ਸ਼ਿਰਡੀ ਤੋਂ ਇਕ-ਇਕ ਕਰਕੇ ਗਾਇਬ ਹੋ ਰਹੇ ਨੇ ਲੋਕ! ਹਾਈਕੋਰਟ ਨੇ ਦਿੱਤੇ ਜਾਂਚ ਦੇ ਹੁਕਮ

News18 Punjabi | News18 Punjab
Updated: December 14, 2019, 10:27 AM IST
share image
ਸ਼ਿਰਡੀ ਤੋਂ ਇਕ-ਇਕ ਕਰਕੇ ਗਾਇਬ ਹੋ ਰਹੇ ਨੇ ਲੋਕ! ਹਾਈਕੋਰਟ ਨੇ ਦਿੱਤੇ ਜਾਂਚ ਦੇ ਹੁਕਮ
ਸ਼ਿਰਡੀ ਤੋਂ ਇਕ-ਇਕ ਕਰਕੇ ਗਾਇਬ ਹੋ ਰਹੇ ਨੇ ਲੋਕ! ਹਾਈਕੋਰਟ ਨੇ ਦਿੱਤੇ ਜਾਂਚ ਦੇ ਹੁਕਮ

  • Share this:
  • Facebook share img
  • Twitter share img
  • Linkedin share img
ਸ਼ਿਰਡੀ (Shirdi) ਆਉਣ ਵਾਲੇ ਸ਼ਰਧਾਲੂਆਂ ਦੇ ਕਥਿਤ ਲਾਪਤਾ ਹੋਣ ਦੀ ਪ੍ਰਕਿਰਿਆ ਰੁਕਣ ਦਾ ਨਾਮ ਨਹੀਂ ਲੈ ਰਹੀ। ਇਕ ਸਾਲ ਵਿਚ ਹੁਣ ਤੱਕ 88 ਤੋਂ ਜ਼ਿਆਦਾ ਲੋਕ ਲਾਪਤਾ ਹੋ ਗਏ ਹਨ। ਇਸ ਮਾਮਲੇ ਵਿਚ ਬੰਬੇ ਹਾਈ ਕੋਰਟ ਨੇ ਹੁਣ ਨੋਟਿਸ ਲਿਆ ਹੈ ਅਤੇ ਗੁੰਮਸ਼ੁਦਗੀ ਪਿੱਛੇ ਮਨੁੱਖੀ ਤਸਕਰੀ ਜਾਂ ਅੰਗ ਰੈਕੇਟ ਦੀ ਪੜਤਾਲ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।

ਬੰਬੇ ਹਾਈ ਕੋਰਟ ਦੇ ਔਰੰਗਾਬਾਦ ਬੈਂਚ ਦੇ ਜੱਜ ਟੀਵੀ ਨਵਾੜੇ ਅਤੇ ਐਸਐਮ ਗਵਾਨ੍ਹੇ ਦੇ ਬੈਂਚ ਨੇ ਮਨੋਜ ਕੁਮਾਰ ਨਾਮ ਦੇ ਵਿਅਕਤੀ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਇਹ ਟਿੱਪਣੀਆਂ ਕੀਤੀਆਂ। ਦੱਸ ਦਈਏ ਕਿ ਮਨੋਜ ਦੀ ਪਤਨੀ ਸਾਲ 2017 ਵਿੱਚ ਸ਼ਿਰਡੀ ਤੋਂ ਲਾਪਤਾ ਹੋ ਗਈ ਸੀ। ਇਸ ਤੋਂ ਬਾਅਦ ਮਨੋਜ ਨੇ ਆਪਣੀ ਪਤਨੀ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਸ ਦਾ ਪਤਾ ਨਹੀਂ ਚੱਲਿਆ।

ਔਰੰਗਾਬਾਦ ਦੀ ਅਦਾਲਤ ਨੇ ਕਿਹਾ ਕਿ ਪਿਛਲੇ ਇਕ ਸਾਲ ਵਿੱਚ ਸ਼ਿਰਡੀ ਤੋਂ 88 ਤੋਂ ਵੱਧ ਲੋਕ ਕਥਿਤ ਤੌਰ ’ਤੇ ਲਾਪਤਾ ਹੋਏ ਹਨ। ਇਹ ਲੋਕ ਜ਼ਿਆਦਾਤਰ ਉਹ ਹਨ ਜਿਹੜੇ ਮੰਦਰ ਵਿੱਚ ਦਰਸ਼ਨ ਕਰਨ ਲਈ ਪਹੁੰਚੇ ਸਨ। ਬੈਂਚ ਨੇ ਕਿਹਾ ਕਿ ਗੁੰਮ ਹੋਏ ਲੋਕਾਂ ਵਿਚੋਂ ਕੁਝ ਦਾ ਪਤਾ ਲੱਗਿਆ ਹੈ ਪਰ ਕੁਝ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਜਿਹੜੇ ਅਜੇ ਵੀ ਲਾਪਤਾ ਹਨ, ਉਨ੍ਹਾਂ ਵਿਚੋਂ ਬਹੁਤ ਸਾਰੀਆਂ ਔਰਤਾਂ ਹਨ। ਅਦਾਲਤ ਨੇ ਕਿਹਾ ਕਿ ਜਦੋਂ ਕੋਈ ਗਰੀਬ ਵਿਅਕਤੀ ਲਾਪਤਾ ਹੋ ਜਾਂਦਾ ਹੈ ਤਾਂ ਉਸ ਦੇ ਰਿਸ਼ਤੇਦਾਰ ਬੇਵੱਸ ਹੋ ਜਾਂਦੇ ਹਨ। ਬਹੁਤੇ ਲੋਕ ਪੁਲਿਸ ਤੱਕ ਪਹੁੰਚਣ ਵਿੱਚ ਅਸਮਰੱਥ ਹੁੰਦੇ ਹਨ ਅਤੇ ਸ਼ਾਇਦ ਹੀ ਅਜਿਹੇ ਕੇਸ ਅਦਾਲਤ ਵਿੱਚ ਪਹੁੰਚਣ।
First published: December 14, 2019
ਹੋਰ ਪੜ੍ਹੋ
ਅਗਲੀ ਖ਼ਬਰ