਸੱਤ ਗੋਲੀਆਂ ਲੱਗੀਆਂ ਸਨ। ਤਿੰਨ ਵਾਰ ਉਨ੍ਹਾਂ ਦੇ ਚਿਹਰੇ 'ਤੇ ਵਾਰ ਕੀਤੇ ਗਏ ਸਨ, ਜਿਸ ਨਾਲ ਚਿਹਰਾ ਵਿਗੜ ਗਿਆ, ਇਕ ਅੱਖ ਦੀ ਰੌਸ਼ਨੀ ਚਲੀ ਗਈ ਅਤੇ ਇਕ ਕੰਨ ਸੁਣਨ ਤੋਂ ਅਸਮਰੱਥ ਹੋ ਗਿਆ। ਉਦੋਂ ਹੀ ਉਨ੍ਹਾਂ ਨੇ ਆਪਣੇ ਹੱਥ ਮਜ਼ਬੂਤ ​​ਕਰਨ ਅਤੇ ਯੂਪੀਐਸਸੀ (UPSC) ਦੀ ਪ੍ਰੀਖਿਆ ਪਾਸ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਨੇ ਆਖਰਕਾਰ 683ਵਾਂ ਰੈਂਕ ਹਾਸਲ ਕਰ ਲਿਆ ਹੈ।

UPSC ਨੇ ਉਮੀਦਵਾਰਾਂ ਦੀਆਂ ਕੁਝ ਸ਼੍ਰੇਣੀਆਂ ਲਈ ਉਮਰ ਵਿੱਚ ਛੋਟ ਦਿੱਤੀ ਹੈ ਜਿਸ ਨਾਲ ਰਿੰਕੂ ਰਾਹੀ ਨੂੰ ਮਦਦ ਮਿਲੀ। ਦੱਸ ਦਈਏ ਕਿ ਇਸ ਰੈਕੇਟ ਦਾ ਵੱਡੇ ਪੱਧਰ 'ਤੇ ਪਰਦਾਫਾਸ਼ ਹੋਣ ਤੋਂ ਬਾਅਦ ਉਨ੍ਹਾਂ ਨੂੰ 2008 ਵਿੱਚ ਮੁਜ਼ੱਫਰਨਗਰ ਵਿੱਚ ਸਮਾਜ ਕਲਿਆਣ ਅਧਿਕਾਰੀ ਦੇ ਤੌਰ 'ਤੇ ਤਾਇਨਾਤ ਕੀਤਾ ਗਿਆ ਸੀ। ਇਸ ਤੋਂ ਬਾਅਦ ਹੋਏ ਹਮਲੇ ਲਈ ਅੱਠ ਲੋਕਾਂ 'ਤੇ ਕੇਸ ਦਰਜ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ ਚਾਰ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਸੀ। ਰਾਹੀ ਨੇ ਕਿਹਾ, "ਮੇਰੀ ਪ੍ਰੀਖਿਆ ਦੌਰਾਨ, ਮੈਂ ਸਿਸਟਮ ਨਾਲ ਨਹੀਂ ਲੜ ਰਿਹਾ ਸੀ। ਸਿਸਟਮ ਮੇਰੇ ਨਾਲ ਲੜ ਰਿਹਾ ਸੀ। ਮੈਂ ਚਾਰ ਮਹੀਨਿਆਂ ਤੋਂ ਹਸਪਤਾਲ ਵਿੱਚ ਸੀ, ਪਰ ਮੇਰੀ ਮੈਡੀਕਲ ਛੁੱਟੀ ਹੁਣ ਤੱਕ ਕਲੀਅਰੈਂਸ ਲਈ 'ਪੈਂਡਿੰਗ' ਹੈ।"

ਰਾਹੀ ਨੇ TOI ਨੂੰ ਦੱਸਿਆ ਕਿ ਮਾਇਆਵਤੀ ਸਰਕਾਰ ਦੇ ਕਾਰਜਕਾਲ ਦੌਰਾਨ ਉਨ੍ਹਾਂ 'ਤੇ ਹਮਲਾ ਹੋਇਆ ਸੀ। ਉਨ੍ਹਾਂ ਨੇ ਕਿਹਾ, "ਸਮਾਜਵਾਦੀ ਪਾਰਟੀ ਦੇ ਸ਼ਾਸਨ ਦੌਰਾਨ ਭ੍ਰਿਸ਼ਟਾਚਾਰ ਦੇ ਖਿਲਾਫ ਭਾਰੀ ਵਿਰੋਧ ਕਰਨ ਲਈ ਮੈਨੂੰ ਮਨੋਵਿਗਿਆਨਕ ਵਾਰਡ ਵਿੱਚ ਵੀ ਭੇਜਿਆ ਗਿਆ ਸੀ।"

ਯੂਪੀ ਵਿੱਚ ਜੋ ਵੀ ਸਰਕਾਰ ਆਈ, 'ਸਜ਼ਾ' ਕਦੇ ਨਹੀਂ ਰੁਕੀ।' ਰਾਹੀ ਨੇ ਕਿਹਾ, "ਮੇਰੇ ਦਾਦਾ ਜੀ ਦੀ ਮੌਤ ਹੋ ਗਈ ਸੀ ਜਦੋਂ ਮੇਰੇ ਪਿਤਾ 10 ਸਾਲ ਦੇ ਸਨ। ਮੇਰੀ ਦਾਦੀ ਨੂੰ ਸਹੁਰੇ ਘਰੋਂ ਕੱਢ ਦਿੱਤਾ ਗਿਆ ਸੀ। ਉਨ੍ਹਾਂ ਨੂੰ ਜ਼ਿੰਦਗੀ ਬਤੀਤ ਕਰਨ ਲਈ ਦੂਜੇ ਲੋਕਾਂ ਦੇ ਘਰਾਂ ਦੇ ਪਖਾਨੇ ਦੀ ਸਫਾਈ ਸਮੇਤ ਹਰ ਛੋਟਾ-ਮੋਟਾ ਕੰਮ ਕਰਨਾ ਪੈਂਦਾ ਸੀ। ਮੇਰੇ ਪਿਤਾ ਜੀ ਪੜ੍ਹਾਈ ਵਿੱਚ ਚੰਗੇ ਸਨ ਪਰ ਪਰਿਵਾਰ ਦਾ ਧਿਆਨ ਰੱਖਣ ਲਈ ਪੜ੍ਹਾਈ ਛੱਡਣੀ ਪਈ। ਮੈਂ ਸ਼ੋਸ਼ਣ ਦੀਆਂ ਇਹ ਕਹਾਣੀਆਂ ਸੁਣਦਿਆਂ ਵੱਡਾ ਹੋਇਆ ਅਤੇ ਸੋਚਿਆ ਕਿ ਜੇਕਰ ਸਰਕਾਰੀ ਅਧਿਕਾਰੀ ਇਮਾਨਦਾਰ ਹੁੰਦੇ ਤਾਂ ਸਾਨੂੰ ਕਈ ਸਕੀਮਾਂ ਦਾ ਲਾਭ ਮਿਲਦਾ। ਇਸੇ ਗੱਲ ਨੇ ਮੈਨੂੰ ਅੱਗੇ ਵਧਾਇਆ।"

ਰਾਹੀ ਹੁਣ ਅੱਠ ਸਾਲ ਦੇ ਬੱਚੇ ਦਾ ਪਿਤਾ ਹੈ। ਉਨ੍ਹਾਂ ਨੇ ਕਿਹਾ, "ਅਜਿਹਾ ਨਹੀਂ ਹੈ ਕਿ ਪਰਤਾਵੇ ਨੇ ਮੇਰਾ ਦਰਵਾਜ਼ਾ ਨਹੀਂ ਖੜਕਾਇਆ। ਪਰ ਮੈਂ ਜਾਣਦਾ ਸੀ ਕਿ ਜੇਕਰ ਮੈਂ ਕਦੇ ਵੀ ਨਾਪਾਕ ਗਤੀਵਿਧੀਆਂ ਵਿੱਚ ਸ਼ਾਮਲ ਹੋਇਆ ਤਾਂ ਕਿਸੇ ਹੋਰ ਨੂੰ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਨੁਕਸਾਨ ਹੋ ਸਕਦਾ ਹੈ।" ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿਚ ਉਨ੍ਹਾਂ 'ਤੇ ਹੋਰ ਹਮਲੇ ਹੋਣ ਦੀ ਸੂਰਤ ਵਿੱਚ ਉਨ੍ਹਾਂ ਨੇ ਆਪਣਾ ਬੀਮਾ ਕਰਵਾ ਲਿਆ ਹੈ। ਉਨ੍ਹਾਂ ਨੇ ਕਿਹਾ "ਮੈਂ ਇਹ ਵੀ ਸਿੱਖਿਆ ਹੈ ਕਿ ਇਨ੍ਹਾਂ ਮੁੱਦਿਆਂ ਨੂੰ ਬਿਹਤਰ ਢੰਗ ਨਾਲ ਕਿਵੇਂ ਨਜਿੱਠਣਾ ਹੈ।" "ਹਮਲੇ ਦੇ ਸਮੇਂ ਮੇਰੇ ਕੋਲ ਘੁਟਾਲੇ ਦੇ ਸਾਰੇ ਸਬੂਤ ਸਨ। ਇਸ ਲਈ ਮੇਰੀ ਮੌਤ ਸਾਰੇ ਸਬੂਤ ਮਿਟਾ ਸਕਦੀ ਹੈ। ਪਰ ਹੁਣ ਮੈਂ ਆਪਣੀਆਂ ਟਿੱਪਣੀਆਂ ਨੂੰ ਬਹੁਤ ਪਾਰਦਰਸ਼ੀ ਬਣਾਉਂਦਾ ਹਾਂ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕਰਦਾ ਹਾਂ।"
Published by:rupinderkaursab
First published:

Tags: Education, Upsc, UPSC Result, Uttar Pradesh

ਅਗਲੀ ਖਬਰ