Home /News /national /

Ubion Budget 2023-24 : ਇਨਕਮ ਟੈਕਸ 'ਚ ਬਦਲਾਅ ਤੋਂ ਬਾਅਦ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਜਾਹਰ ਕੀਤੀ ਖੁਸ਼ੀ

Ubion Budget 2023-24 : ਇਨਕਮ ਟੈਕਸ 'ਚ ਬਦਲਾਅ ਤੋਂ ਬਾਅਦ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਜਾਹਰ ਕੀਤੀ ਖੁਸ਼ੀ

ਇਨਕਮ ਟੈਕਸ 'ਚ ਰਾਹਤ ਮਿਲਣ ਤੋਂ ਬਾਅਦ ਲੋਕਾਂ 'ਚ ਖੁਸ਼ੀ ਦੀ ਲਹਿਰ

ਇਨਕਮ ਟੈਕਸ 'ਚ ਰਾਹਤ ਮਿਲਣ ਤੋਂ ਬਾਅਦ ਲੋਕਾਂ 'ਚ ਖੁਸ਼ੀ ਦੀ ਲਹਿਰ

Union Budget 2023-24 : ਨਵੀਂ ਇਨਕਮ ਟੈਕਸ ਦਰਾਂ ਮੁਤਾਬਕ ਤਿੰਨ ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ 'ਤੇ ਕੋਈ ਟੈਕਸ ਨਹੀਂ ਦੇਣਾ ਪਵੇਗਾ। ਦੂਜੇ ਪਾਸੇ 3 ਤੋਂ 6 ਲੱਖ ਦੀ ਸਾਲਾਨਾ ਆਮਦਨ 'ਤੇ 5 ਫੀਸਦੀ, 6 ਤੋਂ 9 ਲੱਖ ਦੀ ਸਾਲਾਨਾ ਆਮਦਨ 'ਤੇ 10 ਫੀਸਦੀ, 9 ਤੋਂ 12 ਲੱਖ ਦੀ ਆਮਦਨ 'ਤੇ 15 ਫੀਸਦੀ, 12 ਤੋਂ 15 ਲੱਖ ਦੀ ਆਮਦਨ 'ਤੇ 20 ਫੀਸਦੀ ਟੈਕਸ ਲਗਾਇਆ ਗਿਆ ਹੈ। 15 ਲੱਖ ਤੋਂ ਵੱਧ ਦੀ ਆਮਦਨ 'ਤੇ 30% ਮਿਲੇਗਾ।

ਹੋਰ ਪੜ੍ਹੋ ...
  • Last Updated :
  • Share this:

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਵੱਲੋਂ ਸੰਸਦ ਵਿੱਚ ਕੇਂਦਰ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਪੂਰਾ ਬਜਟ ਪੇਸ਼ ਕੀਤਾ ਗਿਆ। ਆਪਣੇ ਭਾਸ਼ਣ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਇਹ ਅਮ੍ਰਿਤਕਲ ਦਾ ਪਹਿਲਾ ਬਜਟ ਹੈ।ਕੇਂਦਰੀ ਬਜਟ ਦੇ ਦੌਰਾਨ ਵਿੱਤ ਮੰਤਰੀ ਨੇ ਟੈਕਸ ਸਲੈਬ ਨੂੰ ਲੈ ਕੇ ਇੱਕ ਵੱਡਾ ਐਲਾਨ ਕੀਤਾ ਹੈ।ਦਰਅਸਲ ਹੁਣ ਇਨਕਮ ਟੈਕਸ ਛੋਟ 5 ਲੱਖ ਤੋਂ ਵਧਾ ਕੇ 7 ਲੱਖ ਕੀਤੀ ਗਈ ਹੈ। ਇਸ ਤੋਂ ਇਲਾਵਾ ਸਾਲਾਨਾ ਕਮਾਈ ਦੇ ਹਿਸਾਬ ਦੇ ਨਾਲ ਟੈਕਸ ਦਰਾਂ ਦੇ ਵਿੱਚ ਵੀ ਬਦਲਾਅ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਨਵੀਂ ਟੈਕਸ ਪ੍ਰਣਾਲੀ ਦੇ ਵਿੱਚ ਇਹ ਬਦਲਾਅ ਕੀਤਾ ਗਿਆ ਹੈ। ਯਾਨੀ ਕਿ ਜੋ ਲੋਕ ਨਵੀਂ ਟੈਕਸ ਪ੍ਰਣਾਲੀ ਦੀ ਚੋਣ ਕਰਨਗੇ ਉਨ੍ਹਾਂ ਨੂੰ ਹੀ ਇਸ ਦੀ ਛੋਟ ਮਿਲੇਗੀ। ਜਦਕਿ ਪੁਰਾਣੀ ਟੈਕਸ ਵਿਵਸਥਾ ਦੇ ਤਹਿਤ ਕਟੌਤੀ ਦਾ ਦਾਅਵਾ ਕਰਨ ਵਾਲਿਆਂ ਨੂੰ 7 ਲੱਖ ਤੱਕ ਦੀ ਆਮਦਨ 'ਤੇ ਟੈਕਸ ਛੋਟ ਦਾ ਫਾਇਦਾ ਨਹੀਂ ਮਿਲੇਗਾ।ਨਵੀਂ ਇਨਕਮ ਟੈਕਸ ਦਰਾਂ ਮੁਤਾਬਕ ਤਿੰਨ ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ 'ਤੇ ਕੋਈ ਟੈਕਸ ਨਹੀਂ ਦੇਣਾ ਪਵੇਗਾ। ਦੂਜੇ ਪਾਸੇ 3 ਤੋਂ 6 ਲੱਖ ਦੀ ਸਾਲਾਨਾ ਆਮਦਨ 'ਤੇ 5 ਫੀਸਦੀ, 6 ਤੋਂ 9 ਲੱਖ ਦੀ ਸਾਲਾਨਾ ਆਮਦਨ 'ਤੇ 10 ਫੀਸਦੀ, 9 ਤੋਂ 12 ਲੱਖ ਦੀ ਆਮਦਨ 'ਤੇ 15 ਫੀਸਦੀ, 12 ਤੋਂ 15 ਲੱਖ ਦੀ ਆਮਦਨ 'ਤੇ 20 ਫੀਸਦੀ ਟੈਕਸ ਲਗਾਇਆ ਗਿਆ ਹੈ। 15 ਲੱਖ ਤੋਂ ਵੱਧ ਦੀ ਆਮਦਨ 'ਤੇ 30% ਮਿਲੇਗਾ।

ਬਜਟ 2023 ਵਿੱਚ ਕੇਂਦਰ ਸਰਕਾਰ ਦੇ ਇਨਕਮ ਟੈਕਸ ਸਲੈਬ ਵਿੱਚ ਬਦਲਾਅ ਤੋਂ ਬਾਅਦ ਯੂਜ਼ਰਸ ਸੋਸ਼ਲ ਮੀਡੀਆ 'ਤੇ ਖੁਸ਼ੀ ਦਾ ਇਜ਼ਹਾਰ ਕਰ ਰਹੇ ਹਨ। ਇਕ ਯੂਜ਼ਰ ਨੇ ਕਿਹਾ ਹੈ, ''ਇਨਕਮ ਟੈਕਸ ਛੋਟ 5 ਲੱਖ ਤੋਂ ਵਧਾ ਕੇ 7 ਲੱਖ ਹੋ ਗਈ ਹੈ। ਮੋਦੀ ਜੀ ਨੇ ਪੂਰੇ ਮੱਧ ਵਰਗ ਨੂੰ ਖੁਸ਼ ਕੀਤਾ।

ਦੂਜੇ ਪਾਸੇ ਇਕ ਹੋਰ ਯੂਜ਼ਰ ਨੇ ਕਿਹਾ ਕਿ ਸਾਲਾਨਾ ਸੱਤ ਲੱਖ ਤੱਕ ਦੀ ਕਮਾਈ ਕਰਨ ਵਾਲੇ ਲੋਕਾਂ ਨੂੰ ਇਨਕਮ ਟੈਕਸ ਨਹੀਂ ਦੇਣਾ ਪਵੇਗਾ


ਇਕ ਯੂਜ਼ਰ ਨੇ ਨਵੀਂ ਟੈਕਸ ਸਲੈਬ ਬਾਰੇ ਕਿਹਾ ਕਿ ਜੋ ਵਿਅਕਤੀ 15 ਲੱਖ ਰੁਪਏ ਸਾਲਾਨਾ ਕਮਾ ਰਿਹਾ ਹੈ, ਉਸ ਨੂੰ 1.5 ਲੱਖ ਰੁਪਏ ਇਨਕਮ ਟੈਕਸ ਦੇਣਾ ਹੋਵੇਗਾ।




ਤੁਹਾਨੂੰ ਦੱਸ ਦਈਏ  ਕਿ ਕੇਂਦਰ ਸਰਕਾਰ ਵੱਲੋਂ ਇਹ ਨਵੀਂ ਟੈਕਸ ਪ੍ਰਣਾਲੀ 1 ਅਪ੍ਰੈਲ 2020 ਨੂੰ ਲਾਗੂ ਕੀਤੀ ਗਈ ਸੀ। ਨਵੀਂ ਟੈਕਸ ਪ੍ਰਣਾਲੀ ਵਿੱਚ ਬਿਨਾਂ ਕਿਸੇ ਛੋਟ ਦੇ ਨਵੇਂ ਟੈਕਸ ਸਲੈਬ ਬਣਾਏ ਗਏ ਸਨ। ਮੌਜੂਦਾ ਸਮੇਂ ਵਿੱਚ ਇਸ ਟੈਕਸ ਪ੍ਰਣਾਲੀ ਵਿੱਚ ਸੱਤ ਆਮਦਨ ਸਲੈਬ ਹਨ। ਜਿਸ ਮੁਤਾਬਕ ਜਿਨ੍ਹਾਂ ਦੀ ਸਾਲਾਨਾ ਆਮਦਨ 2.5 ਲੱਖ ਤੱਕ ਹੈ, ਉਨ੍ਹਾਂ ਨੂੰ ਟੈਕਸ ਨਹੀਂ ਦੇਣਾ ਪਵੇਗਾ। ਜਿਨ੍ਹਾਂ ਦੀ ਆਮਦਨ 2.5 ਲੱਖ ਤੋਂ 5 ਲੱਖ ਹੈ, ਉਨ੍ਹਾਂ ਨੂੰ 5 ਫੀਸਦੀ ਟੈਕਸ ਦੇਣਾ ਪਵੇਗਾ ਅਤੇ ਜਿਨ੍ਹਾਂ ਦੀ ਸਾਲਾਨਾ ਆਮਦਨ 5 ਲੱਖ ਤੋਂ 7.5 ਲੱਖ ਹੈ, ਉਨ੍ਹਾਂ ਨੂੰ 10 ਫੀਸਦੀ ਟੈਕਸ ਦੇਣਾ ਪਵੇਗਾ। ਜਦਕਿ 7.5 ਤੋਂ 10 ਲੱਖ ਦੀ ਸਾਲਾਨਾ ਆਮਦਨ 'ਤੇ 15 ਫੀਸਦੀ ਆਮਦਨ ਟੈਕਸ ਦੇਣਾ ਪੈਂਦਾ ਹੈ।

Published by:Shiv Kumar
First published:

Tags: Budget, Finance Minister Nirmala Sitharaman, Social media, Social media news, Union Budget 2023