ਸਰਕਾਰ ਕਿਸਾਨਾਂ ਲਈ ਕਈ ਸਕੀਮਾਂ ਚਲਾ ਰਹੀ ਹੈ ਤਾਂ ਜੋ ਕਿਸਾਨ ਵੱਧ ਤੋਂ ਵੱਧ ਲਾਭ ਉਠਾ ਸਕਣ ਅਤੇ ਖੇਤੀ ਵਿੱਚ ਹੋਰ ਵਧੀਆ ਕੰਮ ਕਰ ਸਕਣ। ਜਿੱਥੇ ਇੱਕ ਪਾਸੇ ਸਰਕਾਰ ਕਿਸਾਨਾਂ ਨੂੰ ਸਸਤੇ ਕਰਜ਼ੇ ਮੁਹਈਆ ਕਰਵਾਉਂਦੀ ਹੈ ਉੱਥੇ ਨਾਲ ਹੀ ਉਹ ਕਿਸਾਨਾਂ ਨੂੰ ਸਬਸਿਡੀ ਵੀ ਦਿੰਦੀ ਹੈ ਅਤੇ ਉਹ ਇਸ ਸਬਸਿਡੀ ਦਾ ਲਾਭ ਲੈ ਕੇ ਕਈ ਕੰਮ ਕਰ ਸਕਦੇ ਹਨ। ਸਾਰੀਆਂ ਯੋਜਨਾਵਾਂ ਵਿੱਚੋਂ ਇੱਕ ਮਹੱਤਵਪੂਰਨ ਯੋਜਨਾ ਹੈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ। ਇਸ ਯੋਜਨਾ ਵਿੱਚ ਸਰਕਾਰ ਹਰ ਕਿਸਾਨ ਨੂੰ ਸਾਲਾਨਾ 6000 ਰੁਪਏ ਦਿੰਦੀ ਹੈ ਜੋ ਕਿ 2000 ਰੁਪਏ ਦੀ ਕਿਸ਼ਤ ਦੇ ਰੂਪ ਵਿੱਚ ਦਿੱਤੇ ਜਾਂਦੇ ਹਨ। ਯਾਨੀ ਹਰ 4 ਮਹੀਨਿਆਂ ਬਾਅਦ ਕਿਸਾਨ ਨੂੰ 2000 ਰੁਪਏ ਦੀ ਰਾਸ਼ੀ ਇਸ ਸਕੀਮ ਅਧੀਨ ਦਿੱਤੀ ਜਾਂਦੀ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਹੁਣ ਤੱਕ ਸਰਕਾਰ ਨੇ ਕਿਸਾਨਾਂ ਨੂੰ 12 ਕਿਸ਼ਤਾਂ ਦਿੱਤੀਆਂ ਹਨ। ਪਰ ਇਸ ਲਾਭ ਦਾ ਕੁੱਝ ਲੋਕ ਗਲਤ ਫ਼ਾਇਦਾ ਵੀ ਉਠਾ ਰਹੇ ਹਨ ਜਿਸ ਬਾਰੇ ਸਰਕਾਰ ਤੱਕ ਖ਼ਬਰ ਪਹੁੰਚੀ ਹੈ ਅਤੇ ਸਰਕਾਰ ਹੁਣ ਸੁਚੇਤ ਹੋ ਗਈ ਹੈ। ਸਰਕਾਰ ਨੇ ਅਜਿਹੇ ਲੋਕਾਂ ਖਿਲਾਫ ਕਾਰਵਾਈ ਕਰਨ ਦੀ ਗੱਲ ਵੀ ਕਹੀ ਹੈ। ਸਰਕਾਰ ਨੇ ਇੱਕ ਸੂਚੀ ਤਿਆਰ ਕੀਤੀ ਹੈ ਅਤੇ ਉਹਨਾਂ ਲੋਕਾਂ ਕੋਲੋਂ ਕਿਸ਼ਤ ਦੇ ਪੈਸੇ ਵਾਪਸ ਲੈਣੇ ਸ਼ੁਰੂ ਕਰ ਦਿੱਤੇ ਹਨ ਜੋ ਇਸ ਯੋਜਨ ਦਾ ਲਾਭ ਲੈਣ ਦੇ ਯੋਗ ਨਹੀਂ ਹਨ।
ਇਸ ਸਬੰਧੀ ਸਰਕਾਰ ਨੇ ਇੱਕ ਨੋਟਿਸ ਜਾਰੀ ਕੀਤਾ ਹੈ ਅਤੇ ਪਾਇਆ ਹੈ ਕਿ ਯੋਜਨ ਦਾ ਲਾਭ ਲੈਣ ਵਾਲੇ ਕਿਸਾਨ ਥੋੜ੍ਹੇ ਹਨ। ਸਰਕਾਰ ਇਸ ਸਕੀਮ ਵਿੱਚ ਸ਼ਾਮਲ ਅਜਿਹੇ ਲੋਕਾਂ ਨੂੰ ਨੋਟਿਸ ਜਾਰੀ ਕਰ ਰਹੀ ਹੈ ਜੋ ਇਸ ਦੀ ਯੋਗਤਾ ਪੂਰੀ ਨਹੀਂ ਕਰਦੇ ਹਨ। ਇਸ ਵਿੱਚ ਕਿਸਾਨਾਂ ਨੂੰ ਹੁਣ ਤੱਕ ਲਈ ਗਈ ਰਕਮ ਵਾਪਸ ਕਰਨ ਲਈ ਕਿਹਾ ਗਿਆ ਹੈ।
ਇੱਥੇ ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਹੁਣ ਤੱਕ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 11ਵੀਂ ਕਿਸ਼ਤ ਵਿੱਚ 10 ਕਰੋੜ ਕਿਸਾਨਾਂ ਨੂੰ ਪੈਸਾ ਜਾਰੀ ਕੀਤਾ ਗਿਆ ਸੀ ਜਦੋਂ ਕਿ 12ਵੀਂ ਕਿਸ਼ਤ ਵਿੱਚ ਕਿਸਾਨਾਂ ਦੀ ਗਿਣਤੀ ਘੱਟ ਕੇ ਸਿਰਫ਼ 8 ਕਰੋੜ ਰਹਿ ਗਈ ਹੈ ਜਿਹਨਾਂ ਨੂੰ ਕਿਸ਼ਤ ਦੇ ਪੈਸੇ ਦਿੱਤੇ ਗਏ ਹਨ।
ਇਹ ਸਾਰੀ ਗੜਬੜ ਇਸ ਲਈ ਹੋ ਰਹੀ ਸੀ ਕਿਉਂਕਿ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Farmers, PM, PM Kisan Samman Nidhi Yojna